ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੇ ਮੁੱਖ ਮੰਤਰੀ ਦਾ ਪੰਜਾਬੀ ਨਾਲ ਪਿਆਰ

ਅਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੇ ਮੁੱਖ ਮੰਤਰੀ ਦਾ ਪੰਜਾਬੀ ਨਾਲ ਪਿਆਰ

ਮੈਲਬੋਰਨ: ਅਸਟ੍ਰੇਲੀਆ ਦੀ ਸਭ ਤੋਂ ਵੱਧ ਅਬਾਦੀ ਵਾਲੀ ਦੂਜੀ ਸਟੇਟ ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਐਂਡਰਿਊਸ ਨੇ ਪੰਜਾਬੀ ਬੋਲੀ ਨੂੰ ਮਾਣ ਦਿੰਦਿਆਂ ਆਪਣੇ ਫੇਸਬੁੱਕ ਖਾਤੇ 'ਤੇ ਗੁਰਮੁਖੀ ਲਿਪੀ ਵਿੱਚ ਪੋਸਟ ਸਾਂਝੀ ਕੀਤੀ। ਇਹ ਪੋਸਟ ਐਂਬੂਲੈਂਸ ਸੇਵਾਵਾਂ ਸਬੰਧੀ ਸੀ। 

ਦੱਸ ਦਈਏ ਕਿ ਵਿਕਟੋਰੀਆ ਸਟੇਟ (ਸੂਬੇ) ਦੀ ਰਾਜਧਾਨੀ ਮੈਲਬੋਰਨ ਸ਼ਹਿਰ ਦੁਨੀਆ ਵਿੱਚ ਮਸ਼ਹੂਰ ਹੈ ਅਤੇ ਇੱਥੇ ਵੱਡੀ ਗਿਣਤੀ ਵਿੱਚ ਸਿੱਖ ਵਸੋਂ ਪੰਜਾਬ ਤੋਂ ਪ੍ਰਵਾਸ ਕਰਕੇ ਗਈ ਹੈ। 

ਪ੍ਰੀਮੀਅਰ ਡੈਨੀਅਲ ਐਂਡਰਿਊਸ ਨੇ 27 ਜੂਨ ਨੂੰ ਆਪਣੇ ਖਾਤੇ 'ਤੇ ਲਿਖਿਆ, "ਜੇਕਰ ਤੁਸੀਂ ਐਂਬੂਲੈਂਸ ਬੁਲਾਉਂਦੇ ਹੋ, ਇਹ ਜਲਦੀ ਆਉਣੀ ਚਾਹੀਦੀ ਹੈ। ਪਰ ਐਂਬੂਲੈਂਸਾਂ ਹਮੇਸ਼ਾਂ ਜਲਦੀ ਨਹੀਂ ਆਉਂਦੀਆਂ ਸਨ। ਚਾਰ ਸਾਲ ਪਹਿਲਾਂ, ਐਂਬੂਲੈਂਸਾਂ ਸਭ ਤੋਂ ਹੌਲੀ ਆਉਂਦੀਆਂ ਹੁੰਦੀਆਂ ਸਨ। ਫਿਰ ਅਸੀਂ ਐਂਬੂਲੈਂਸ ਵਾਲੇ 1000 ਨਵੇਂ ਡਾਕਟਰ ਭਰਤੀ ਕੀਤੇ। ਅਸੀਂ ਹੋਰ ਐਂਬੂਲੈਂਸਾਂ ਖਰੀਦੀਆਂ। ਅਤੇ ਅਸੀਂ ਐਂਬੂਲੈਂਸ ਵਾਲੇ ਡਾਕਟਰਾਂ ਨੂੰ ਨਵੇਂ ਉਪਕਰਣ ਦਿੱਤੇ। ਅੱਜ, ਐਂਬੂਲੈਂਸਾਂ ਸਭ ਤੋਂ ਜਲਦੀ ਪਹੁੰਚਦੀਆਂ ਹਨ। ਸਾਡਾ ਕੰਮ ਅਜੇ ਖਤਮ ਨਹੀਂ ਹੋਇਆ ਹੈ – ਪਰ ਅਸੀਂ ਤਰੱਕੀ ਕਰ ਰਹੇ ਹਾਂ।"
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