ਹਿੰਦੂ ਰਾਸ਼ਟਰਵਾਦ ਵਿਰੁੱਧ ਖੁਦਮੁਖਤਿਆਰੀ ਦਾ ਯੁਗ ਜਲਦ ਆਵੇਗਾ

ਹਿੰਦੂ ਰਾਸ਼ਟਰਵਾਦ ਵਿਰੁੱਧ ਖੁਦਮੁਖਤਿਆਰੀ ਦਾ ਯੁਗ ਜਲਦ ਆਵੇਗਾ

ਲੋਕ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਵਿੱਚ ਧੱਕੇ ਗਏ ਹਨ

 ਅਡਾਨੀ ਨੇ ਮੋਦੀ ਦੇ ਸਭ ਤੋਂ ਪਿਆਰੇ ਉਦਯੋਗਪਤੀ ਅੰਬਾਨੀ ਨੂੰ  ਪਛਾੜ ਕੇ ਪਹਿਲੇ ਸਥਾਨ ਉਪਰ ਕਬਜ਼ਾ ਕਰ ਲਿਆ ਹੈ। ਬੀਤੇ ਇਕ ਸਾਲ ਵਿਚ ਅਡਾਨੀ ਦੀ ਸੰਪਤੀ 88 ਅਰਬ ਡਾਲਰ ਵਧ ਗਈ ਹੈ, ਜਦ ਕਿ ਅੰਬਾਨੀ 87 ਅਰਬ ਡਾਲਰ ਨਾਲ ਦੂਜੇ ਸਥਾਨ ਉਪਰ ਹਨ। ਅਡਾਨੀ ਕੋਲ ਇਸ ਬੇਸ਼ੁਮਾਰ ਦੌਲਤ ਵਿਚ  ਇੱਕ ਸਾਲ ਦੌਰਾਨ 51 ਬਿਲੀਅਨ ਡਾਲਰ ਜਮਾਂ ਹੋਏ ਹਨ, ਜਦੋਂ ਕਿ ਇਸ ਸਮੇਂ ਦੌਰਾਨ ਭਾਰਤ ਦੇ ਕਰੋੜਾਂ ਲੋਕ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਵਿੱਚ ਧੱਕੇ ਗਏ ਹਨ।ਭਾਵੇਂ ਇਹ ਸਿਲਸਿਲਾ ਕੇਂਦਰ ਵਿੱਚ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਪਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ ਦਾ 25% ਹਿੱਸਾ 100 ਚੋਣਵੇਂ ਕਾਰਪੋਰੇਟਾਂ ਦੇ ਹੱਥਾਂ ਵਿੱਚ ਸੀ, ਪਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕੁਝ ਕੁ ਕਾਰਪੋਰੇਟ ਘਰਾਣਿਆਂ ਨੇ ਅਮੀਰੀ ਦੀ ਜੋ ਰਫਤਾਰ  ਫੜੀ ਹੈ, ਉਹ ਆਪਣੇ ਆਪ ਵਿੱਚ ਹੈਰਾਨੀਜਨਕ ਹੈ। 2002 ਦੇ ਗੁਜਰਾਤ ਹਿੰਸਾ ਦੌਰਾਨ ਹਜ਼ਾਰਾਂ ਮੁਸਲਿਮ ਭਾਈਚਾਰੇ ਦੇ ਕਤਲੇਆਮ ਅਤੇ ਹਿਜਰਤ ਹੋਣ ਬਾਅਦ ਰਤਨ ਟਾਟਾ ਅਤੇ ਅੰਬਾਨੀ ਸਮੇਤ ਕਾਰਪੋਰੇਟ ਜਗਤ ਨੇ ਮੋਦੀ ਉਪਰ ਭਵਿੱਖ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਮੋਹਰ ਲਗਾ ਦਿੱਤੀ। ਅੱਜ ਦੇ ਚੋਣ ਮਾਹੌਲ ਵਿਚ ਯੂਪੀ ਦੇ ਇਕ ਸਾਧਾਰਨ  ਕਿਸਾਨ ਨੇ ਬਹੁਤ ਹੀ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਇਸ ਦੇਸ਼ ਨੂੰ ਚਾਰ ਲੋਕ ਚਲਾਉਂਦੇ ਹਨ, ਦੋ ਲੋਕ ਵੇਚਦੇ ਹਨ, ਦੋ ਲੋਕ ਖਰੀਦਦੇ ਹਨ ਅਤੇ ਚਾਰੇ ਗੁਜਰਾਤ ਦੇ ਹਨ।"ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਭਾਰਤ ਦੇ ਪੈਟਰੋ ਕੈਮੀਕਲ, ਮੀਡੀਆ, ਇੰਟਰਨੈੱਟ, ਬੰਦਰਗਾਹਾਂ ਸਮੇਤ ਸਾਰੇ ਸਾਧਨਾਂ 'ਤੇ ਇਨ੍ਹਾਂ ਕਾਰਪੋਰੇਟਾਂਂ ਨੇ ਕਬਜ਼ਾ ਕੀਤਾ ਹੋਇਆ ਹੈ, ਪਰ ਅਜਿਹੀ ਇਜ਼ਾਰੇਦਾਰੀ ਪੱਛਮੀ ਦੇਸ਼ਾਂ ਵਿਚ  ਕਿਤੇ ਨਜ਼ਰ ਨਹੀਂ ਆਉਂਦੀ।

ਹਾਲ ਹੀ ਵਿੱਚ ਸੰਸਦ ਦੇ ਅੰਦਰ ਬਜਟ ਸੈਸ਼ਨ ਦੌਰਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਭਾਸ਼ਣ ਵਿੱਚ  ਉਨ੍ਹਾਂ ਨੇ ਅਮੀਰ ਭਾਰਤ ਅਤੇ ਗਰੀਬ ਭਾਰਤ ਦੀ ਗੱਲ ਕੀਤੀ ਸੀ। ਅਸਲ ਵਿਚ ਜੋ ਰਾਹੁਲ ਨੇ ਕਿਹਾ ਹੈ ਉਹ ਭਾਰਤ ਦੀ ਅਸਲ ਤਸਵੀਰ ਹੈ।  ਹਿੰਦੂ ਰਾਸ਼ਟਰਵਾਦ ਤਹਿਤ ਕਾਰਪੋਰੇਟ ਵਰਗ ਨੂੰ ਬੈਂਕ ਲੁੱਟ ਦੀ ਗਾਰੰਟੀ ਮਿਲ ਗਈ ਹੈ ਅਤੇ ਹੁਣ ਮੋਦੀ ਦੀ 56 ਇੰਚ ਦੀ ਛਾਤੀ ਨਾਲ ਇਹ ਗਿਰਾਵਟ ਆਈ ਹੈ ਕਿ ਭਾਰਤ ਦੀ ਮਾਇਆ ਕੁਝ ਕਾਰਪਰੇਟਾਂ ਤਕ ਸੀਮਤ ਹੋ ਗਈ ਹੈ।ਗਰੀਬੀ ਵਿਚ ਵਾਧਾ ਹੋ ਰਿਹਾ ਹੈ। ਲੋਕਤੰਤਰ ਅਤੇ ਇਸ ਦੀਆਂ ਸੰਸਥਾਵਾਂ ਦਾ ਪਤਨ ਬਹੁਤ ਤੇਜ਼ੀ ਨਾਲ ਹੋਇਆ ਹੈ। ਮੋਦੀ ਰਾਜ ਤੋਂ ਪਹਿਲਾਂ ਭਾਵੇਂ ਯੂ.ਪੀ.ਏ. ਦਾ ਰਾਜ ਚੱਲ ਰਿਹਾ ਸੀ, ਉਦੋਂ ਵੀ ਜਮਹੂਰੀਅਤ ਨੂੰ ਖੋਰਾ ਲੱਗ ਰਿਹਾ ਸੀ, ਪਰ ਅੱਜ ਇਸ ਦੀ ਰਫ਼ਤਾਰ ਭਿਆਨਕ ਪੱਧਰ ਤੱਕ ਪਹੁੰਚ ਗਈ ਹੈ।ਅੱਜ ਅਸੀਂ ਉਸ ਸਥਿਤੀ 'ਤੇ ਪਹੁੰਚ ਗਏ ਹਾਂ ਜਿੱਥੇ ਪੈਸਾ ਨਾਲ ਲੋਕਤੰਤਰ ਖਰੀਦਿਆ ਜਾ ਸਕਦਾ ਹੈ।  ਪ੍ਰੈਸ, ਅਦਾਲਤਾਂ, ਖੁਫੀਆ ਪ੍ਰਣਾਲੀ ਤੇ ਇੱਥੋਂ ਤੱਕ ਕਿ ਫੌਜ, ਸਿੱਖਿਆ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ।  ਸੰਸਦ ਮਨ ਦੀ ਬਾਤ ਬਣ ਗਈ ਹੈ। ਕਸ਼ਮੀਰ ਵਿੱਚ ਧਾਰਾ 370 ਖਤਮ ਕਰਕੇ ਖੇਤੀ ਸਬੰਧੀ ਕਾਰਪੋਰੇਟ ਪਖੀ ਕਨੂੰਨ ਬਣਾਕੇ   ਲੋਕਾਂ ਦਾ ਜੀਵਨ ਤੇ ਅਜ਼ਾਦੀ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਗਿਆ  ਹੈ ਅਤੇ ਇਹ ਕਹਿਣ ਦੀ ਲੋੜ ਨਹੀਂ ਕਿ ਸੁਪਰੀਮ ਕੋਰਟ ਵੀ ਕਿਤੇ ਨਾ ਕਿਤੇ ਇਕ ਪਾਸੜ ਫੈੈਸਲੇ ਲੈ ਰਹੀ ਹੈ ਜੋ ਮੋੋਦੀ ਸਰਕਾਰ ਦੇ ਹੱਕ ਵਿਚ ਭੁੁੁਗਤਦੇ ਹਨ।ਪ੍ਰਧਾਨ ਮੰਤਰੀ ਨੇ ਇੱਕ ਦਿਨ ਫੈਸਲਾ ਕੀਤਾ ਕਿ ਨੋਟਬੰਦੀ ਕੀਤੀ ਜਾਣੀ ਹੈ ਅਤੇ ਬਿਨਾਂ ਕਿਸੇ ਨਾਲ ਸਲਾਹ ਕੀਤੇ, ਪੂਰੇ ਦੇਸ਼ ਲਈ ਨੋਟਬੰਦੀ ਲਾਗੂ ਕਰ ਦਿੱਤੀ।ਇਸੇ ਤਰ੍ਹਾਂ ਕੋਵਿਡ-19 ਲਈ ਭਾਵੇਂ ਚਾਰ ਘੰਟਿਆਂ ਦੇ ਅੰਦਰ ਲਾਕਡਾਊਨ ਲਾਗੂ ਕਰਨ ਦਾ ਐਲਾਨ ਹੋਵੇ ਜਾਂ ਤਿੰਨ ਖੇਤੀ ਕਾਨੂੰਨਾਂ ਦਾ ਐਲਾਨ, ਜਾਂ ਫਿਰ ਨਾਗਰਿਕਤਾ ਸੋਧ ਬਿੱਲ, ਇਹ ਸਭ ਕੁਝ ਕਿਤੇ ਨਾ ਕਿਤੇ ਲੋਕਤੰਤਰ ਦੇ ਵਿਚਾਰ ਤੇ ਸਿਧਾਂਂਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅਤੇ ਹੁਣ ਸਥਿਤੀ ਇਹ ਬਣ ਗਈ ਹੈ ਕਿ ਭਾਜਪਾ ਅਤੇ ਇਸ ਦੇ ਆਗੂ ਰਾਸ਼ਟਰ ਦੇ ਸੰਕਲਪ ਨੂੰ ਲੈ ਕੇ ਭੰਬਲਭੂਸੇ ਵਿੱਚ ਹਨ। ਮੋਦੀ ਸਰਕਾਰ ਨੇ ਭਾਰਤੀ ਲੋਕਤੰਤਰ ਨੂੰ ਸ਼ੋਅ ਪੀਸ ਬਣਾ ਕੇ ਰੱਖਿਆ ਹੋਇਆ ਹੈ ।ਹੁਣੇ ਜਿਹੇੇ ਹਰਿਦੁਆਰ ਵਿਚ ਹਿੰਦੂਤਵੀਆਂ ਵਲੋੋਂ  ਧਰਮ ਸੰਸਦ ਦੌਰਾਨ ਮੁਸਲਮਾਨਾਂਂ ਦੇ ਕਤਲੇਆਮ ਦੀ ਚਰਚਾ ਹੋਈ। ਇਸ ਤੋਂ ਇਲਾਵਾ ਹਿੰਦੂਤਵੀਆਂ ਵਲੋਂ ਸੈਂਕੜੇ ਈਸਾਈਆਂ ਤੇ ਚਰਚਾਂ ਉਪਰ ਹਮਲੇ ਕੀਤੇ ਜਾ ਰਹੇ ਹਨ, ਯਿਸੂ ਮਸੀਹ ਦੇ ਬੁੱਤ ਨੂੰ ਭੰਨਿਆ ਗਿਆ।  ਧਰਮ ਸੰਸਦ ਦੌਰਾਨ ਮੁਸਲਮ ਕਤਲੇਆਮ ਦੀ ਧਮਕੀ ਦੇਣ ਵਾਲੇ ਦੋਸ਼ੀ ਫਿਰਕਾਪ੍ਰਸਤ ਯੇਤੀ ਨਰਸਿਮਹਾਨੰਦ ਨੂੰ ਹਾਲ ਹੀ ਵਿਚ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕੀਤਾ ਸੀ। ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਕੰਮ ਸਿਰਫ਼ ਸਰਕਾਰ ਹੀ ਕਰ ਰਹੀ ਹੈ, ਸਗੋਂ ਪੂਰੀ ਸਰਕਾਰੀ ਮਸ਼ੀਨਰੀ ਇਸ ਫਾਸ਼ੀਵਾਦੀ ਹਿੰਦੂਤਵ ਦੀ ਲਪੇਟ ਵਿਚ ਆ ਗਈ ਹੈ।ਪ੍ਰੋਫੈਸਰਾਂ, ਪੱਤਰਕਾਰਾਂ, ਵਕੀਲਾਂ, ਕਵੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਲੋਕਾਂ ਨੂੰ ਕੈਦ ਕੀਤਾ ਗਿਆ ਹੈ, ਜਦੋਂ ਕਿ ਨਸਲਕੁਸ਼ੀ ਬਾਰੇ ਖੁੱਲ੍ਹ ਕੇ ਗੱਲ ਕਰਨ ਵਾਲਿਆਂ ਨੂੰ ਜਲਦੀ ਜ਼ਮਾਨਤ ਮਿਲ ਰਹੀ ਹੈ। ਇਸ ਤੋਂ ਇਲਾਵਾ ਅਜਿਹੀਆਂ ਕਈ ਉਦਾਹਰਣਾਂ ਹਨ, ਜਿਵੇਂ ਕਿ ਕਰਨਾਟਕ ਵਿਚ ਸ਼ੁਰੂ ਹੋਏ ਹਿਜਾਬ ਵਿਵਾਦ ਨੂੰ ਦੇਖ ਸਕਦੇ ਹੋ। ਇੱਥੇ ਅਦਾਲਤ ਖੁੱਲ੍ਹੇਆਮ ਨਹੀਂ, ਕਿਤੇ ਨਾ ਕਿਤੇ ਅਸਥਾਈ ਤੌਰ 'ਤੇ ਹਿੰਦੂਤਵੀ ਜਥੇੇਬੰਦੀਆਂ ਦੇ ਹੱਕ ਵਿੱਚ ਹੈ।ਫਿਲਹਾਲ ਇਹ ਮੰਨ ਲਈਏ ਕਿ ਹਿਜਾਬ ਪਾ ਕੇ ਕਾਲਜ ਆਉਣ ਵਾਲੀਆਂ ਕੁੜੀਆਂ ਇੱਕ ਸਮੱਸਿਆ ਪੈਦਾ ਕਰ ਰਹੀਆਂ ਹਨ, ਪਰ  ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਭਗਵੇਂ ਕੱਪੜਿਆਂ ਵਿੱਚ ਆਪਣੇ ਦਫ਼ਤਰ ਵਿੱਚ ਰਹਿਣਾ ਕਿਵੇਂ ਸਵੀਕਾਰਯੋੋੋਗ  ਹੈ । ਪ੍ਰਧਾਨ ਮੰਤਰੀ ਮੋਦੀ ਦੁੁੁਆਰਾ ਜਨਤਕ ਥਾਵਾਂ 'ਤੇ ਖੁੱਲ੍ਹੇਆਮ ਧਾਰਮਿਕ ਪ੍ਰਦਰਸ਼ਨਾਂ ਨੂੰ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ ? ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਵਿੱਚ ਬਹੁਤ ਵਧੀਆ ਕਾਨੂੰਨ ਹੈ, ਬਹੁਤ ਵਧੀਆ ਕਾਨੂੰਨੀ ਫੈਸਲੇ ਲਏ ਜਾਂਦੇ ਹਨ, ਪਰ ਜੇਕਰ ਇਸਦੀ ਵਿਆਖਿਆ ਤੁਹਾਡੀ ਜਾਤ, ਧਰਮ ਅਤੇ ਜਮਾਤੀ ਪਿਛੋਕੜ, ਲਿੰਗ, ਨਸਲ ਦੇ ਆਧਾਰ 'ਤੇ ਕੀਤੀ ਜਾਵੇ, ਤਾਂ ਕਿਤੇ ਨਾ ਕਿਤੇ ਅਸੀਂ ਰੇਤ ਦੇ ਢੇਰ 'ਤੇ ਖੜ੍ਹੇ  ਹਾਂ, ਜੋ ਕਿ ਕਿਸੇ ਵੇਲੇ ਵੀ ਢਹਿ ਢੇਰੀ ਹੋ ਸਕਦਾ ਹੈ।

 ਭਾਰਤ ਵਿਚ ਹਿੰਦੂ ਰਾਸ਼ਟਰ ਬਾਰੇ ਕੋਈ ਸਵਾਲ ਨਹੀਂ ਕਰ ਸਕਦਾ। ਅਸਲ ਵਿੱਚ ਹਿੰਦੂ ਸਰਵਉੱਚਤਾ ਦਾ ਇਹ ਵਿਚਾਰ ਆਪਣੇ ਆਪ ਵਿੱਚ ਸਮੱਸਿਆ ਪੈਦਾ ਕਰਨ ਵਾਲਾ ਹੈ।ਕਿਉਂਕਿ ਸੰਘ ਪਰਿਵਾਰ 19ਵੀਂ ਸਦੀ ਤੋਂ ਹੀ ਹਿੰਦੂ ਸਰਵਉੱਚਤਾ ਦਾ ਸਿਆਸੀ ਪ੍ਰਵਚਨ ਰਚਣ ਦੇ ਯਤਨਾਂ ਵਿੱਚ ਲੱਗਾ ਹੋਇਆ ਸੀ।  ਆਰੀਆ ਸਮਾਜ ਤੇ ਬਾਅਦ ਵਿੱਚ ਆਰ.ਐਸ.ਐਸ ਦੀ ਕੋਸ਼ਿਸ਼ ਇਹ ਸੀ ਕਿ ਜਾਤ-ਪ੍ਰਣਾਲੀ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ, ਪਰ ਉਹ ਇਸ ਗੱਲੋਂ ਡੂੰਘੇ ਫਿਕਰਮੰਦ ਸਨ ਕਿ ਵੱਡੀ ਗਿਣਤੀ ਵਿਚ ਦਲਿਤ ਹਿੰਦੂ ਧਰਮ ਤੋਂ ਬਾਹਰ ਨਿਕਲ ਕੇ ਇਸਲਾਮ ਜਾਂ ਈਸਾਈ ਜਾਂ ਸਿੱਖ ਧਰਮ ਵਿਚ ਸ਼ਾਮਲ ਹੋ ਰਹੇ ਹਨ, ਜਦਕਿ ਹਿੰਦੂ ਆਬਾਦੀ ਘਟ ਰਹੀ ਹੈ।