ਬੱਚਿਆਂ ਦੇ ਇਨਫੈਕਸ਼ਨ ਵਿਚ ਅਸਰਦਾਰ ਨਹੀਂ ਰਹੀਆਂ ਐਂਟੀਬਾਇਓਟਿਕ ਦਵਾਈਆਂ

ਬੱਚਿਆਂ ਦੇ ਇਨਫੈਕਸ਼ਨ ਵਿਚ  ਅਸਰਦਾਰ ਨਹੀਂ ਰਹੀਆਂ ਐਂਟੀਬਾਇਓਟਿਕ ਦਵਾਈਆਂ

ਸਿਡਨੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੀਤਾ ਦਾਅਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਿਡਨੀ: ਐਂਟੀਬਾਇਓਟਿਕ ਦਵਾਈਆਂ ਹੁਣ ਓਨੀਆਂ ਕਾਰਗਰ ਨਹੀਂ ਰਹਿ ਗਈਆਂ। ਇਕ ਤਾਜ਼ਾ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿਚ ਬੱਚਿਆਂ ਦੇ ਇਨਫੈਕਸ਼ਨ ਦੌਰਾਨ ਦਿੱਤੀਆਂ ਜਾਣ ਵਾਲੀਆਂ ਆਮ ਐਂਟੀਬਾਇਓਟਿਕ ਦਵਾਈਆਂ ਦੀ ਪ੍ਰਭਾਵਸ਼ੀਲਤਾ ਉੱਚ ਐਂਟੀਬਾਇਓਟਿਕ ਪ੍ਰਤੀਰੋਧ ਦਰ ਕਾਰਨ ਅੱਧੀ ਰਹਿ ਗਈ ਹੈ। ਖੋਜਕਰਤਾਵਾਂ ਨੇ ਇਨ੍ਹਾਂ ਨੂੰ ਹੁਣ ਅਪਡੇਟ ਕਰਨ ਦੀ ਲੋੜ ਦੱਸੀ ਹੈ।

ਆਸਟ੍ਰੇਲੀਆ ’ਚ ਸਿਡਨੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੀ ਅਗਵਾਈ ਵਿਚ ਕੀਤੇ ਗਏ ਅਧਿਐਨ ਦਾ ਸਿੱਟਾ ‘ਦਿ ਲੈਂਸੇਟ ਰੀਜਨਲ ਹੈਲਥ ਸਾਊਥਈਸਟ ਏਸ਼ੀਆ’ ਜਰਨਲ ਵਿਚ ਛਾਪਿਆ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਐਂਟੀਬਾਇਓਟਿਕ ਦੀ ਵਰਤੋਂ ਨੂੰ ਲੈ ਕੇ ਡਬਲਯੂਐੱਚਓ ਦੇ 2013 ਦੇ ਵਿਸ਼ਵ ਦਿਸ਼ਾ-ਨਿਰਦੇਸ਼ ਪੁਰਾਣੇ ਹਨ ਤੇ ਉਨ੍ਹਾਂ ਨੂੰ ਅਪਡੇਟ ਕਰਨ ਦੀ ਲੋੜ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਕਈ ਐਂਟੀਬਾਇਓਟਿਕ ਦਵਾਈਆਂ ਨਿਮੋਨੀਆ, ਸੈਪਸਿਸ ਤੇ ਮੈਨਨਜਾਇਟਿਸ ਵਰਗੇ ਬਚਪਨ ਦੇ ਇਨਫੈਕਸ਼ਨਾਂ ਦੇ ਇਲਾਜ ਵਿਚ 50 ਫ਼ੀਸਦੀ ਹੀ ਅਸਰਦਾਰ ਰਹਿ ਗਈਆਂ ਹਨ। ਖੋਜਕਰਤਾਵਾਂ ਨੇ ਕਿਹਾ ਕਿ ਸਭ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਦੱਖਣੀ-ਪੂਰਬੀ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਹੈ, ਜਿੱਥੇ ਹਰ ਸਾਲ ਐਂਟੀਬਾਇਓਟਿਕ ਪ੍ਰਤੀਰੋਧ ਕਾਰਨ ਹਜ਼ਾਰਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ।

ਸਿਹਤ ਬੀਮੇ ਦਾ ਦਾਅਵਾ ਕਰਨ ਲਈ 24 ਘੰਟੇ ਹਸਪਤਾਲ 'ਚ ਦਾਖਲ ਹੋਣਾ ਜ਼ਰੂਰੀ ਨਹੀਂ, ਇਹਨਾਂ ਸਥਿਤੀਆਂ ਵਿੱਚ ਆਸਾਨੀ ਨਾਲ ਕਰ ਸਕਦੇ ਹੋ ਦਾਅਵਾ

ਡਬਲਯੂਐੱਚਓ ਨੇ ਐਲਾਨ ਕੀਤਾ ਹੈ ਕਿ ਰੋਗਾਣੂ ਰੋਕੂ ਪ੍ਰਤੀਰੋਧ ਮਨੁੱਖਤਾ ਦੇ ਸਾਹਮਣੇ ਆਉਣ ਵਾਲੇ ਪ੍ਰਮੁੱਖ 10 ਵਿਸ਼ਵ ਜਨਤਕ ਸਿਹਤ ਖ਼ਤਰਿਆਂ ’ਵਿਚੋਂ ਇਕ ਹੈ। ਨਵਜੰਮੇ ਬੱਚਿਆਂ ਵਿਚ ਹਰ ਸਾਲ ਵਿਸ਼ਵ ਪੱਧਰ ’ਤੇ ਸੈਪਸਿਸ ਦੇ ਅੰਦਾਜ਼ਨ 30 ਲੱਖ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਵਿਚ 5.7 ਲੱਖ ਮੌਤਾਂ ਹੁੰਦੀਆਂ ਹਨ। ਇਨ੍ਹਾਂ ’ਚੋਂ ਕਈ ਪ੍ਰਤੀਰੋਧੀ ਬੈਕਟੀਰੀਆ ਦੇ ਇਲਾਜ ਲਈ ਅਸਰਦਾਰ ਐਂਟੀਬਾਇਓਟਿਕ ਦਵਾਈਆਂ ਦੀ ਕਮੀ ਦੇ ਕਾਰਨ ਹਨ। ਅਧਿਐਨ ਨਾਲ ਇਸ ਗੱਲ ਦੇ ਸਬੂਤ ਵੱਧ ਗਏ ਹਨ ਕਿ ਬੱਚਿਆਂ ਵਿਚ ਸੈਪਸਿਸ ਤੇ ਮੈਨਿਨਜਾਇਟਿਸ ਲਈ ਜ਼ਿੰਮੇਵਾਰ ਸਾਧਾਰਨ ਬੈਕਟੀਰੀਆ ਅਕਸਰ ਨਿਰਧਾਰਤ ਐਂਟੀਬਾਇਓਟਿਕ ਦਵਾਈਆਂ ਪ੍ਰਤੀ ਪ੍ਰਤੀਰੋਧੀ ਹੁੰਦੇ ਹਨ।