ਚੀਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਲੈ ਕੇ ਭੁੱਖਮਰੀ ਤੱਕ  ਮਾੜੇ ਹਾਲਾਤ

ਚੀਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਲੈ ਕੇ ਭੁੱਖਮਰੀ ਤੱਕ  ਮਾੜੇ ਹਾਲਾਤ

*ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ 100 ਮਿਲੀਅਨ ਚੀਨੀ  ਬਤੀਤ ਕਰ ਰਹੇ ਨੇ ਬੇਸਹਾਰਾ ਜੀਵਨ

* ਚੀਨੀਆਂ ਦੀ ਆਮਦਨ 82 ਰੁਪਏ ਪ੍ਰਤੀ ਦਿਨ ਤੋਂ ਘੱਟ

* ਪੂਰੀ ਦੁਨੀਆ ਤੋਂ ਚੀਨ ਵਿਚ ਮੌਤ ਦੀ  4 ਗੁਣਾ  ਸਜ਼ਾ ਦਿੱਤੀ ਜਾਂਦੀ ਏ ਜ਼ਿਆਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸ਼ੰਘਾਈ: ਚੀਨ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਵੀ ਹੈ। ਚੀਨ ਭਾਵੇਂ ਆਪਣੇ ਆਪ ਨੂੰ ਅਮਰੀਕਾ ਦੇ ਬਰਾਬਰ ਸਮਝਦਾ ਹੋਵੇ ਪਰ ਇਸ ਦੇਸ਼ ਦੇ ਪੇਂਡੂ ਹਿੱਸਿਆਂ ਵਿਚ ਗਰੀਬੀ ਅਤੇ ਭੁੱਖਮਰੀ ਇੱਕ ਅਜਿਹਾ ਸੱਚ ਹੈ ਜੋ ਚੀਨ ਕਦੇ ਵੀ ਸਾਹਮਣੇ ਨਹੀਂ ਲਿਆਉਣਾ ਚਾਹੁੰਦਾ। ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ, 100 ਮਿਲੀਅਨ ਚੀਨੀ ਲੋਕ ਬੇਸਹਾਰਾ ਜੀਵਨ ਬਤੀਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਮਦਨ 82 ਰੁਪਏ ਪ੍ਰਤੀ ਦਿਨ ਤੋਂ ਘੱਟ ਹੈ।ਚੀਨ ਆਪਣੇ ਸਖ਼ਤ  ਕਾਨੂੰਨ ਲਈ ਜਾਣਿਆ ਜਾਂਦਾ ਹੈ। ਜਦੋਂ ਮੌਤ ਦੀ ਸਜ਼ਾ ਦੀ ਗੱਲ ਆਉਂਦੀ ਹੈ, ਤਾਂ ਚੀਨ ਵਿੱਚ ਗੋਲੀ ਮਾਰਨ ਅਤੇ ਘਾਤਕ ਟੀਕੇ ਲਗਾਉਣ ਵਰਗੇ ਬੇਰਹਿਮ ਤਰੀਕੇ ਵਰਤੇ ਜਾਂਦੇ ਹਨ। ਇੰਨਾ ਹੀ ਨਹੀਂ, ਪੂਰੀ ਦੁਨੀਆ ਵਿਚ ਮੌਤ ਦੀ ਸਜ਼ਾ ਤੋਂ 4 ਗੁਣਾ ਜ਼ਿਆਦਾ ਮੌਤ ਦੀ ਸਜ਼ਾ ਚੀਨ ਵਿਚ ਦਿੱਤੀ ਜਾਂਦੀ ਹੈ।ਚੀਨ ਵਿਚ ਪ੍ਰਦੂਸ਼ਣ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਲੋਕਾਂ ਲਈ ਮਾਸਕ ਤੋਂ ਬਿਨਾਂ ਰਹਿਣਾ ਮੁਸ਼ਕਲ ਹੋ ਗਿਆ ਹੈ। ਚੀਨ ਦੇ ਵਿਕਾਸ ਦੇ ਨਾਲ-ਨਾਲ ਉਦਯੋਗੀਕਰਨ ਅਤੇ ਸ਼ਹਿਰੀ ਵਿਕਾਸ ਨੇ ਇਸ ਦੇਸ਼ ਵਿੱਚ ਹਵਾ ਪ੍ਰਦੂਸ਼ਣ ਨੂੰ ਸਿਖਰ 'ਤੇ ਪਹੁੰਚਾਇਆ ਹੈ। ਇਸ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  । ਚੀਨ ਵਿੱਚ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਨਹੀਂ ਹੈ। ਇੱਥੇ ਸਰਕਾਰ ਵਲੋਂ ਕਰੀਬ 3000 ਵੈੱਬਸਾਈਟਾਂ ਨੂੰ ਅੰਦਰੂਨੀ ਸੈਂਸਰਸ਼ਿਪ ਨੀਤੀ ਤਹਿਤ ਬਲਾਕ ਕੀਤਾ ਗਿਆ ਹੈ। ਲੋਕ ਸਿਰਫ਼ ਉਨ੍ਹਾਂ ਵੈੱਬਸਾਈਟਾਂ ਨੂੰ ਦੇਖ ਸਕਦੇ ਹਨ ਜਿਨ੍ਹਾਂ ਲਈ ਸਰਕਾਰ ਵਲੋਂ ਮਨਜੂਰੀ ਹੈ।

