ਇਕ ਨਵੇਂ ਮਹਾਂਭਾਰਤ ਦੀ ਤਿਆਰੀ

ਇਕ ਨਵੇਂ ਮਹਾਂਭਾਰਤ ਦੀ ਤਿਆਰੀ

ਲੇਖਕ

ਕੁਲਦੀਪ ਸਿੰਘ ਪੱਡਾ  ਸਵੀਡਨ ,ਬਿੱਟੂ ਅਰਪਿੰਦਰ ਸਿੰਘ   ਜਰਮਨੀ  

ਮੁਲਕ ਦੇ ਹੁਕਮਰਾਨ ਸਤਾ ਦੇ ਨਸ਼ੇ ਚ, ਗ਼ਲਤਾਨ ਦੁਰਯੋਧਨ ਵਾਲਾ ਹੱਠ ਪੁਗਾਉਣ ਲਈ ਬਜਿੱਦ ਹਨ ਜੋ ਦੁਰਗਤੀ ਮਾਨਵ ਅਧਿਕਾਰਾਂ ਦੀ ਪਿੱਛਲੇ ਅਰਸੇ ਤੋਂ ਹੋ ਰਹੀ ਉਹ ਅੱਜ ਨਹੀਂ ਤੇ ਕੱਲ ਯਕੀਨਨ ਵਿਨਾਸ਼ਕਾਰੀ ਸਾਬਤ ਹੋਵੇਗੀ ! ਜੋ ਕੁਝ ਘੱਟ ਗਿਣਤੀਆਂ ਤੇ ਦਲਿਤਾਂ ਨਾਲ ਆਏ ਦਿਨ ਵਾਪਰ ਰਿਹਾ ਉਹ ਅਫ਼ਸੋਸਨਾਕ ਤੇ ਸ਼ਰਮਨਾਕ ਤਾਂ ਹੈ ਪਰ ਉਸ ਨਾਲ਼ੋਂ ਵੀ ਸ਼ਰਮਨਾਕ ਹੈ ਬੁੱਧੀਜੀਵੀ ਤਬਕੇ ਦਾ ਮੋਨ ! ਇਹ ਚੁੱਪ ਬਹੁਤ ਖ਼ਤਰਨਾਕ ਹੈ ਬੇਸ਼ਕ ਕੁਹ ਲੋਕ ਆਪਣੇ ਵਿੱਤ ਅਨੁਸਾਰ ਬੋਲਕੇ ਲਿੱਖਕੇ ਹਾਅ ਦਾ ਨਾਅਰਾ ਮਾਰਦੇ ਹਨ ਧੰਨਵਾਦ ਉਹਨਾਂ ਸੁਹਿਰਦ ਲੋਕਾਂ ਦਾ !