ਇਸ ਦੇ ਮੱਦੇਨਜ਼ਰ ਹਿੰਦੂ ਰਾਸ਼ਟਰਵਾਦੀਆਂ ਵਲੋਂ ਅਸੀਂ ਸਾਰੇ ਇੱਕ ਹਾਂ ਦਾ ਪ੍ਰਚਾਰ ਸ਼ੁਰੂ ਕੀਤਾ ਗਿਆ। ਪਰ  ਹਿੰਦੂ ਰਾਸ਼ਟਰਵਾਦੀ ਦਲਿਤਾਂ ਨੂੰ ਹਿੰਦੂ ਧਰਮ ਵਿੱਚ ਬਰਾਬਰੀ ਦਾ ਸਥਾਨ ਦੇਣ ਲਈ ਤਿਆਰ ਨਹੀਂ ਹਨ।ਹਾਲ ਹੀ ਵਿਚ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਮੁਗਲਾਂ ਨਾਲ ਲੜ ਰਹੇ ਹਾਂ। ਮੁਗਲਾਂ ਤੋਂ ਸ਼ਾਇਦ ਉਸਦਾ ਮਤਲਬ ਮੁਸਲਮਾਨ ਸੀ। ਉਨ੍ਹਾਂ ਦੀ ਕੋਸ਼ਿਸ਼ ਜ਼ਰੂਰ ਇਹ ਦਰਸਾਉਣ ਦੀ ਰਹੀ ਹੋਵੇਗੀ ਕਿ ਮੁਸਲਿਮ ਕੌਮ ਮੁਗਲਾਂ ਦੀ ਸੰਤਾਨ ਹੈ, ਜਿਨ੍ਹਾਂ ਨੇ ਸਾਡੇ 'ਤੇ ਰਾਜ ਕੀਤਾ ਅਤੇ ਜ਼ੁਲਮ ਕੀਤਾ।ਇਸੇ ਤਰ੍ਹਾਂ ਈਸਾਈ ਪੱਛਮ ਦੇ ਏਜੰਟ ਹਨ, ਇਸ ਲਈ ਉਨ੍ਹਾਂ ਦੀ ਨਸਲਕੁਸ਼ੀ ਵਰਗੇ ਸ਼ਬਦ ਵਰਤੇ ਜਾਂਦੇ ਹਨ। ਪਰ ਸੱਚਾਈ ਇਹ ਹੈ ਕਿ ਸਾਡੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਜਾਤੀ ਸ਼ੋਸ਼ਣ ਤੋਂ ਅਜ਼ਾਦੀ ਲੈਣ ਲਈ ਹੀ ਇਸਲਾਮ, ਸਿੱਖ ਧਰਮ ਜਾਂ ਈਸਾਈ ਧਰਮ ਅਪਣਾਇਆ ਸੀ ਪਰ ਹੁਣ ਹਿੰਦੂਤਵੀ ਉਹਨਾਂ ਵਿਰੁੱਧ ਨਫਰਤ ਫੈਲਾ ਰਹੇ ਹਨ। ਉਹਨਾਂ ਨੂੰ ਮੁਗਲ, ਵਿਦੇਸ਼ੀ ਜਾਂ ਅੱਤਵਾਦੀ ਕਹਿੰਦੇ ਹਨ। 

ਇਲੀਟ ਮੀਡੀਆ ਚੋਣਾਂ ਵੇਲੇ ਸਿਰਫ਼ ਜਾਤ-ਪਾਤ ਦੀ ਗੱਲ ਕਰਦਾ ਹੈ ਅਤੇ ਦਲਿਤ ਵੋਟ ਬੈਂਕ ਦਾ ਵਿਸ਼ਲੇਸ਼ਣ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ, ਪਰ ਜਦੋਂ ਚੋਣਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਉਹ ਇਸ ਮੁਦੇ ਨੂੰ ਭੁਲ ਜਾਂਦਾ ਹੈ।ਮੀਡੀਆ ਲਈ ਦਲਿਤ ਸ਼ੋਸ਼ਣ ਦੀ ਗੱਲ ਹੀ ਖ਼ਤਮ ਹੋ ਜਾਂਦੀ ਹੈ। ਮੰਡਲ ਕਮਿਸ਼ਨ ਤੋਂ ਪੈਦਾ ਹੋਏ ਲਾਲੂ, ਮੁਲਾਇਮ ਅਤੇ ਮਾਇਆਵਤੀ ਦੀ ਸਿਆਸਤ ਭਾਵੇਂ ਕੁਝ ਸਮੇਂ ਲਈ ਹਾਸ਼ੀਏ 'ਤੇ ਰਹਿ ਗਈ ਹੋਵੇ, ਪਰ ਅੱਜ ਵੀ ਦਲਿਤ ਹੱਥੀਂ ਮੈਲਾ ਚੁਕਦੇ ਹਨ । ਉਹਨਾਂ ਨਾਲ ਵਿਤਕਰਾ ਜਾਰੀ ਹੈ।