ਦੀਪ ਸਿੱਧੂ ਨੂੰ ਵੀ ਆਇਆ ਐਨਆਈਏ ਦਾ ਫੁਰਮਾਨ

ਦੀਪ ਸਿੱਧੂ ਨੂੰ ਵੀ ਆਇਆ ਐਨਆਈਏ ਦਾ ਫੁਰਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਿਸਾਨ ਸੰਘਰਸ਼ ਵਿਚ ਅਹਿਮ ਜ਼ਿੰਮੇਵਾਰੀਆਂ ਨਿਭਾ ਰਹੇ ਦੀਪ ਸਿੱਧੂ ਨੂੰ ਭਾਰਤ ਸਰਕਾਰ ਦੀ ਅਜੈਂਸੀ ਐਨਆਈਏ ਨੇ ਦੇਸ਼ ਧ੍ਰੋਹ ਅਤੇ ਯੂਏਪੀਏ ਦੀਆਂ ਸਖਤ ਧਾਰਵਾਂ ਵਾਲੀ ਐਫਆਈਆਰ ਵਿਚ ਦਿੱਲੀ ਦਫਤਰ 'ਚ ਪੇਸ਼ ਹੋਣ ਲਈ ਕਿਹਾ ਹੈ। ਇਸ ਤਰ੍ਹਾਂ ਦੇ ਸੰਮਨ ਪੰਜਾਬ ਵਿਚ ਹੋਰ ਵੀ ਬਹੁਤ ਲੋਕਾਂ ਨੂੰ ਆਏ ਹਨ ਜੋ ਕਿਸਾਨ ਸੰਘਰਸ਼ ਵਿਚ ਲੰਗਰ ਲਾ ਰਹੇ ਹਨ ਜਾਂ ਟਰਾਂਸਪੋਰਟ ਆਦਿ ਦੀਆਂ ਸੇਵਾਵਾਂ ਕਰ ਰਹੇ ਹਨ। 

ਬੀਤੇ ਕੱਲ੍ਹ ਇਸੇ ਕੇਸ ਵਿਚ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਸੰਮਨ ਜਾਰੀ ਕੀਤੇ ਗਏ ਸਨ। ਅੱਜ ਇਹ ਸੰਮਨ ਦੀਪ ਸਿੱਧੂ ਨੂੰ ਵੀ ਭੇਜ ਦਿੱਤੇ ਗਏ ਹਨ। ਦੀਪ ਸਿੱਧੂ ਨੂੰ 17 ਜਨਵਰੀ ਵਾਲੇ ਦਿਨ ਐਨਆਈਏ ਦੇ ਦਿੱਲੀ ਸਥਿਤ ਹੈਡਕੁਆਰਟਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। 

ਜਿਸ ਕੇਸ ਸਬੰਧੀ ਦੀਪ ਸਿੱਧੂ ਤੇ ਹੋਰਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਸ ਕੇਸ ਵਿਚ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ 120ਬੀ, 124ਏ, 153ਏ, 153ਬੀ ਅਤੇ ਯੂਏਪੀਏ ਦੀਆਂ ਧਾਰਾਵਾਂ 13, 17, 18, 18ਬੀ ਤੇ 20 ਸ਼ਾਮਲ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਸਰਕਾਰ ਦਾ ਕਿਸਾਨ ਸੰਘਰਸ਼ 'ਤੇ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ।