ਕਲਕੱਤੇ ਦੀ ਸੜਕ 'ਤੇ ਜਦੋਂ ਨੋਟਾਂ ਦਾ ਮੀਂਹ ਵਰ੍ਹਿਆ

ਕਲਕੱਤੇ ਦੀ ਸੜਕ 'ਤੇ ਜਦੋਂ ਨੋਟਾਂ ਦਾ ਮੀਂਹ ਵਰ੍ਹਿਆ

ਕਲਕੱਤਾ: ਲੋਕਾਂ ਦੀ ਹੈਰਾਨੀ ਦਾ ਉਸ ਸਮੇਂ ਕੋਈ ਅੰਤ ਨਾ ਰਿਹਾ ਜਦੋਂ ਕਲਕੱਤਾ ਦੀ ਇੱਕ ਸੜਕ 'ਤੇ ਨੋਟਾਂ ਦਾ ਮੀਂਹ ਵਰ੍ਹਿਆ। ਇਹ ਨੋਟ ਬੱਦਲਾਂ ਤੋਂ ਨਹੀਂ, ਸੜਕ ਦੇ ਕੰਢੇ ਸਥਿਤ ਇੱਕ ਕਈ ਮੰਜ਼ਿਲੀ ਦਫਤਰੀ ਇਮਾਰਤ ਤੋਂ ਵਰ੍ਹੇ। 

ਸਥਾਨਕ ਬੈਂਟਿੰਕ ਸੜਕ 'ਤੇ ਸਥਿਤ ਇਮਾਰਤ ਦੀ ਇੱਕ ਮੰਜ਼ਿਲ ਤੋਂ 2000, 500 ਅਤੇ 100 ਰੁਪਏ ਦੇ ਨੋਟ ਵਰ੍ਹੇ। ਵਰ੍ਹਦੇ ਨੋਟਾਂ ਨੂੰ ਦੇਖ ਕੇ ਨੇੜੇ ਖੜ੍ਹੇ ਲੋਕ ਅਤੇ ਦੁਕਾਨਦਾਰ ਨੋਟ ਇਕੱਠੇ ਕਰਨ ਲਈ ਭੱਜੇ। 

ਬਾਅਦ ਵਿੱਚ ਸਾਹਮਣੇ ਆਇਆ ਕਿ ਇਸ ਦਫਤਰ ਵਿੱਚ ਉਸ ਸਮੇਂ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਨੇ ਛਾਪਾ ਮਾਰਿਆ ਸੀ। ਪਰ ਇਹਨਾਂ ਨੋਟਾਂ ਦੇ ਸੁੱਟਣ ਦਾ ਇਸ ਛਾਪੇ ਨਾਲ ਕੋਈ ਸਬੰਧ ਸੀ ਜਾਂ ਨਹੀਂ ਇਸ ਬਾਰੇ ਫਿਲਹਾਲ ਕੁੱਝ ਸਾਫ ਨਹੀਂ ਹੋਇਆ ਹੈ। 

ਮੌਕੇ 'ਤੇ ਮੋਜੂਦ ਇੱਕ ਸਖਸ਼ ਨੇ ਦੱਸਿਆ ਕਿ ਪਹਿਲਾਂ ਕੁੱਝ ਨੋਟ ਇਕੱਲੇ-ਇਕੱਲੇ ਹੀ ਡਿਗੇ ਪਰ ਬਾਅਦ ਵਿੱਚ 2000, 500 ਅਤੇ 100 ਰੁਪਏ ਦੇ ਨੋਟਾਂ ਦੇ ਬੰਡਲ ਗਿਡਣ ਲੱਗੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।