ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ ਦਿਉਲ ਦਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਵੀਜ਼ਾ ਰੱਦ

ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ ਦਿਉਲ ਦਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਵੀਜ਼ਾ ਰੱਦ

ਪੰਜਾਬ ਤੇ ਭਾਰਤ ਵਿੱਚ ਕੀਤੇ ਜਾ ਰਹੇ ਸਿੱਖੀਂ ਪ੍ਰਚਾਰ ਨੂੰ ਮੁਕੰਮਲ ਰੋਕਣ ਦਾ ਦਬਾਅ ਬਣਾਇਆ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਬਰਮਿੰਘਮ ਦੇ ਭਾਰਤੀ ਸਫ਼ਾਰਤਖ਼ਾਨੇ ਵਲੋਂ ਯੂਕੇ ਦੀ ਇਕ ਜਥੇਬੰਦੀ ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ ਦਿਓਲ ਦਾ ਭਾਰਤ ਵਿੱਚ ਕਿਸਾਨ ਮੋਰਚੇ ਅਤੇ ਸਿੱਖਾਂ ਦੀ ਮਦਦ ਕਰਨ ਦੇ ਸ਼ੱਕ ਵਿੱਚ ਜਾਰੀ ਕੀਤਾ 5 ਸਾਲਾ ਈ- ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।

ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਦੇ ਮੁੱਖ ਸੇਵਾਦਾਰ ਤਰਸੇਸ ਸਿੰਘ ਦਿਉਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਦਾ ਈ-ਵੀਜ਼ਾ ਰੱਦ ਕਰਕੇ ਸਿੱਖ ਪੰਥ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਜਿਕਰਯੋਗ ਹੈ ਕਿ ਤਰਸੇਮ ਸਿੰਘ ਦਿਉਲ ਭਾਰਤ ਵਿੱਚ ਸਿੱਖ ਕੋਮ ਵੱਲੋਂ ਵਿਸਰ ਚੁੱਕੇ ਸਿਕਲੀਗਰ ਵਣਜਾਰਾ, ਰਵਿਦਾਸ ਸਿੱਖਾਂ ਲਈ ਪਿਛਲੇ 25 ਸਾਲਾਂ ਤੋਂ ਪੰਥਕ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਰਹਿਣ ਸਹਿਣ ਪੜਨ ਦੇ ਇੰਤਜ਼ਾਮ ਦੇ ਨਾਲ ਹਰੇਕ ਪਿੰਡ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਗੁਰਦਵਾਰਾ ਸਾਹਿਬ ਬਣਾ ਕੇ ਦਿੱਤੇ ਗਏ ਹਨ ਅਤੇ ਕਪੂਰਥਲਾ ਵਿੱਚ ਟਰੱਸਟ ਅਧੀਨ ਬ੍ਰਿਟਿਸ਼ ਸਿੱਖ ਸਕੂਲ ਚਲਾ ਰਹੇ ਹਨ। 