ਅਸੀਂ ਕਦੇ ਇਹ ਨਹੀਂ ਪੁੱਛਦੇ ਕਿ ਸਾਡਾ ਚਾਰਟਰਡ ਅਕਾਊਂਟੈਂਟ ਕਿਸ ਜਾਤ ਦਾ ਹੈ। ਇਹ 100 ਕਾਰਪੋਰੇਟ ਜਿਨ੍ਹਾਂ ਦਾ ਅੱਜ ਭਾਰਤ ਦੀ ਅਰਥਵਿਵਸਥਾ ਉਪਰ ਪੂਰਾ ਕੰਟਰੋਲ  ਹੈ, ਉਹ ਕਿਹੜੀਆਂ ਜਾਤਾਂ ਦੇ ਬਣੇ ਹੋਏ ਹਨ? ਇਸ ਸਭ ਨੂੰ ਅਸੀਂ ਜਾਣਦੇ ਹਾਂ।ਸਭ ਤੋਂ ਵੱਡੀ ਸਮਸਿਆ ਤਾਂ ਇਹ ਹੈ ਕਿ ਪੂੰਜੀਵਾਦ ਨੂੰ ਸਮਝਣ ਵਾਲੇ ਜਾਤ ਨੂੰ ਨਹੀਂ ਸਮਝਦੇ ਅਤੇ ਜਾਤ ਨੂੰ ਸਮਝਣ ਵਾਲੇ ਪੂੰਜੀਵਾਦ ਨੂੰ ਨਹੀਂ ਸਮਝਦੇ। ਜਦੋਂ ਤੱਕ ਅਸੀਂ ਇਨ੍ਹਾਂ ਦੋਵਾਂ ਨੂੰ ਨਹੀਂ ਸਮਝਦੇ, ਅਸੀਂ ਸਹੀ ਦਿਸ਼ਾ ਵਿੱਚ ਨਹੀਂ ਜਾ ਸਕਦੇ।ਇਹ ਜਾਤੀਵਾਦ ਤੇ ਪੂੂੰਜੀਵਾਦ ਵਰਤਾਰੇ ਇਕ ਦੂਜੇ ਨਾਲ ਜੁੜੇ ਹੋਏ ਹਨ। ਆਮ ਲੋਕਾਂ ਦੀ ਸੋਝੀ ਸਿਆਸੀ ਪਾਰਟੀਆਂ ਨਾਲੋਂ ਕਿਤੇ ਅਗਾਂਹਵਧੂ ਹੈ ।ਉਹ ਸਿਆਸਤਦਾਨਾਂ ਦੀ ਹਰ ਕਾਰਵਾਈ ਉਪਰ ਨਜ਼ਰ ਰਖ  ਰਹੇੇ ਹਨ। ਆਉਣ ਵਾਲੇ ਸਮੇਂ ਵਿੱਚ ਬਹੁਤ ਉਥਲ-ਪੁਥਲ ਹੋਣ ਵਾਲੀ ਹੈ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਸ ਜਾਂ ਉਸ ਚੋਣ ਵਿੱਚ ਭਾਜਪਾ ਦੀ ਹਾਰ ਹੋਣੀ ਹੈ, ਪਰ ਸਾਡੇ ਵਰਗੇ ਲੇਖਕਾਂ ਦੇ ਭਾਈਚਾਰਿਆਂ ਨੇ ਜਿਸ ਤਰ੍ਹਾਂ ਜਬਰ ਦਾ ਸਾਹਮਣਾ ਕੀਤਾ ਹੈ ਅਤੇ ਨਿਰਾਸ਼ਾ ਦੇ ਆਲਮ ਵਿੱਚ ਹੈ, ਜੇਕਰ ਉਨ੍ਹਾਂ ਕੋਲ ਕੋਈ ਦੂਰਅੰਦੇਸ਼ੀ ਹੈ ਤਾਂ ਮੈਂ ਕਹਾਂਗੀ ਕਿ ਇਹ ਸਮਾਂ ਹੈ ਕਿ ਲੋੋੋਕਾਂਂ ਨੂੰ ਜਾਗ੍ਰਿਤ ਕਰੋ। ਫਾਸ਼ੀਵਾਦੀ ਹਿੰੰਦੂਤਵੀ  ਬੇਸਿਰੀਆਂ ਤਾਕਤਾਂ ਦਾ ਅੰਤ ਨਿਸ਼ਚਿਤ   ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਕੀਮਤ ਚੁਕਾਉਣੀ ਪੈ ਸਕਦੀ ਹੈ। ਜੇਕਰ ਅਸੀਂ ਆਪਣੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਦੌਰ ਵਿਚੋਂ ਨਹੀਂ ਲੰਘੇ, ਵਿਕਾਸ ਦੇ ਦੌਰ ਵਿਚੋਂ ਗੁਜ਼ਰਨਾ ਹੀ ਸੀ।