ਨਾ ਰਿਹਾ ਹੁਣ ਪੀਣਯੋਗ ਪਾਣੀ

ਨਾ ਰਿਹਾ ਹੁਣ ਪੀਣਯੋਗ ਪਾਣੀ

ਜਦੋਂ 2020 ਮਾਰਚ ਤਾਲਾਬੰਦੀ ਕਰ ਦਿੱਤੀ ਗਈ

ਦਿੱਲੀ ਸਮੇਤ ਅਨੇਕਾਂ ਸ਼ਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ।ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅੱਠਵੇਂ ਨੰਬਰ ਤੇ ਆ ਗਿਆ ।ਮੁੰਬਈ ਦੇ ਪਾਣੀ ਦੀ ਗੁਣਵੱਤਾ ਸਭ ਤੋਂ ਵਧੀਆ ਰਹੀ ।ਹਵਾ ਤਾਂ ਪਲੀਤ ਹੋਈ ਹੀ ਸੀ, ਹੁਣ ਪੀਣ ਜੋਗਾ ਪਾਣੀ ਵੀ ਨਹੀਂ ਰਿਹਾ ।ਪਾਣੀ ਬਿਨਾਂ ਤਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ।ਹਰ ਇੱਕ ਕੰਮ ਵਿੱਚ ਪਾਣੀ ਦੀ ਵਰਤੋਂ ਹੁੰਦੀ ਹੈ ।ਜੇ ਗੰਦਾ ਪਾਣੀ ਪੀਵਾਂਗੇਤਾਂ ਅਨੇਕ ਤਰ੍ਹਾਂ ਦੀ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ । ਅਕਸਰ ਜਿਵੇਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜੇ ਅਸੀਂ ਗੰਦਾ ਪਾਣੀ ਪੀਂਦੇ ਹਾਂ, ਤਾਂ ਸਾਡਾ ਲੀਵਰ ਖਰਾਬ ਹੋ ਜਾਂਦਾ ਹੈ। ਜੇ ਲੀਵਰ ਖਰਾਬ ਹੋ ਜਾਂਦਾ ਹੈ, ਤਾਂ ਹੌਲੀ-ਹੌਲੀ ਸ਼ਰੀਰ ਦੇ ਹੋਰ ਅੰਗਾਂ ਤੇ ਵੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।

