ਭਾਰਤ ਵਿੱਚ ਨਮੂਨੀਆ ਨਾਲ 1 ਲੱਖ 27 ਹਜ਼ਾਰ ਬੱਚਿਆਂ ਦੀ ਮੌਤ

ਭਾਰਤ ਵਿੱਚ ਨਮੂਨੀਆ ਨਾਲ 1 ਲੱਖ 27 ਹਜ਼ਾਰ ਬੱਚਿਆਂ ਦੀ ਮੌਤ

ਚੰਡੀਗੜ੍ਹ: ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਗਈ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸਾਲ 2018 'ਚ ਭਾਰਤ ਅੰਦਰ 5 ਸਾਲ ਤੱਕ ਦੀ ਉਮਰ ਦੇ 1 ਲੱਖ 27 ਹਜ਼ਾਰ ਬੱਚਿਆਂ ਦੀ ਨਮੂਨੀਏ ਨਾਲ ਮੌਤ ਹੋ ਗਈ। ਸੰਯੁਕਤ ਰਾਸ਼ਟਰ ਵੱਲੋਂ ਬਣਾਈ ਸੂਚੀ ਵਿੱਚ ਭਾਰਤ ਦਾ ਸਥਾਨ ਦੂਜਾ ਹੈ ਜਿੱਥੇ ਸਭ ਤੋਂ ਵੱਧ ਬੱਚੇ ਇਸ ਬਿਮਾਰੀ ਨਾਲ ਮਰੇ ਹਨ ਜਦਕਿ ਇਹ ਬਿਮਾਰੀ ਇਲਾਜਯੋਗ ਹੈ ਅਤੇ ਚੰਗੀਆਂ ਸਿਹਤ ਸਹੂਲਤਾਂ ਦੇ ਕੇ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਸਾਲ 2018 'ਚ ਪੂਰੇ ਵਿਸ਼ਵ ਅੰਦਰ ਹਰ 39 ਸਕਿੰਟ ਬਾਅਦ ਇੱਕ ਬੱਚੇ ਦੀ ਇਸ ਬਿਮਾਰੀ ਨਾਲ ਮੌਤ ਹੋਈ। ਸੰਯੁਕਤ ਰਾਸ਼ਟਰ ਚਿਲਡਰਨ ਫੰਡ ਨੇ ਦੱਸਿਆ ਕਿ ਪਿਛਲੇ ਸਾਲ ਨਮੂਨੀਏ ਕਾਰਨ ਪੰਜ ਸਾਲ ਤੱਕ ਦੀ ਉਮਰ ਦੇ 8 ਲੱਖ ਬੱਚਿਆਂ ਦੀ ਮੌਤ ਹੋਣ ਦੀ ਜਾਣਕਾਰੀ ਹੈ। ਜ਼ਿਆਦਾ ਮੌਤਾਂ 2 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀਆਂ ਹੋਈਆਂ ਤੇ 1 ਲੱਖ 53 ਹਜ਼ਾਰ ਮੌਤਾਂ ਬੱਚੇ ਦੇ ਜਨਮ ਦੇ ਪਹਿਲੇ ਮਹੀਨੇ ਦੌਰਾਨ ਹੋਈਆਂ।

ਇਸ ਅੰਕੜੇ ਵਿੱਚੋਂ ਅੱਧੀਆਂ ਮੌਤਾਂ ਮਹਿਜ਼ ਪੰਜ ਦੇਸ਼ਾਂ ਨਾਈਜੀਰੀਆ (1 ਲੱਖ 62 ਹਜ਼ਾਰ), ਭਾਰਤ (1 ਲੱਖ 27 ਹਜ਼ਾਰ), ਪਾਕਿਸਤਾਨ (58 ਹਜ਼ਾਰ), ਕੋਂਗੋ (40 ਹਜ਼ਾਰ) ਅਤੇ ਇਥੋਪੀਆ (32 ਹਜ਼ਾਰ) ਵਿੱਚ ਹੋਈਆਂ।

ਰਿਪੋਰਟ ਮੁਤਾਬਿਕ ਇਸ ਬਿਮਾਰੀ ਦਾ ਵੱਡਾ ਕਾਰਨ ਪੀਣ ਵਾਲੇ ਸਾਫ ਪਾਣੀ ਦੀ ਘਾਟ, ਘਟੀਆ ਸਿਹਤ ਸਹੂਲਤਾਂ, ਅੰਦਰੂਨੀ ਹਵਾ ਪ੍ਰਦੂਸ਼ਣ ਅਤੇ ਮਾੜਾ ਖਾਣ-ਪਾਣ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।