ਇਸ ਤੋਂ ਬਿਨਾਂ ਸਮਾਜ ਦੀ ਯਾਤਰਾ ਪੂਰੀ ਨਹੀਂ ਹੋਵੇਗੀ। ਇਸ ਨਾਲ  ਆਉਣ ਵਾਲੇ ਸਮੇਂ ਵਿਚ ਕਿੰਨਾ ਨੁਕਸਾਨ ਹੋਵੇਗਾ, ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਇਹ ਅਧਿਆਇ ਖਤਮ ਹੋ ਜਾਵੇਗਾ। ਨਵੀਂ ਕਹਾਣੀ ਦਾ ਅਸਲ ਰੂਪ ਕਿਹੋ ਜਿਹਾ ਸਾਹਮਣੇ ਆਵੇਗਾ, ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਲੋਕਾਂ ਨੂੰ ਡੂੰਘਾਈ ਨਾਲ ਇਹ ਮਹਿਸੂਸ ਹੋਣ ਲੱਗਾ ਹੈ ਕਿ ਇਹ ਕਾਰਪੋਰੇਟ-ਪ੍ਰਸਤੀ ਅਸਲ ਵਿੱਚ ਕੱਟੜਪੰਥੀ ਸੱਜੇ-ਪੱਖੀ ਹਿੰਦੂ ਰਾਸ਼ਟਰਵਾਦੀ ਤਾਕਤਾਂਂ  ਦਾ ਨਤੀਜਾ ਹੈ।                                         

ਜਦੋਂ ਮੈਂ ਇਸ ਬਾਰੇ ਲਿਖਿਆ ਕਿ ਨਿੱਜੀਕਰਨ ਦਾ ਕੀ ਮਤਲਬ ਹੈ, ਸ਼ਾਇਦ 2002 ਜਾਂ ਇਸ ਤੋਂ ਬਾਅਦ ਹਿੰੰਦੂਤਵੀਆਂ ਵਲੋੋਂ ਮੈਨੂੰ ਬਹੁਤ ਜ਼ਿਆਦਾ ਗਾਲਾਂ ਤੇ ਧਮਕੀਆਂ ਮਿਲੀਆਂ । ਉਦਾਰਵਾਦੀਆਂ ਨੇ ਮੋਦੀ ਦਾ ਪ੍ਰਧਾਨ ਮੰਤਰੀ ਬਣਨ 'ਤੇ  ਖੁੱਲ੍ਹੇਆਮ ਸਵਾਗਤ ਕੀਤਾ ਸੀ, ਪਰ ਅੱਜ ਉਹ  ਨਿਰਾਸ਼ ਹਨ।ਮੈਨੂੰ ਲੱਗਦਾ ਹੈ ਕਿ ਆਮ ਲੋਕ ਇਸ ਰਾਜਨੀਤਿਕ ਪ੍ਰਣਾਲੀ ਨੂੰ ਬਦਲ ਦੇਣਗੇ। ਜੇਕਰ ਇਹ ਕੇਂਦਰ ਪਖੀ ਸਿਆਸਤਦਾਨ  ਰਾਜਾਂ ਦੀ ਖੁਦਮੁਖਤਿਆਰੀ ਤੋਂ ਇਨਕਾਰੀ ਹਨ ਤੇ ਕੇਰਲਾ, ਤਾਮਿਲਨਾਡੂ, ਉੱਤਰ-ਪੂਰਬ ਵਿਚ ਖੁਦਮੁਖਤਿਆਰੀ ਦੀ ਲਹਿਰ ਤੋਂ  ਅੱਖਾਂ ਮੀਟ ਰਹੇ ਹਨ ਕਿ ਇਹ ਛੋਟੇ ਰਾਜ ਹਨ, ਕੁਝ ਕਰਨ ਦੇ ਸਮਰਥ ਨਹੀਂ। ਯੂ.ਪੀ.-ਬਿਹਾਰ ਦੇ ਨਤੀਜੇ ਸਾਡੇ ਲਈ ਕਾਫੀ ਹਨ ਤਾਂ ਤੁਸੀਂ ਭਰਮ ਵਿਚ ਹੋ।ਇਸ ਭਰਮ ਵਿਚ ਜੀਉ ਕੇ  ਤੁਸੀਂ ਕਿੰਨਾ ਚਿਰ ਰਾਜ ਕਰ ਸਕਦੇ ਹੋ ਯੋਗੀ ਆਦਿਤਿਆਨਾਥ ਨੇ ਭਾਵੇਂ ਕੇਰਲਾ ਜਾਂ ਬੰਗਾਲ ਬਾਰੇ ਆਪਣੀ ਨਾ ਸਮਝੀ ਵਿਚ ਚੰਗਾ-ਮਾੜਾ ਕਿਹਾ ਹੋਵੇ, ਪਰ ਇਹ ਅਸਲ ਵਿਚ ਇਹ ਬਹੁਤ ਗੰਭੀਰ ਮਾਮਲਾ ਹੈ। ਤੁਸੀਂ ਉਸੇ ਦੇਸ਼ ਦੇ ਦੂਜੇ ਰਾਜਾਂ ਨੂੰ ਕਿਵੇਂ ਨਿਕੰਮੇ ਤੇ ਕਮਜੋਰ ਸਿਧ ਕਰ ਸਕਦੇ ਹੋ ਜਦੋਂ ਕਿ ਕੇਰਲਾ, ਤਾਮਿਲਨਾਡੂ, ਬੰਗਾਲ ਦਾ ਸਿੱਖਿਆ, ਸਿਹਤ, ਰੁਜ਼ਗਾਰ ਸਮੇਤ ਵਿਕਾਸ ਦਾ ਸੂਚਕ ਅੰਕ ਯੂਪੀ ਬਿਹਾਰ ਤੋਂ ਬਹੁਤ ਉੱਪਰ ਹੈ। ਜੇ ਤੁਸੀਂ ਸਾਰਿਆਂ ਨਾਲ ਵਿਤਕਰਾ ਕਰਦੇ  