 ਹਾਲ ਹੀ ਵਿੱਚ ਨਸ਼ਰ ਹੋਈ ਇੱਕ ਰਿਪੋਰਟ ਮੁਤਾਊਬਕ ਪੰਜਾਬ ਦਾ ਪਾਣੀ ਪੀਣਯੋਗ ਯੋਗ ਨਹੀਂ ਰਿਹਾ ਹੈ। ਚਾਲੀ ਫੀਸਦੀ ਪਾਣੀ ਖ਼ਰਾਬ ਹੋ ਚੁੱਕਾ ਹੈ। ਕਈ ਧਾਤਾਂ ਜਿਵੇਂ ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਹੋਰ ਜਲਨਸ਼ੀਲ ਪਦਾਰਥ  ਪਾਣੀ ਵਿੱਚ ਮਿਲ ਚੁੱਕੇ ਹਨ । ਜੋ ਮਾਲਵੇ ਦਾ ਇਲਾਕਾ ਹੈ, ਉਸ ਵਿਚ ਕੈਂਸਰ ਦੇ ਬਹੁਤ ਮਰੀਜ਼ ਹੋ ਗਏ ਹਨ। ਮਾਨਸਾ, ਬਠਿੰਡਾ , ਤੇ ਹੋਰ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਪਾਣੀ ਪੀਣਯੋਗ ਬਿਲਕੁਲ ਵੀ ਨਹੀਂ ਰਿਹਾ ਹੈ। ਸਾਫ਼ ਪਾਣੀ ਨਾ ਮਿਲਣ ਕਰਕੇ ਹਰ ਰੋਜ਼ ਕੋਈ ਨਾ ਕੋਈ ਪਿੰਡਾਂ ਵਿੱਚ ਮੌਤ ਹੋ ਜਾਂਦੀ ਹੈ। ਹਾਲਾਂਕਿ ਕਈ ਪਿੰਡਾਂ ਵਿੱਚ ਆਰ ਓ ਸਿਸਟਮ ਵੀ ਲੱਗੇ ਹੋਏ ਹਨ। ਫ਼ਿਰ ਵੀ ਕਈ ਅਜਿਹੇ ਪਿੰਡ ਹਨ, ਜਿੱਥੇ  ਇਹ ਪ੍ਰਣਾਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਮਾਲਵਾ ਇਲਾਕੇ ਦੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਉਹਨਾਂ ਨੂੰ ਸਾਫ਼ ਸੁਥਰਾ ਪੀਣਯੋਗ ਪਾਣੀ ਵੀ ਨਹੀਂ ਮਿਲ ਰਿਹਾ ਹੈ। ਮੋਹਾਲੀ ਜ਼ਿਲ੍ਹੇ ਦੇ ਤਹਿਸੀਲ ਡੇਰਾਬੱਸੀ ਖ਼ੇਤਰ ਵਿੱਚ ਵੀ ਕੈਂਸਰ ਨਾਲ ਕਾਫ਼ੀ ਪੀੜਤ ਵਿਅਕਤੀਆਂ ਦੀ ਰਿਪੋਰਟ ਸਾਹਮਣੇ ਆ ਰਹੀ ਹੈ।  ਇੱਥੇ ਕੈਮੀਕਲ ਫੈਕਟਰੀਆਂ ਨੇ ਬਹੁਤ ਗਲਤ ਕੰਮ ਕੀਤੇ ਹੋਏ ਹਨ ਜੋ ਕਿ ਅਧਿਕਾਰੀਆਂ ਦੀ ਜਾਂਚ ਪੜਤਾਲ ਤੋਂ ਬਾਅਦ  ਸਾਹਮਣੇ ਆ ਰਹੇ ਹਨ। ਹਾਲ ਹੀ ਵਿਚ ਇੱਥੇ ਹਲਕਾ ਵਿਧਾਇਕ ਨੇ ਜਹਿਰੀਲੇ ਪਾਣੀ ਦਾ ਟੈਂਕਰ ਫੜਿਆ। ਤੇ ਜੋ ਵੀ ਕੈਮੀਕਲ  ਫੈਕਟਰੀਆਂ ਹਨ, ਇਨ੍ਹਾਂ ਦੀ ਜਾਂਚ ਪੜਤਾਲ ਕੀਤੀ। ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ। ਹੋਰ ਤਾਂ ਹੋਰ ਅਖ਼ਬਾਰ ਵਿੱਚ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਕਿਸੇ ਫੈਕਟਰੀ ਦੇ ਦੂਸ਼ਿਤ ਪਾਣੀ ਦੇ ਨਿਕਾਸ ਲਈ ਧਰਤੀ ਹੇਠ ਡੂੰਘਾ ਬੋਰ ਕੀਤਾ ਹੋਇਆ ਹੈ। ਜਿਸ ਕਰਕੇ ਦੁਸ਼ਿਤ ਪਾਣੀ ਧਰਤੀ ਦੇ ਥੱਲੇ ਜਾ ਰਿਹਾ ਹੈ।

 ਇਨ੍ਹਾਂ ਦਰਿੰਦਿਆਂ ਨੇ ਤਾਂ ਦਰਿਆਈ  ਜੀਵਾਂ ਨੂੰ ਵੀ ਨਹੀਂ ਬਖਸ਼ਿਆ।ਹਾਲ ਹੀ ਵਿੱਚ ਖ਼ਬਰਾਂ ਵੀ ਆਈਆਂ ਕਿ ਫੈਕਟਰੀਆਂ ਦਾ ਗੰਦਾ ਪਾਣੀ ਟੋਭਿਆਂ ਵਿੱਚ ਗਿਆ ,ਜਿਸ ਕਾਰਨ ਪਸ਼ੂਆਂ ਦੀ ਵੀ ਮੌਤ ਹੋਈ ।  ਪੰਜਾਬ ਦੇ ਕਈ ਜ਼ਿਲ੍ਹੇ ਕੈਂਸਰ ਦੀ ਮਾਰ ਹੇਠ ਹਨ । ਕੈਮੀਕਲ ਦਰਿਆਵਾਂ, ਨਹਿਰਾਂ ਵਿੱਚ ਸੁੱਟਣ ਨਾਲ ਜੀਵ-ਜੰਤੂ ਵੀ ਮਰ ਜਾਂਦੇ ਹਨ। ਹਰ ਤਬਕਾ ਪ੍ਰਭਾਵਿਤ ਹੁੰਦਾ ਹੈ ‌। ਅਸੀਂ ਬੇਜ਼ੁਬਾਨੇ ਜੀਵ-ਜੰਤੂਆਂ ਲਈ ਵੀ ਕਹਿਰ ਢਾਹ ਰਹੇ ਹਨ।