ਹਕੂਮਤ ਇਸ ਕਦਰ ਸਤਾ ਦੇ ਨਸ਼ੇ ਚ, ਅੰਨੀ ਬੋਲੀ ਹੋਈ ਪਈ ਆ ਲੋਕ-ਤੰਤਰੀ ਕਦਰਾਂ ਕੀਮਤਾਂ ਦਾ ਮਜ਼ਾਕ ਬਣਾਇਆ ਹੋਇਆ ਹੈ ਕਦੇ ਤਾਂ ਸੁਪਰੀਮ ਕੋਰਟ ਦੀ ਸਟੇਟਮੈੰਟ ਆਉੰਦੀ ਹੈ ਕਿ ਖਾਲਿਸਤਾਨ ਦੀ ਮੰਗ ਵੀ ਲੋਕਤੰਤਰਿਕ ਤਰੀਕੇ ਨਾਲ ਜਾਇਜ਼ ਹੈ ਤੇ ਕਦੇ ਇਨਕਲਾਬੀ ਕਿਤਾਬਾਂ ਰੱਖਣ ਦੇ ਜੁਰਮ ਵਿੱਚ ਉਮਰ ਕੈਦ ! ਇਕ ਸਾਲ ਤੋਂ ਅੰਨ ਦਾਤੇ ਦੀ ਹੋ ਰਹੀ ਦੁਰਗਤੀ ਸੰਸਾਰ ਵੇਖ ਰਿਹਾ ਹੈ ਤੇ ਕਨੂੰਨ ਘਾੜੇ ਆਏ ਦਿਨ ਨਵੇਂ ਕਨੂੰਨ ਬਣਾਉਣ ਦੀਆਂ ਸਕੀਮਾਂ ਲਾ ਰਹੇ ਨੇ ! ੭੦੦ ਦੇ ਕਰੀਬ ਉਹਨਾਂ ਕਿਸਾਨਾਂ ਦੀਆਂ ਲਾਸ਼ਾਂ ਘਰਾਂ ਨੂੰ ਪਰਤ ਗਈਆਂ ਜਿਨਾਂ ਦੀਆਂ ਵੋਟਾਂ ਨਾਲ ਹੁਕਮਰਾਨ ਸਤਾ ਮਾਣ ਰਹੇ ਹਨ ! ਦੋ ਮਿੰਟ ਤੱਕ ਦਾ ਕਿਸੇ ਨੇ ਮੋਨ ਨਹੀਂ ਰੱਖਿਆ ਅਫ਼ਸੋਸ ਜ਼ਾਹਰ ਨਹੀਂ ਕੀਤਾ ਸਗੋਂ ਪੰਜਾਹ ਕਿੱਲੋਮੀਟਰ ਦੀ ਬਾਡਰ ਪੱਟੀ ਕੇੰਦਰ ਲੈਗਿਆ ਹਨੇਰ ਸਾਂਈ ਦਾ ! ਦਿਨ ਦਿਹਾੜੇ ਡਾਕਾ ! ਇਸੇ ਤਰਾਂ ਕੇੰਦਰ ਨੇ ਕਾਮਰੇਡਾਂ ਦੀ ਮਿਲੀ ਭੁਗਤ ਨਾਂ ਸਾਡੇ ਲੋਕਾਂ ਨੂੰ ਦਿੱਲੀ ਦੇ ਬਾਰਡਰ ਤੇ ਆਹਰੇ ਲਾ ਛੱਡਣਾ ਤੇ ਖ਼ਬਰ ਆ ਜਾਣੀ ਕਿ ਰਾਸ਼ਟਰੀ ਸੁਰੱਖਿਆ ਕਰਕੇ ਗੁਰਦਾਸਪੁਰ,ਬਟਾਲਾ, ਪਠਾਨਕੋਟ, ਦੀਨਾਨਗਰ, ਤੇ ਸ਼ਾਇਦ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਜੰਮੂ ਨਾਲ ਜੋੜਤੇ ! ਇਹ ਕਨਸੋਆਂ ਵੀ ਮਿਲ ਰਹੀਆਂ !