ਹੋ, ਤਾਂ ਉਹ ਕਦੋਂ ਤੱਕ ਚੁਪ ਰਹਿਣਗੇ? ਭਾਰਤ ਵਿੱਚ ਬਹੁਤ ਸਾਰੇ ਮਜ਼ਬੂਤ ​​ਮੁੱਖ ਮੰਤਰੀ ਉੱਭਰ ਰਹੇ ਹਨ, ਸਟਾਲਿਨ, ਵਿਜਯਨ, ਮਮਤਾ ਸਾਰੇ ਤਜਰਬੇਕਾਰ ਖਿਡਾਰੀ ਹਨ, ਉਨ੍ਹਾਂ ਨਾਲ ਕੇਂਦਰ ਪਖੀ ਧਿਰਾਂ ਜ਼ਿਆਦਾ ਦੇਰ ਨਹੀਂ ਖੇਡ ਸਕਦੀਆਂ। ਮੋਦੀ ਵਰਗੇ ਵਰਤਾਰੇ ਦਾ ਸਮਾਂ ਖਤਮ ਹੋ ਗਿਆ ਹੈ। ਭਾਜਪਾ ਵਲੋਂ ਸਟੇੇੇਟ ਦੇ ਡੰਡੇ ਦਾ ਡਰ ਦਿਖਾਇਆ ਜਾਵੇਗਾ, ਪਰ ਜਨਤਾ ਮੁਕਾਬਲੇ ਵਿੱਚ ਖੜ੍ਹੀ ਹੋਵੇਗੀ।ਅੱਜ ਜੋ ਨਜ਼ਾਰਾ ਅਸੀਂ ਸਮਾਜ ਵਿੱਚ, ਸੜਕ ਉੱਤੇ ਵਾਪਰਦੇ ਵੇਖ ਰਹੇ ਹਾਂ, ਉਹ ਬਹੁਤ ਚਿੰਤਾਜਨਕ ਹੈ। ਪਰ ਇਹ ਸਭ ਖਤਮ ਹੋ ਜਾਵੇਗਾ, ਲੋਕ ਇਸ ਨੂੰ ਖਤਮ ਕਰ ਦੇਣਗੇ। ਮੈਂ ਇਹ ਨਹੀਂ ਕਹਾਂਗੀ ਕਿ ਭਾਰਤ ਦੇ ਲੋਕ ਬਹੁਤ ਤਰਕਸ਼ੀਲ ਹੋ ਗਏ ਹਨ, ਉਹ ਅੱਜ ਤੋਂ ਬਾਅਦ ਇੱਕ ਦੂਜੇ ਨਾਲ ਪਿਆਰ ਅਤੇ ਭਾਈਚਾਰੇ ਨਾਲ ਰਹਿਣਗੇ। ਕਿਉਂਕਿ ਭਾਰਤ ਦੇ ਲੋਕ ਕਦੇ ਫਾਸ਼ੀਵਾਦ ਦੇ ਜਾਲ ਵਿੱਚ ਫਸ ਚੁੱਕੇ ਸਨ, ਪਰ ਇਹ ਦੇਸ਼ ਉਨ੍ਹਾਂ ਦਾ ਹੈ, ਅਤੇ ਇਸ ਸਭ ਦਾ ਖਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹ ਆਪ ਹੀ ਆਪਣੀਆਂ ਗਲਤੀਆਂ ਸੁਧਾਰ ਲੈਣਗੇ।ਇਹ ਮੇਰਾ ਨਿਸ਼ਚਾ ਹੈ।ਜੇ ਤੁਸੀਂ ਸਾਰਿਆਂ ਨਾਲ ਵਿਤਕਰਾ ਕਰਦੇ  ਹੋ, ਤਾਂ ਉਹ ਕਦੋਂ ਤੱਕ ਚੁਪ ਰਹਿਣਗੇ? ਭਾਰਤ ਵਿੱਚ ਬਹੁਤ ਸਾਰੇ ਮਜ਼ਬੂਤ ​​ਮੁੱਖ ਮੰਤਰੀ ਉੱਭਰ ਰਹੇ ਹਨ, ਸਟਾਲਿਨ, ਵਿਜਯਨ, ਮਮਤਾ ਸਾਰੇ ਤਜਰਬੇਕਾਰ ਖਿਡਾਰੀ ਹਨ, ਉਨ੍ਹਾਂ ਨਾਲ ਕੇਂਦਰ ਪਖੀ ਧਿਰਾਂ ਜ਼ਿਆਦਾ ਦੇਰ ਨਹੀਂ ਖੇਡ ਸਕਦੀਆਂ। ਮੋਦੀ ਵਰਗੇ ਵਰਤਾਰੇ ਦਾ ਸਮਾਂ ਖਤਮ ਹੋ ਗਿਆ ਹੈ। ਭਾਜਪਾ ਵਲੋਂ ਸਟੇੇੇਟ ਦੇ ਡੰਡੇ ਦਾ ਡਰ ਦਿਖਾਇਆ ਜਾਵੇਗਾ, ਪਰ ਜਨਤਾ ਮੁਕਾਬਲੇ ਵਿੱਚ ਖੜ੍ਹੀ ਹੋਵੇਗੀ।ਅੱਜ ਜੋ ਨਜ਼ਾਰਾ ਅਸੀਂ ਸਮਾਜ ਵਿੱਚ, ਸੜਕ ਉੱਤੇ ਵਾਪਰਦੇ ਵੇਖ ਰਹੇ ਹਾਂ, ਉਹ ਬਹੁਤ ਚਿੰਤਾਜਨਕ ਹੈ। ਪਰ ਇਹ ਸਭ ਖਤਮ ਹੋ ਜਾਵੇਗਾ, ਲੋਕ ਇਸ ਨੂੰ ਖਤਮ ਕਰ ਦੇਣਗੇ। 

      

             ਅਰੁੰਧਤੀ ਰਾਇ