ਨਿਰਮਾਣ ਅਤੇ ਆਰਕੀਟੈਕਚਰ ਦੇ ਪਖੋਂ  ਚੀਨ ਦਾ ਕੋਈ ਜਵਾਬ ਨਹੀਂ ਹੈ ਪਰ  ਇੱਥੇ ਦੁਨੀਆ ਦਾ ਸਭ ਤੋਂ ਵੱਡਾ ਖਾਲੀ ਮਾਲ ਮੌਜੂਦ ਹੈ। ਵੱਡੀ ਗਿਣਤੀ ਵਿੱਚ ਮਜ਼ਦੂਰ ਹੋਣ ਦੇ ਬਾਵਜੂਦ, ਇਸ ਦੇਸ਼ ਵਿੱਚ ਕੰਪਲੈਕਸ ਖਾਲੀ ਪਏ ਹਨ। ਚੀਨ ਦਾ ਸ਼ਾਂਕਸੀ ਪ੍ਰਾਂਤ ਆਪਣੀ ਪੋਰਰ ਅਤੇ ਪੋਰਰ ਮਿੱਟੀ ਲਈ ਜਾਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਲੋਕ ਘਰਾਂ ਦੀ ਬਜਾਏ ਗੁਫਾਵਾਂ ਬਣਾਕੇ ਰਹਿੰਦੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਵਸੇਬਾ ਪ੍ਰੋਗਰਾਮ ਮੁਤਾਬਕ ਚੀਨ ਦੇ 35 ਮਿਲੀਅਨ ਲੋਕ ਗੁਫਾਵਾਂ ਵਿੱਚ ਰਹਿੰਦੇ ਹਨ। ਚੀਨ ਦੇ ਆਧੁਨਿਕ ਤਕਨੀਕ ਵਾਲੇ ਡਰੇਨੇਜ ਸਿਸਟਮ ਦੀ ਹਾਲਤ ਇੰਨੀ ਮਾੜੀ ਹੈ ਕਿ ਇੱਥੋਂ ਦੇ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਅਨੁਮਾਨ ਮੁਤਾਬਕ ਚੀਨ ਦੀ ਲਗਭਗ ਅੱਧੀ ਆਬਾਦੀ ਕੋਲ ਪੀਣ ਲਈ ਸਾਫ਼ ਪਾਣੀ ਨਹੀਂ ਹੈ। ਚੀਨ ਵਿੱਚ  ਵਿੱਚ ਪੈਦਾ ਹੋਣ ਵਾਲੇ ਬੱਚੇ ਸਿਹਤ ਸਮੱਸਿਆਵਾਂ ਦਾ  ਸਭ ਤੋਂ ਵੱਧ ਸਾਹਮਣਾ ਕਰ ਰਹੇ ਹਨ। ਚੀਨ ਵਿੱਚ ਧਰਮ ਦੀ ਗੱਲ ਕਰੀਏ ਤਾਂ ਇੱਥੇ ਈਸਾਈ ਤੇਜ਼ੀ ਨਾਲ ਵੱਧ ਰਹੇ ਹਨ। ਕਿਹਾ ਜਾਂਦਾ ਹੈ ਕਿ ਚੀਨ ਵਿਚ ਇਟਲੀ ਨਾਲੋਂ ਜ਼ਿਆਦਾ ਈਸਾਈ ਆਬਾਦੀ ਹੈ ਅਤੇ ਚਰਚ ਜਾਣ ਵਾਲਿਆਂ ਦੀ ਗਿਣਤੀ ਅਮਰੀਕਾ ਨਾਲੋਂ ਜ਼ਿਆਦਾ ਹੈ। ਤੁਸੀਂ ਚੀਨ ਦੇ ਭੂਤ ਸ਼ਹਿਰ ਬਾਰੇ ਵੀ ਸੁਣਿਆ ਹੋਵੇਗਾ। ਇਹ ਸ਼ਹਿਰ ਕਿਸੇ ਸਮੇਂ ਯੋਜਨਾਬੰਦੀ ਤਹਿਤ ਬਣਾਇਆ ਗਿਆ ਸੀ ਪਰ ਅੱਜ ਇੱਥੇ 65 ਲੱਖ ਖਾਲੀ ਪਏ ਘਰਾਂ ਤੋਂ ਇਲਾਵਾ ਕੁਝ ਵੀ ਨਹੀਂ ਹੈ ਕਿਉਂਕਿ ਇੰਨੇ ਮਹਿੰਗੇ ਘਰ ਕੋਈ  ਖਰੀਦ ਨਹੀਂ ਸਕਦਾ।