ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਧਾਰਮਿਕ ਦੀਵਾਨ ਸ਼ੁਰੂ,

ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਧਾਰਮਿਕ ਦੀਵਾਨ ਸ਼ੁਰੂ,

* ਵਿਸ਼ਾਲ ਨਗਰ ਕੀਰਤਨ 5 ਨਵੰਬਰ ਨੂੰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ):  ਗੁਰਦੁਆਰਾ ਸਾਹਿਬ ਟਾਇਰਾ ਬੁਉਨਾ ਯੂਬਾਸਿਟੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ 44ਵੇਂ ਨਗਰ ਕੀਰਤਨ ਸਬੰਧੀ  ਗੁਰਮਤਿ ਸਮਾਗਮ ਕਈ ਦਿਨਾਂ ਤੋਂ ਚੱਲ ਰਹੇ ਹਨ, ਤੇ ਦੌਰਾਨ ਵਿਸ਼ਾਲ ਨਗਰ ਕੀਰਤਨ 5 ਨਵੰਬਰ  ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ । ਇਨ੍ਹਾਂ ਵੱਖ ਵੱਖ ਧਾਰਮਿਕ ਸਮਾਗਮਾਂ ਵੱਖ ਵੱਖ ਕੀਰਤਨੀ ਜੱਥੇ, ਕਵੀਸ਼ਰ, ਢਾਢੀ ਜੱਥੇ ਅਤੇ ਪ੍ਰਚਾਰਕ ਪਹੁੰਚ ਰਹੇ ਹਨ ਜਿਨਾਂ ਵਿੱਚ ਵਿਸ਼ੇਸ਼ ਰੂਪ ਚ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ , ਭਾਈ ਸਿਮਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ , ਭਾਈ ਹਰਪਾਲ ਸਿੰਘ ਜੀ ਕਥਾਵਾਚਕ ( ਫ਼ਤਹਿਗੜ੍ਹ ਸਾਹਿਬ ਵਾਲੇ )  ਭਾਈ ਮਹਿਲ ਸਿੰਘ ਜੀ ਕਵੀਸ਼ਰੀ ਜਥਾ ( ਚੰਡੀਗੜ੍ਹ ਵਾਲੇ , ਭਾਈ ਸੁਖਵਿੰਦਰ ਸਿੰਘ ਅਨਮੋਲ (ਢਾਡੀ ਜਥਾ) , ਭਾਈ ਵਿਕਰਮ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ ਅਤੇ ਭਾਈ ਉਮੇਸ਼ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਯੂਬਾ ਸਿਟੀ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਨਾਲ ਜੋੜਨਗੇ। ਇਸਤੋਂ ਇਲਾਵਾ ਹੋਰ ਕਈ ਉੱਚ ਕੋਟੀ ਦੇ ਰਾਗੀ ਅਤੇ ਢਾਡੀ ਅਤੇ ਕੀਰਤਨੀ ਜੱਥੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਤੇ ਕਥਾ ਵਿਚਾਰਾਂ ਨਾਲ ਗੁਰੂ ਦੀਆਂ ਸੰਗਤਾਂ ਨੂੰ ਨਿਹਾਲ ਕਰਨਗੇ।

ਬਾਕੀ ਸਮਾਗਮਾਂ ਵਿੱਚ ਬੱਚਿਆਂ ਦਾ ਵਿਸ਼ੇਸ਼ ਕੀਰਤਨ ਦਰਬਾਰ, ਵਿਸ਼ੇਸ਼ ਢਾਡੀ ਦਰਬਾਰ ਅਤੇ ਸ਼ਹੀਦੀ ਦਿਵਸ, ਰੈਣ ਸਥਾਈ ਕੀਰਤਨ, ਸ਼ੁਕਰਵਾਰ ਨੂੰ ਆਤਿਸ਼ਬਾਜੀ, ਅੰਮ੍ਰਿਤ ਸੰਚਾਰ, ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ, ਭੋਗ ਅਤੇ ਕੀਰਤਨ ਸਮਾਗਮ ਅਤੇ ਨਗਰ ਕੀਰਤਨ ਮੁੱਖ ਰੂਪ ਵਿੱਚ ਸ਼ਾਮਿਲ ਹਨ। ਇਨਾਂ ਸਮਾਗਮਾਂ ਦੇ ਹਿੱਸੇ ਵਜੋਂ ਵਿਸ਼ੇਸ ਸੈਮੀਨਾਰ ਵੀ 4 ਨਵੰਬਰ ਸਵੇਰੇ ਸਾਢੇ ਦਸ ਵਜੇ 820 ਪਲਾਜਾ ਵੇਅ, ਯੂਬਾ ਸਿਟੀ, ਕੈਲੀਫ਼ੋਰਨੀਆ ਵਿੱਚ ਹੋਣ ਜਾ ਰਿਹਾ ਹੈ।