ਜਦੋਂ 2020 ਮਾਰਚ ਤਾਲਾਬੰਦੀ ਕਰ ਦਿੱਤੀ ਗਈ, ਤਾਂ ਸਾਰਾ ਵਾਤਾਵਰਣ ਸਾਫ਼-ਸੁਥਰਾ ਹੋ ਚੁੱਕਿਆ ਸੀ। ਨਿਜੀ ਸੁਆਰਥ ਖਾਤਰ ਮਨੁੱਖ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਵੇਖਿਆ ਇਹ ਹੈ ਅਸੀਂ ਕਿ ਜਦੋਂ ਤਾਲਾਬੰਦੀ ਸੀ ਤਾਂ ਸਾਰੀ ਗਤੀਵਿਧੀਆਂ ਰੁਕ ਗਈਆਂ ਸਨ। ਫੈਕਟਰੀਆਂ ਵੀ ਬੰਦ ਹੋ ਗਈਆਂ ਸਨ। ਦਰਿਆ ਤੱਕ ਸਾਫ਼ ਹੋ ਚੁੱਕੇ ਸਨ। ਦਰਿਆਈ ਜੀਵ ਜੰਤੂਆਂ ਨੇ ਸੁੱਖ ਦਾ ਸਾਹ ਲਿਆ ਸੀ। ਕਿਉਂਕਿ ਕੈਮੀਕਲ ਬਿਲਕੁਲ ਵੀ ਦਰਿਆਵਾਂ ਵਿੱਚ ਨਹੀਂ ਜਾ ਰਿਹਾ ਸੀ। ਜਦੋਂ ਹੌਲੀ ਹੌਲੀ ਤਾਲਾਬੰਦੀ ਵਿੱਚ ਖੁੱਲ੍ਹ ਦਿੱਤੀ ਗਈ ਤਾਂ ਮਨੁੱਖ ਫਿਰ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਇਆ। ਉਸ ਨੇ ਫਿਰ ਆਪਣੇ ਨਿੱਜੀ ਸਵਾਰਥਾਂ ਖਾਤਰ ਕੁਦਰਤ ਨਾਲ ਜੀਵ ਜੰਤੁਆ ਨਾਲ ਛੇੜ-ਛਾੜ ਸ਼ੁਰੂ ਕਰ ਦਿੱਤੀ। ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਸੀ ਕਿ ਬਿਆਸ ਦਰਿਆਵਾਂ ਵਿੱਚ ਡਾਲਫਿਨਾਂ ਮੱਛੀਆਂ ਦੀ ਮੌਤ ਹੋ ਗਈ। ਹੋਰ ਵੀ ਕਈ ਦਰਿਆਈ ਜੀਵ ਜੰਤੂ ਪ੍ਰਭਾਵਿਤ ਹੋਏ। ਵਿਚਾਰਨ ਵਾਲੀ ਗੱਲ ਹੈ ਕਿ ਇਸ ਧਰਤੀ ਤੇ ਸਿਰਫ਼ ਮਨੁੱਖ ਨੂੰ ਹੀ  ਰਹਿਣ ਦਾ ਹੀ  ਹੱਕ ਹੈ? ਕੀ ਗੱਲ ਮਨੁੱਖ ਆਪਣੀ ਪੱਕੀ ਵਸੀਅਤ ਕਰਵਾ ਕੇ ਆਇਆ ਹੈ। ਕੀ ਸਿਰਫ਼ ਧਰਤੀ ਤੇ ਮੈਂ ਹੀ ਰਹਿਣਾ ਹੈ? ਕਿਸੇ ਹੋਰ ਜੀਵ ਜੰਤੂ ਨੇ ਨਹੀਂ ਰਹਿਣਾ ਹੈ? ਇਸ ਧਰਤੀ ਤੇ ਜਿੰਨਾ ਮਨੁੱਖ ਦਾ ਹੱਕ ਹੈ, ਉਨ੍ਹਾਂ ਸਾਰੇ ਜੀਵ-ਜੰਤੂਆਂ ਦਾ ਹੱਕ ਹੈ। ਜੇ ਸਮਾਂ ਰਹਿੰਦੇ ਕੋਈ ਠੋਸ ਨੀਤੀ ਨਾ ਬਣਾਈ ਗਈ ਤਾਂ ਜਲਦ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਏਗਾ ।ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ, ਤਾਂ ਕਿ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਬਣਾ ਕੇ ਉਸ ਤੇ ਅਮਲ ਦਰਾਮਦ ਹੋ ਸਕੇ। ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੁਕ ਸਕੇ ।ਸਭ ਨੂੰ ਸਮਝਣਾ ਚਾਹੀਦਾ ਹੈ ਕਿ ਸਿਹਤ ਹੀ ਅਸਲੀ ਧਨ ਦੌਲਤ ਹੈ ।

 

ਸੰਜੀਵ ਸਿੰਘ ਸੈਣੀ ,ਮੋਹਾਲੀ