10:30 ਵਜੇ ਆਵੇਗਾ ਬਾਬਰੀ ਮਸਜਿਦ ਬਾਰੇ ਸੁਪਰੀਮ ਕੋਰਟ ਦਾ ਫੈਂਸਲਾ

10:30 ਵਜੇ ਆਵੇਗਾ ਬਾਬਰੀ ਮਸਜਿਦ ਬਾਰੇ ਸੁਪਰੀਮ ਕੋਰਟ ਦਾ ਫੈਂਸਲਾ

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਵੱਲੋਂ ਅਯੁਧਿਆ ਸਥਿਤ ਬਾਬਰੀ ਮਸਜਿਦ ਦੇ ਕੇਸ ਵਿੱਚ ਅੱਜ ਫੈਂਸਲਾ ਸੁਣਾਇਆ ਜਾਵੇਗਾ। ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਮੇਜ ਵੱਲੋਂ ਅੱਜ ਸਵੇਰੇ 10.30 ਵਜੇ ਫੈਂਸਲਾ ਸੁਣਾਇਆ ਜਾਵੇਗਾ। 

ਦੱਸ ਦਈਏ ਕਿ 30 ਸਤੰਬਰ 2010 ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ ਇਸ ਮਾਮਲੇ ਵਿੱਚ ਫੈਂਸਲਾ ਸੁਣਾਉਂਦਿਆਂ 2.77 ਏਕੜ ਰਕਬੇ ਵਾਲੀ ਵਿਵਾਦਿਤ ਜ਼ਮੀਨ ਨੂੰ ਰਾਮ ਲੱਲਾ, ਨਿਰਮੋਹੀ ਅਖਾੜੇ ਅਤੇ ਮੁਸਲਿਮ ਭਾਈਚਾਰੇ ਦਰਮਿਆਨ ਬਰਾਬਰ ਵੰਡਣ ਦਾ ਹੁਕਮ ਕੀਤਾ ਸੀ। 

ਇਸ ਫੈਂਸਲੇ ਖਿਲਾਫ ਸੁਪਰੀਮ ਕੋਰਟ ਵਿੱਚ 14 ਅਪੀਲਾਂ ਦਰਜ ਕੀਤੀਆਂ ਗਈਆਂ ਸੀ ਜਿਹਨਾਂ 'ਤੇ ਅੱਜ ਫੈਂਸਲਾ ਸੁਣਾਇਆ ਜਾਣਾ ਹੈ। 

ਹਿੰਦੂਤਵੀਆਂ ਵੱਲੋਂ ਜ਼ਬਰਨ ਢਾਹ ਦਿੱਤੀ ਗਈ ਸੀ ਬਾਬਰੀ ਮਸਜਿਦ
ਮੁਸਲਿਮ ਧਰਮ ਦੇ ਧਾਰਮਿਕ ਸਥਾਨ ਬਾਬਰੀ ਮਸਜਿਦ ਨੂੰ 6 ਦਸੰਬਰ, 1992 ਵਾਲੇ ਦਿਨ ਹਿੰਦੁਤਵੀ ਜਥੇਬੰਦੀਆਂ ਦੀ ਅਗਵਾਈ ਵਿੱਚ ਇਕੱਠੀ ਹੋਈ ਹਿੰਦੂ ਭੀੜ ਨੇ ਸਰਕਾਰ ਦੀ ਸ਼ਹਿ 'ਤੇ ਢਾਹ ਦਿੱਤਾ ਸੀ। ਇਸ ਹਜ਼ੂਮ ਦੀ ਅਗਵਾਈ ਮੁੱਖ ਤੌਰ 'ਤੇ ਭਾਜਪਾ ਅਤੇ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕੀਤੀ ਗਈ ਸੀ। ਬਾਬਰੀ ਮਸਜਿਦ ਦੇ ਢਾਹੁਣ ਤੋਂ ਬਾਅਦ ਮੁਸਲਮਾਨਾਂ ਦਾ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਕੀਤਾ ਗਿਆ ਸੀ। 

ਹਾਲਾਤ ਵਿਗੜਨ ਦੇ ਅਸਾਰ
ਬਾਬਰੀ ਮਸਜਿਦ ਮਾਮਲੇ ਵਿੱਚ ਫੈਂਸਲਾ ਆਉਣ ਤੋਂ ਬਾਅਦ ਹਾਲਾਤ ਵਿਗੜ ਸਕਦੇ ਹਨ। ਬੀਤੇ ਕੱਲ੍ਹ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਰਜਿੰਦਰ ਕੁਮਾਰ ਅਤੇ ਡੀਜੀਪੀ ਪ੍ਰਕਾਸ਼ ਸਿੰਘ ਨਾਲ ਹਾਲਾਤਾਂ ਸਬੰਧੀ ਗੱਲਬਾਤ ਕੀਤੀ। 

ਉਤਰ ਪ੍ਰਦੇਸ਼ ਵਿੱਚ ਧਾਰਾ 144 ਲਗਾਈ ਗਈ ਹੈ ਅਤੇ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਤੈਨਾਤੀ ਲਈ 4000 ਜਵਾਨ ਭੇਜੇ ਗਏ ਹਨ। ਹੋਰ ਸੂਬਿਆਂ ਨੂੰ ਵੀ ਸਖਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।