ਅਸਟ੍ਰੇਲੀਆ 'ਚ ਅੱਗ ਦਾ ਕਹਿਰ; ਸਰਕਾਰੀ ਐਮਰਜੈਂਸੀ ਦਾ ਐਲਾਨ

ਅਸਟ੍ਰੇਲੀਆ 'ਚ ਅੱਗ ਦਾ ਕਹਿਰ; ਸਰਕਾਰੀ ਐਮਰਜੈਂਸੀ ਦਾ ਐਲਾਨ

ਮੈਲਬੋਰਨ: ਅਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਨੇ ਵਧ ਰਹੀ ਜੰਗਲ ਦੀ ਅੱਗ ਦੇ ਖਤਰਿਆਂ ਨੂੰ ਦੇਖਦਿਆਂ ਹਫਤੇ ਲਈ ਸਰਕਾਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਹਵਾਵਾਂ ਨਾਲ ਅੱਗ ਲਗਾਤਾਰ ਵੱਧ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਸਦੇ ਹੋਰ ਵਧਣ ਦੇ ਅਸਾਰ ਹਨ। 

ਦੱਸ ਦਈਏ ਕਿ ਸਤੰਬਰ ਮਹੀਨੇ ਤੋਂ ਹੁਣ ਤੱਕ ਅਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਸੂਬਿਆਂ 'ਚ ਜੰਗਲ ਦੀ ਅੱਗ ਕਾਰਨ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1200 ਤੋਂ ਵੱਧ ਘਰ ਸੜ ਗਏ ਹਨ।

ਇਸ ਹਫਤੇ ਦੇ ਵਿੱਚ ਵਿੱਚ 17 ਲੋਕ ਇਹਨਾਂ ਭਾਂਬੜਾਂ 'ਚ ਲਾਪਤਾ ਹੋਏ ਹਨ। ਹਜ਼ਾਰਾਂ ਲੋਕ ਆਪਣੇ ਘਰ ਬਾਰ ਛੱਡ ਕੇ ਹੋਰ ਥਾਂਵਾਂ 'ਤੇ ਚਲੇ ਗਏ ਹਨ। 

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਨੇ ਐਲਾਨ ਕੀਤਾ ਹੈ ਕਿ ਸ਼ੁਕਰਵਾਰ ਸਵੇਰੇ 8 ਵਜੇ ਤੋਂ ਐਮਰਜੈਂਸੀ ਸ਼ੁਰੂ ਹੋਵੇਗੀ। ਉਹਨਾਂ ਕਿਹਾ ਕਿ ਐਮਰਜੈਂਸੀ ਦੌਰਾਨ ਲੋਕਾਂ ਨੂੰ ਖਤਰੇ ਵਾਲੇ ਇਲਾਕਿਆਂ ਚੋਂ ਕੱਢਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸਾਡੇ ਲਈ ਇੱਕ ਬੇਹੱਦ ਮੁਸ਼ਕਿਲ ਘੜੀ ਹੈ ਅਤੇ ਇਸ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ।

ਇਸ ਹਫਤੇ ਅੰਦਰ ਨਿਊ ਸਾਊਥ ਵੇਲਜ਼ ਵਿੱਚ 381 ਅਤੇ ਵਿਕਟੋਰੀਆ 'ਚ 43 ਘਰਾਂ 'ਚ ਅੱਗ ਲੱਗਣ ਦੀ ਖਬਰ ਹੈ। ਅਧਿਕਾਰੀਆਂ ਮੁਤਾਬਿਕ ਇਸ ਗਿਣਤੀ 'ਚ ਵਾਧਾ ਹੋ ਸਕਦਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।