ਸ. ਦਿਉਲ ਨੇ ਕਿਹਾ ਕਿ ਪੰਜਾਬ ਵਿੱਚ ਖੂਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਕਿਸਾਨ ਮੋਰਚੇ ਵਿੱਚ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 5 ਕਰੋੜ ਰੁਪਏ ਖ਼ਰਚਣ ‘ਤੇ ਲਗਾਤਾਰ ਇਤਰਾਜ ਕਰ ਰਹੇ ਸਨ ਅਤੇ ਉਨ੍ਹਾਂ ਵਲੋਂ ਪੰਜਾਬ ਤੇ ਭਾਰਤ ਵਿੱਚ ਕੀਤੇ ਜਾ ਰਹੇ ਸਿੱਖੀਂ ਪ੍ਰਚਾਰ ਨੂੰ ਮੁਕੰਮਲ ਰੋਕਣ ਦਾ ਦਬਾਅ ਬਣਾਇਆ ਗਿਆ । ਜਿਕਰਯੋਗ ਹੈ ਕਿ ਬੀਤੇ ਦਿਨੀਂ ਸੀਆਰਪੀਐਫ ਅਤੇ ਇੰਨਕਮ ਟੈਕਸ ਮਹਿਕਮੇ ਦੇ ਸੌ ਦੇ ਕਰੀਬ ਉਚ ਅਧਿਕਾਰੀਆਂ ਨੇ ਬ੍ਰਿਟਿਸ਼ ਸਿੱਖ ਸਕੂਲ ਤੇ ਧਾਵਾ ਬੋਲ ਰਿਕਾਰਡ ਚੈੱਕ ਕੀਤਾ ਗਿਆ ਜਿੱਥੇ ਸਰਕਾਰ ਨੂੰ ਕੋਈ ਇਤਰਾਜ਼ ਯੋਗ ਸਮਾਨ ਨਹੀਂ ਮਿਲਿਆ ਪਰੰਤੂ ਪੰਜਾਬ ਤੋਂ ਯੂਕੇ ਆਉਣ ਤੇ ਸ ਦਿਉਲ ਦਾ ਵੀਜ਼ਾ ਇੰਗਲੈਂਡ ਵਿੱਚ ਭਾਰਤ ਤੋਂ ਵੱਖ ਦੇਸ ਖਾਲਿਸਤਾਨ ਬਣਾਉਣ ਦੀਆਂ ਗਤੀਵਿਧੀਆਂ ਤੇ ਮਨੁੱਖੀ ਹੱਕਾਂ ਲਈ ਹੁੰਦੇ ਰੋਸ ਮੁਜਹਾਰਿਆ ਵਿੱਚ ਅੱਗੇ ਹੋ ਕੇ ਅਵਾਜ਼ ਬੁਲੰਦ ਕਰਨ ਕਾਰਨ ਵੀਜ਼ਾ ਰੱਦ ਕਰਨ ਦਾ ਤੋਹਫ਼ਾ ਦਿੱਤਾ ਗਿਆ। 25 ਸਾਲਾਂ ਤੋਂ ਲਗਾਤਾਰ ਪੰਜਾਬ ਭਾਰਤ ਜਾ ਕੇ ਕਰੋੜਾਂ ਰੁਪਏ ਖ਼ਰਚਣ ਵਾਲੇ ਸ਼ਖ਼ਸ ਨੂੰ ਮਾਤ ਭੂਮੀ ਤੋਂ ਦੂਰ ਕਰਨਾ ਕਿੱਥੋਂ ਤੱਕ ਸਹੀ ਹੋਵੇਗਾ ਜਦੋਂ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਧਰਤੀ ਤੋਂ ਦਰਜਨਾਂ ਸਿੱਖ ਆਗੂਆਂ ਨੂੰ ਮੁੱਖ ਧਾਰਾ ਵਿੱਚ ਸਾਮਿਲ ਕੀਤਾ ਗਿਆ ਹੈ ਪਰੰਤੂ ਬੀਤੇ ਦਿਨੀਂ ਡੀਜੀਪੀ ਪੰਜਾਬ ਵੱਲੋਂ ਮੁੱਖ ਧਾਰਾ ਵਿੱਚ ਆਏ ਯੂਕੇ ਨਿਵਾਸੀ ਦੀ ਗ੍ਰਿਫ਼ਤਾਰੀ ਨੂੰ ਵਧਾ ਚੜਾ ਪੇਸ਼ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਦ ਉਸ ਸ਼ਖ਼ਸ ਨੂੰ ਐਨ ਆਈ ਏ ਦੀ ਸਿਫਾਰਸ ਤੇ ਛੱਡ ਦਿੱਤਾ ਗਿਆ ਤੇ ਐਨ ਆਈ ਏ ਵੱਲੋਂ ਦਿੱਲੀ ਹਵਾਈ ਅੱਡੇ ਤੇ ਗ੍ਰਿਫ਼ਤਾਰ ਕੀਤੇ ਯੂਕੇ ਸਿੱਖ ਆਗੂ ਨੂੰ ਵੀ ਛੱਡ ਦਿੱਤਾ ਗਿਆ ਸੀ ਜੋ ਬਰਤਾਨੀਆਂ ਨਾਗਰਿਕ ਸੀ।

ਤਰਸੇਮ ਸਿੰਘ ਨੂੰ ਬਰਮਿੰਘਮ ਸਥਿਤ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਜਨਵਰੀ 2023 ਵਿੱਚ ਪੰਜ ਸਾਲ ਦਾ ਈ - ਵੀਜ਼ਾ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ ਜਨਵਰੀ 2028 ਵਿੱਚ ਸਮਾਪਤ ਹੋਣੀ ਹੈ। ਤਰਸੇਮ ਸਿੰਘ ਨੂੰ ਵੀਜ਼ਾ ਰੱਦ ਕਰਨ ਲਈ ਈ ਮੇਲ ਰਾਹੀਂ ਸੂਚਿਤ ਕੀਤਾ ਗਿਆ। 

ਭਾਰਤ ਸਰਕਾਰ ਵੱਲੋਂ ਵਿਦੇਸ਼ੀ ਧਰਤੀ ਤੇ ਵਿਚਰ ਰਹੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੇ ਜਾਣ ਲਈ ਲਗਾਤਾਰ ਵੀਜ਼ੇ ਰੱਦ ਕੀਤੇ ਜਾ ਰਹੇ ਹਨ ਜਿਸ ਵਿੱਚ ਕਈ ਕੌਂਸਲਰ ਤੇ ਸਾਬਕਾ ਕੌਂਸਲਰ ਵੀ ਸਾਮਿਲ ਹਨ।