ਅਣਖਾਂ ਵਾਲੇ ਲੋਕ!

ਅਣਖਾਂ ਵਾਲੇ ਲੋਕ!

ਅਰਪਿੰਦਰ ਬਿੱਟੂ

ਜਰਮਨੀ !

ਪੁੱਤ ਤੇਰੇ ਸਾਹਿਬ ਕੌਰੇ ਨਿੰਹਗ ਸਿੰਘ ਚੱਕਰ ਦੁਮਾਲਿਆਂ ਵਾਲੇ !

ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸਾ ਮਹਿ ਹੌ ਕਰੌ ਨਿਵਾਸ॥

ਖਾਲਸਾ ਮੇਰੋ ਮੁਖ ਹੈ ਅੰਗਾ॥ ਖਾਲਸੇ ਕੇ ਹੌਂ ਸਦ ਸਦ ਸੰਗਾ॥

ਇਹਨਾਂ ਬੇ ਪ੍ਰਵਾਹ ਯੋਧਿਆਂ ਦੇ ਚਿਹਰਿਆਂ ਦਾ ਜਾਹੋ ਜਲਾਲ ਦੱਸਦਾ ਕਿ ਇਹ ਕਿਸੇ ਮਹਾਨ ਪਿਤਾ ਦੇ ਪੁੱਤਰ ਹਨ ਏਹੋ ਜਿਹੇ ਸੈੰਕੜੇ ਦਸਮੇਸ਼ ਦੇ ਦੁਲਾਰੇ ਹਨ ਜਿਨਾਂ ਦਾ ਜੀਵਨ ਇਕ ਇਤਹਾਸ ਹੈ ਇਕ ਹਿਸਟਰੀ ਹੈ ਭਾਈ ਤਲਵਿੰਦਰ ਸਿੰਘ ਬੱਬਰ ਦਾ ਕਨੇਡਾ ਦੇ ਸੁੱਖ ਅਰਾਮ ਤਿਆਗ ਭਖਦੇ ਮੈਦਾਨੇ ਜੰਗ ਵਿੱਚ ਆਪਾ ਵਾਰਨਾਂ ਉਸ ਪਤੰਗੇ ਵਾਂਗ ਹੈ ਜੋ ਪਰਵਾਨਾ ਬਣ ਬਲਦੀ ਸ਼ਮਾਂ ਵੱਲ ਜਾਂਦਾ ਹੈ ਭਾਈ ਸੁੱਖਦੇਵ ਸਿੰਘ ਬੱਬਰ ਦੇ ਹਿੱਕ ਵਿੱਚ ਗੋਲ਼ੀਆਂ ਖਾਣ ਤੋਂ ਕੁਹ ਸਕਿੰਟ ਪਹਿਲਾਂ ਦੇ ਬੋਲ ਸਨ, “ਸਰੀਰ ਮਿੱਟੀ ਏ, ਤੇ ਮਿੱਟੀ ਨੇ ਮਿੱਟੀ ਹੋ ਜਾਣਾ, ਮਿੱਟੀ ਚੋਂ ਕੀ ਲੱਭਦੇ ਜੇ....”! ਇਹ ਨਿਰਭੈਤਾ ਨਿਡਰਤਾ ਸੱਭ ਸਤਿਗੁਰਾਂ ਦੀ ਬਾਣੀ ਦੀ ਬਖ਼ਸ਼ਿਸ਼ ਸੀ । ਇਹ ਸੀ ਨਿੱਤ-ਨੇਮ ਦੀਆਂ ਬਾਣੀਆਂ ਦੀ ਤਾਕਤ ! ਜਿਨਾਂ ਵਿੱਚ ਤੁਹਾਨੂੰ ਪ੍ਰਚਾਰਕਾਂ ਵੱਲੋਂ ਤਿੰਨ ਪੰਜ ਕਹਿ ਕੇ ਉਲਝਾਇਆ ਜਾ ਰਿਹਾ । ਹੁਣ ਸਵਾਲ ਹੈ ਕੇ ਜਦੋਂ ਪਤਾ ਏ ਸਰੀਰ ਮਿੱਟੀ ਏ ਤੇ ਮਿੱਟੀ ਨੇ ਮਿੱਟੀ ਹੋ ਜਾਣਾਫਿਰ ਮਨੁੱਖ ਗ਼ਦਾਰੀ ਕਿੰਓ ਕਰਦਾ ਦਰਅਸਲ ਓਹ ਲੋਕ ਸਰੀਰਕ ਤਲ ਤੇ ਜੀਅ ਰਹੇ ਹੁੰਦੇ ਨੇ ਤੇ ਮਾਨਸਿਕ ਅਵੱਸਥਾ ਕੰਗਾਲਾਂ ਵਾਲੀ ਹੁੰਦੀ ਹੈ ਕਿ ਚਾਰ ਟਕੇ ਹੋਰ ਇੱਕਠੇ ਕਰ ਲਈਏ ! ਅਸਲ ਵਿੱਚ ਇਹ ਲੋਕ ਦਰਗਾਹੋਂ ਧਿਰਕਾਰੇ ਤੇ ਸਰਾਪੇ ਹੁੰਦੇ ਹਨ ਤੇ ਇਹਨਾਂ ਦਾ ਲਹਿਰਾਂ ਤੋਂ ਨਿਖੇੜਾ ਗੁਰੂ ਦੀ ਮੌਜ ਸਮਝੋ ! ਵਰਨਾਂ ਇਹ ਕੋਈ ਹੋਰ ਕਨਿਸ਼ਕ ਕਾਂਡ ਕਰ ਸਿੱਖਾਂ ਮੱਥੇ ਮੜਨ ਗੇ ! ਰਿਪਦੁਮਨ ਸਿੰਘ ਵਰਗੇ ਦਾ ਜੀੰਦੇ ਜੀ ਸਰਕਾਰੀ ਬੋਲੀ ਬੋਲਣਾ ਦੱਸਦਾ ਕਿ ੩੨੯ ਬੇ ਗੁਨਾਹ ਜੀਆਂ ਦੀ ਹੱਤਿਆ ਉੁਸ ਦੇ ਆਕਾਵਾਂ ਦਾ ਕਾਰਾ ਸੀ ! ਮਲਿਕ ਵਰਗੇ ਚੱਵਲ ਦਾ ਬਿਆਨ ਕਿ ਪੰਜਾਬ ਵਿੱਚ ਖਾਲਿਸਤਾਨ ਦਾ ਕੋਈ ਅਧਾਰ ਨਹੀਂ ! ਬੰਦਾ ਪੁੱਛੇ ਲਾਹਨਤੀ ਨੂੰ ਅਧਾਰ ਤੇ ਅਸੀਂ ਓਦੋਂ ਵੀ ਨਹੀਂ ਗਵਾਇਆ ਜਦੋਂ ਦੋ ਰਹਿਗੇ ਸਾਂ ਤੇ ਅਬਦਾਲੀ ਤੇ ਟੈਕਸ ਲਾਤਾ ਸੀ ਬਾਬਾ ਗਰਜਾ ਸਿੰਘ ਜੀ ਤੇ ਬਾਬਾ ਬੋਤਾ ਸਿੰਘ ਜੀ ਨੇ ! ਮੰਨੋ ਵਿਗਿਆਨੀ ਆਖਦੇ ਨੇ ਕਿ ਮਨੁੱਖ ਓਹ ਕੁਹ ਬਕਦਾ ਜਿਸਤੋੰ ਓਹ ਤੱਬਕਿਆ ਹੋਵੇ ਇਸ ਗ਼ਦਾਰ ਦੇ ਮੂੰਹ ਤੇ ਸਿਰਫ਼ ਅਧਾਰ ਸ਼ਬਦ ਤਾਂ ਆਇਆ ਕਿ ਇਹ ਸਿੱਖ ਹੋਣ ਦਾ ਆਧਾਰ ਗਵਾ ਬੈਠਾ ਹੈ ਸੋ ਬੰਦੇ ਦਾ ਵਜੂਦ ਉਸਦੇ ਗੁਣਾ ਕਰਕੇ ਹੈ ਨਹੀਂ ਤੇ ਹੀਰੋ ਤੋਂ ਜ਼ੀਰੋ !

ਵਾਹਿਗੁਰੂ ਕਰੇ ਸਾਰੇ ਸਿੱਖਾਂ ਖ਼ਾਸ ਕਰ ਜਰਮਨ ਦੇ ਸਿੰਘਾਂ ਦਾ ਅਧਾਰ ਤੇ ਵਜੂਦ ਕਾਇਮ ਰਹੇ ! ਸਾਰੇ ਚੜਦੀ ਕਲਾ ਚ ਰਹਿਣ !  ਕੋਈ ਵੀ ਗ਼ਦਾਰੀ ਦੀ ਲਾਹਨਤ ਨਾਂ ਖੱਟੇ, ਬਾਜਾਂ ਵਾਲਾ ਅੰਗ ਸੰਗ ਰਹੇ, ਰਾਜ ਕਰੇਗਾ ਖਾਲਸਾ !