ਪਿਛਲੇ ਦਿਨਾਂ ਚ, ਇਕ ਹੋਰ ਖ਼ਤਰਨਾਕ ਰੁਝਾਨ ਚੱਲਿਆ ਹੈ ਉਹ ਹੈ ਵਿਰੋਧੀਆਂ ਦੀ ਅਵਾਜ ਬੰਦ ਕਰਨਾ ਤੇ ਚਾਪਲੂਸਾਂ ਨੂੰ ਸੁਰੱਖਿਆ ਛੱਤਰੀ ਪ੍ਰਦਾਨ ਕਰਨਾਂ ! ਅੰਨ ਦਾਤੇ ਦੇ ਵਿਰੋਧ ਚ, ਬੋਲਣ ਵਾਲੀ ਤੇ ਬਜ਼ੁਰਗ ਮਾਤਾਵਾਂ ਦਾ ਅਪਮਾਨ ਕਰਨ ਵਾਲੀ ਨਾਚੀ ਕੰਗਨਾਂ ਨੂੰ ਤੇ ਜੈੱਡ ਪਲੱਸ ਸੁਰੱਖਿਆ ਤੇ ਪਦਮ ਸ੍ਰੀ ਨਾਲ ਨਿਵਾਜਿਆ ਜਾਂਦਾ ! ਪਰ ਕਿਸਾਨਾਂ ਮਜ਼ਦੂਰਾਂ ਦੇ ਹੱਕ ਚੋ ਬੋਲਣ ਵਾਲਿਆਂ ਨੂੰ ਜ਼ਲੀਲ ਕੀਤਾ ਜਾ ਰਿਹਾ ! ਇੱਥੋਂ ਤੱਕ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ ! ਹਲਕਾ ਭੁਲੱਥ ਤੋਂ ਚੁੱਣੇ ਹੋਏ ਵਿਧਾਇਕ ਤੇ ਰਹਿ ਚੁੱਕੇ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੂੰ ਕਿਸ ਤਰਾਂ ਪਿੱਛਲੇ ਦਿਨਾਂ ਤੋ ਜ਼ਲੀਲ ਕੀਤਾ ਜਾ ਰਿਹਾ ਉਸਦਾ ਕਸੂਰ ਸ਼ਿਰਫ ਏਨਾਂ ਹੈ ਕਿ ਉਹ ਕਿਸਾਨਾਂ ਮਜ਼ਦੂਰਾਂ ਤੇ ਪੰਜਾਬ ਦੇ ਹੱਕਾਂ ਲਈ ਡੱਟ ਕੇ ਬੋਲਦਾ ਰਿਹਾ । ਕਿਸਾਨ ਮੋਰਚੇ ਚ, ਸ਼ਹੀਦ ਹੋ ਚੁੱਕੇ ਨਵਰੀਤ ਸਿੰਘ ਤੇ ਹੋਰਨਾਂ ਮਿਰਤਕ ਕਿਸਾਨਾਂ ਦੇ ਘਰਾਂ ਤੱਕ ਜਾਂਦਾ ਰਿਹਾ । ਯੁਅੱਪਾ ਤਹਿਤ ਫੜੇ ਨੌਜਵਾਨਾਂ ਤੱਕ ਦੀ ਪੈਰਵਾਈ ਕਰਦਾ ਰਿਹਾ । ਗੱਲ ਇੱਥੇ ਕਾਂਗਰਸੀ ਅਕਾਲੀ ਜਾਂ ਕਿਸੇ ਹੋਰ ਪਾਰਟੀ ਦੀ ਨਹੀਂ ਜੋ ਵੀ ਸੱਤਾਧਾਰੀਆਂ ਦੀ ਬੇਇਨਸਾਫੀ ਵਿਰੁੱਧ ਬੋਲੇਗਾ ਅਵਸ਼ ਜ਼ਲੀਲ ਹੋਵੇਗਾ । ਇਸੇ ਤਰਾਂ ਈ ਕੁਹ ਦਿਨ ਪਹਿਲਾ ਇਕ ਪ੍ਰਮੁਖ ਅਕਾਲੀ ਮੰਤਰੀ ਦੇ ਭਰਾ ਸ. ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਏਅਰਪੋਰਟ ਤੋ ਅਮਰੀਕਾ ਨੂੰ ਮੋੜ ਦਿੱਤਾ ਕਿ ਇਹਨੇ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦੀ ਹਮਾਇਤ ਕੀਤੀ ! 

ਗੱਲ ਕੀ ਹਕੂਮਤਾਂ ਜਬਰ ਜ਼ੁਲਮ ਵੀ ਕਰਦੀਆਂ ਆਈਆਂ ਤੇ ਲੋਕ ਲਹਿਰਾਂ ਵੀ ਉੱਠਦੀਆਂ ਰਹੀਆਂ ਇਨਕਲਾਬ ਵੀ ਆਉੰਦੇ ਰਹੇ ਆ ! ਪਰ ਇਤਹਾਸ ਨੇ ਯਾਦ ਸਦਾ ਉਹਨਾਂ ਨੂੰ ਰੱਖਿਆ ਜੋ ਹੱਕ ਸੱਚ ਤੇ ਪਹਿਰਾ ਦਿੰਦੇ ਰਹੇ ਆ ਤੇ ਜ਼ੁਲਮ ਵਿਰੱਧ ਅਵਾਜ ਚੁੱਕਦੇ ਰਹੇ ਆ ! ਪੰਜਾਬੀ ਬੁੱਧੀਜੀਵੀਓ, ਲੇਖਕੋ, ਰੱਬ ਦੇ ਭੈਅ ਚ, ਰਹਿਣ ਵਾਲੇ ਲੀਡਰੋ, ਤੇ ਅਫਸਰੋ ਗੁਰੂ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ! ਸਿੱਖ ਬਣਕੇ ਪੁਰਬ ਮੰਨਾਉਣ ਦਾ ਅਸਲ ਭਾਵ ਹੀ ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕਰਨਾ ਹੈ । ਜੇ “ਬਾਬਰ ਨੂੰ ਜਾਬਰ” ਨਾ ਆਖਿਆ ਬਾਬੇਕਿਆਂ ਦੇ ਵੀ ਸਾਨੂੰ ਕਿਸੇ ਨਹੀਂ ਆਖਣਾ ! ਜੇ ਸਰਕਾਰਾਂ ਚੁਣੇ ਹੋਏ ਨੁੰਮਾਇਦੇ ਤੇ ਉਹਨਾਂ ਦੇ ਸਕੇ ਸੰਬੰਧੀ ਨਹੀਂ ਬਖ਼ਸ਼ਦੀਆਂ ਵਾਰੀ ਬਾਕੀਆਂ ਦੀ ਵੀ ਆਉਣੀ ਜੇ ਤੇ ਜੇ ਅੱਗ ਬਰੂੰਹਾਂ ਤੱਕ ਆਗੀ ਫੇਰ ਕੋਈ ਹੱਲ ਨਹੀਂ ! ਬਾਕੀ ਰੈਲੀਆਂ ਰੈਲੀਆਂ ਖੇਡਣ ਆਲੇ ਵੋਟਰਾਂ ਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਤਾਹਡੇ ਮਰਿਆਂ ਤੇ ਕੋਈ ਅਫ਼ਸੋਸ ਨਹੀਂ ਹਕੂਮਤ ਨੂੰ ਪੰਜਾਬ ਦਾ ਸਰਹੱਦੀ ਇਲਾਕਾ ਛਾਂਗਤਾ ਤੇ ਤੁੰਹੀ ਬੇਸ਼ਰਮਾ ਵਾਂਗੂ ਜ਼ਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਜੇ ! ਸੋ ਤਾਹਡੇ ਲਈ ਲੜਨ ਖੜਨ ਵਾਲਾ ਖਹਿਰਾ ਹੋਵੇ ਜਾ ਕੋਈ ਹੋਰ ਸੁਹਿਰਦ ਲੀਡਰ ਜੱਥੇਦਾਰ ਨੇਤਾ ਆਪਣਾ ਇਖ਼ਲਾਕੀ ਫਰਜ਼ ਸਮਝਕੇ ਨਾਲ ਖਲੋਇਆ ਕਰੋ ! ਬੁੱਧੀਜੀਵੀ ਤੱਬਕੇ ਦਾ ਵੀ ਫ਼ਰਜ਼ ਬਣਦਾ ਕਿ ਆਪਣਾ ਬਣਦਾ ਫਰਜ ਨਿਭਾਵੇ ! ਵਰਨਾ ਇਤਹਾਸ ਨੇ ਕਿਹੇ ਨੂੰ ਮੁਆਫ ਨਹੀਂ ਕਰਨਾ ! ਰਹੀ ਗੱਲ ਰਾਜਨੇਤਾਵਾਂ ਦੀ ਦੁਰਯੋਧਨ ਵਾਲਾ ਹੱਠ ਵੇਖ ਕੇ ਤੇ ਲਗਦਾ “ਇਕ ਨਵੇਂ ਮਹਾਂਭਾਰਤ ਦੀ ਤਿਆਰੀ” ਕਰ ਰਹੇ । ਅੱਤ ਦੇ ਅੰਤ ਦੀ ਗੱਲ ਦੀ ਜ਼ਿਕਰ ਵੀ ਮਹਾਂਭਾਰਤ ਚ, ਆਂਉੰਦਾ ! ਤੇ ਅੰਨਦਾਤੇ ਦਾ ਸਰਾਪ ਤੇ ਕਈ ਮੁਲਕਾਂ ਦੇ ਕਾਮਰੇਡਾਂ ਨੂੰ ਲੈ ਡੁੱਬਾ ! ਇਹਤੋਂ ਬਚਣ ਸਰਕਾਰਾਂ !