ਕੋਰੋਨਾਵਾਇਰਸ ਬਿਪਤਾ ਸਮੇਂ ਸੇਵਾਵਾਂ ਕਰ ਰਹੇ ਸਿੱਖਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਤਾਰੀਫ ਕੀਤੀ

ਕੋਰੋਨਾਵਾਇਰਸ ਬਿਪਤਾ ਸਮੇਂ ਸੇਵਾਵਾਂ ਕਰ ਰਹੇ ਸਿੱਖਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਤਾਰੀਫ ਕੀਤੀ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਅਪ੍ਰੈਲ ਮਹੀਨੇ ਦੀ ਸ਼ੁਰੂਆਤ 'ਤੇ ਸਿੱਖ ਕੌਮ ਨੂੰ ਸਿੱਖ ਵਿਰਾਸਤੀ ਮਹੀਨੇ ਦੀਆਂ ਵਧਾਈਆਂ ਦਿੰਦਿਆਂ ਕੈਨੇਡਾ ਦੀ ਮਜ਼ਬੂਤੀ ਵਿਚ ਪਾਏ ਜਾ ਰਹੇ ਯੋਗਦਾਨ ਅਤੇ ਕੋਰੋਨਾਵਾਇਰਸ ਦੀ ਬਿਪਤਾ ਸਮੇਂ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਸਿੱਖਾਂ ਦੀ ਤਾਰੀਫ ਕੀਤੀ। 

ਆਪਣੇ ਰੋਜ਼ਾਨਾ ਦੇ ਕੌਮੀ ਭਾਸ਼ਣ ਨੂੰ ਸ਼ੁਰੂ ਕਰਦਿਆਂ ਜਸਟਿਨ ਟਰੂਡੋ ਨੇ ਸਭ ਤੋਂ ਪਹਿਲਾਂ ਸਿੱਖਾਂ ਨੂੰ ਇਸ ਮਹੀਨੇ ਆਉਂਦੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਐਲਾਨੇ ਗਏ ਸਿੱਖ ਵਿਰਾਸਤੀ ਮਹੀਨੇ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਆਪਣੇ ਸੰਬੋਧਨ ਵਿਚ ਉਹਨਾਂ ਸਿੱਖਾਂ ਵੱਲੋਂ ਕੋਰੋਨਾਵਾਇਰਸ ਦੀ ਬਿਪਤਾ ਦੇ ਸਮੇਂ ਕੀਤੀ ਜਾ ਰਹੀ ਲੋਕ ਸੇਵਾ ਦੀ ਤਾਰੀਫ ਕੀਤੀ ਅਤੇ ਖਾਸ ਕਰਕੇ ਰੇਜੀਨਾ ਅਤੇ ਮਿਸੀਸਾਗਾ ਵਿਚ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕੀਤਾ। 

ਟਰੂਡੋ ਨੇ ਕਿਹਾ, "ਹਰ ਰੋਜ਼, ਸਿੱਖ ਕੈਨੇਡੀਅਨ ਸਾਡੇ ਸ਼ਹਿਰਾਂ ਅਤੇ ਭਾਈਚਾਰੇ ਨੂੰ ਮਜ਼ਬੂਤ ਬਣਾ ਰਹੇ ਹਨ। ਅਤੇ ਹੁਣ, ਜਦੋਂ ਲੋਕਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੈ, ਤੁਸੀਂ ਇਕ ਵਾਰ ਫੇਰ ਮਦਦ ਲਈ ਅੱਗੇ ਆਏ ਹੋ।"
 

The Government is working hard to make sure Canadians get the support they need. Today, Prime Minister Justin Trudeau outlined Canada’s ongoing efforts to fight #COVID19 and provided an update on the Canada Emergency Response Benefit. Details ⬇️ pic.twitter.com/Ucw1anSmti

— CanadianPM (@CanadianPM) April 2, 2020

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।