ਦੰਤੇਵਾੜਾ ਵਿਚ ਨਕਸਲੀ ਹਮਲੇ 'ਚ ਭਾਜਪਾ ਵਿਧਾਇਕ ਅਤੇ ਪੰਜ ਭਾਰਤੀ ਫੌਜੀਆਂ ਦੀ ਮੌਤ

ਦੰਤੇਵਾੜਾ ਵਿਚ ਨਕਸਲੀ ਹਮਲੇ 'ਚ ਭਾਜਪਾ ਵਿਧਾਇਕ ਅਤੇ ਪੰਜ ਭਾਰਤੀ ਫੌਜੀਆਂ ਦੀ ਮੌਤ
ਹਮਲੇ ਵਿਚ ਉੱਡੀ ਕਾਰ; ਭਾਜਪਾ ਵਿਧਾਇਕ ਦੀ ਤਸਵੀਰ

ਰਾਏਪੁਰ: ਅੱਜ ਛੱਤੀਸਗੜ੍ਹ ਦੇ ਨਕਸਲੀ ਜ਼ੋਰ ਵਾਲੇ ਇਲਾਕੇ ਦੰਤੇਵਾੜਾ ਵਿਚ ਹੋਏ ਇਕ ਹਮਲੇ 'ਚ ਭਾਜਪਾ ਵਿਧਾਇਕ ਅਤੇ ਪੰਜ ਭਾਰਤੀ ਫੌਜੀਆਂ ਦੀ ਮੌਤ ਹੋਣ ਦੀ ਖਬਰ ਹੈ। ਬਾਰੂਦੀ ਸੁਰੰਗ ਰਾਹੀਂ ਕੀਤੇ ਧਮਾਕੇ ਵਿਚ ਭਾਜਪਾ ਵਿਧਾਇਕ ਭੀਮਾ ਮੰਡਾਵੀ ਦੀ ਕਾਰ ਉੱਡ ਗਈ। 

ਮੀਡੀਆ ਖਬਰਾਂ ਮੁਤਾਬਿਕ ਇਹ ਹਮਲਾ ਨਕਸਲੀਆਂ ਵੱਲੋਂ ਕੀਤਾ ਗਿਆ ਜਿਸ ਵਿਚ ਇਕ ਦੇਸੀ ਬੰਬ ਦੀ ਵਰਤੋਂ ਕੀਤੀ ਗਈ। 

ਸੂਬੇ ਦੀ ਨਕਸਲ ਵਿਰੋਧੀ ਮੁਹਿੰਮ ਦੇ ਡਾਇਰੈਕਟਰ ਜਨਰਲ ਗਿਰਧਾਰੀ ਨਾਇਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਚੇਲੀ ਖੇਤਰ ਵਿੱਚ ਸ਼ਿਆਮਗਿਰੀ ਲਾਗੇ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕੀਤਾ ਤੇ ਉਨ੍ਹਾਂ ਨੇ ਇਸ ਧਮਾਕੇ ਤੋਂ ਬਾਅਦ ਗੋਲੀਬਾਰੀ ਵੀ ਕੀਤੀ।

ਦੰਤੇਵਾੜਾ ਬਸਤਰ ਲੋਕ ਸਭਾ ਖੇਤਰ ਵਿਚ ਪੈਂਦਾ ਹੈ ਜਿੱਥੇ 11 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