ਬੀਤੀ ਸ਼ਾਮ ਚੀਨ ਨੇ ਰਿਹਾਅ ਕੀਤੇ 10 ਭਾਰਤੀ ਫੌਜੀ; ਸੋਮਵਾਰ ਦੀ ਝੜਪ ਵਿਚ ਬੰਦੀ ਬਣਾਏ ਸੀ

ਬੀਤੀ ਸ਼ਾਮ ਚੀਨ ਨੇ ਰਿਹਾਅ ਕੀਤੇ 10 ਭਾਰਤੀ ਫੌਜੀ; ਸੋਮਵਾਰ ਦੀ ਝੜਪ ਵਿਚ ਬੰਦੀ ਬਣਾਏ ਸੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਲੱਦਾਖ ਦੀ ਗਾਲਵਾਨ ਵੈਲੀ ਵਿਚ ਸੋਮਵਾਰ ਰਾਤ ਨੂੰ ਹੋਈ ਝੜਪ ਦੌਰਾਨ 20 ਭਾਰਤੀ ਫੌਜੀਆਂ ਦੇ ਮਾਰੇ ਜਾਣ ਤੋਂ ਇਲਾਵਾ ਕਈ ਭਾਰਤੀ ਫੌਜੀਆਂ ਨੂੰ ਚੀਨ ਵੱਲੋਂ ਗ੍ਰਿਫਤਾਰ ਕਰਨ ਦੀ ਵੀ ਪੁਸ਼ਟੀ ਹੋ ਗਈ ਹੈ। ਇਹਨਾਂ ਗ੍ਰਿਫਤਾਰ ਕੀਤੇ ਫੌਜੀਆਂ ਨੂੰ ਬੁੱਧਵਾਰ ਸ਼ਾਮ ਦੋਵਾਂ ਦੇਸ਼ਾਂ ਦੇ ਮੇਜਰ ਜਨਰਲਾਂ ਦੀ ਹੋਈ ਬੈਠਕ ਤੋਂ ਬਾਅਦ ਛੱਡਿਆ ਗਿਆ। ਇਹ ਰਿਹਾਈ ਬੀਤੀ ਸ਼ਾਮ 5 ਵਜੇ ਹੋਈ।

ਭਾਰਤ ਦੇ 'ਦਾ ਹਿੰਦੂ' ਅਖਬਾਰ ਨੇ ਫੌਜ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਛਾਪਿਆ ਹੈ ਕਿ ਚੀਨ ਨੇ ਭਾਰਤ ਦੇ 10 ਫੌਜੀਆਂ ਨੂੰ ਭਾਰਤ ਹਵਾਲੇ ਕਰ ਦਿੱਤਾ ਹੈ। ਇਹਨਾਂ ਵਿਚ ਇਕ ਲੈਫਟੀਨੈਂਟ ਕਰਨਲ ਅਤੇ ਤਿੰਨ ਮੇਜਰ ਵੀ ਸ਼ਾਮਲ ਸਨ।

ਦੱਸ ਦਈਏ ਕਿ ਭਾਰਤੀ ਫੌਜੀਆਂ ਨੂੰ ਚੀਨ ਵੱਲੋਂ ਬੰਦੀ ਬਣਾਉਣ ਦੀਆਂ ਖਬਰਾਂ ਸਬੰਧੀ ਸਪਸ਼ਟੀਕਰਨ ਦਿੰਦਿਆਂ ਭਾਰਤੀ ਫੌਜ ਨੇ ਕਿਹਾ ਸੀ ਕਿ ਕੋਈ ਵੀ ਭਾਰਤੀ ਫੌਜੀ ਲਾਪਤਾ ਨਹੀਂ ਹੈ।