ਅਮਰੀਕਾ ਉੱਘੇ ਸਿੱਖ ਬਿਜ਼ਨਸਮੈਨ ਸ੍ਰ.ਮੱਖਣ ਸਿੰਘ ਬੈਂਸ ਨੂੰ ਸਤਿਕਾਰਯੋਗ ਪਿਤਾ ਦੇ ਅਕਾਲ ਚਲਾਣੇ ਨਾਲ ਭਾਰੀ ਸਦਮਾ  

ਅਮਰੀਕਾ  ਉੱਘੇ ਸਿੱਖ ਬਿਜ਼ਨਸਮੈਨ ਸ੍ਰ.ਮੱਖਣ ਸਿੰਘ ਬੈਂਸ ਨੂੰ ਸਤਿਕਾਰਯੋਗ ਪਿਤਾ ਦੇ ਅਕਾਲ ਚਲਾਣੇ ਨਾਲ ਭਾਰੀ ਸਦਮਾ  
ਸਵ . ਸ . ਮੇਜਰ ਸਿੰਘ ਬੈਂਸ

ਅੰਮ੍ਰਿਤਸਰ ਟਾਈਮਜ਼

ਕੈਲੀਫੋਰਨੀਆ : ਅਮਰੀਕਾ ਉਘੇ ਸਿੱਖ ਬਿਜਨਸਮੈਨ ਰਾਜਾ ਸਵੀਟਸ ਅਤੇ ਪੈਰਾਡਾਈਸ ਦੇ ਮਾਲਕ ਸ੍ਰ . ਮੱਖਣ ਸਿੰਘ ਬੈਂਸ ਅਤੇ ਬੈਂਸ ਪਰਿਵਾਰ  ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਤੇ ਕਬੱਡੀ ਦੇ ਨਾਮੀ ਖਿਡਾਰੀ ਸ੍ਰ . ਮੇਜਰ ਸਿੰਘ ਬੈਂਸ ਅਚਾਨਕ ਸਦੀਵੀ ਵਿਛੋੜਾ ਦੇ ਗਏ । ਸ੍ਰ . ਮੇਜਰ ਸਿੰਘ ਬੈਂਸ ਇਕ ਬਹੁਤ ਹੀ ਨੇਕ ਮਿਠੇ ਸੁਭਾਅ ਵਾਲੇ ਗੁਰੂ ਕੀ ਅਤੇ ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਨ ਵਾਲੇ ਸਿੱਖੀ ਦੇ ਨਿਸ਼ਕਾਮ ਸੇਵਕ ਸਨ ਜਿਨ੍ਹਾਂ ਸਾਰੀ ਉਮਰ ਕੌਮ ਅਤੇ ਪੰਥ ਦੀ ਸੇਵਾ ਕੀਤੀ । ਸ੍ਰ . ਮੇਜਰ ਸਿੰਘ ਬੈਂਸ ਦੀ ਅਗਵਾਈ ਵਿੱਚ ਅੱਜ ਤੱਕ ਸਾਰਾ ਪਰਿਵਾਰ  ਹਰ ਧਾਰਮਿਕ ਦਿਨ ਉਪਰ ਆਪ ਗੁਰੂ ਕੇ ਲੰਗਰਾਂ ਦੀ ਸੇਵਾ ਕਰਦਾ ਹੈ । ਸ੍ਰ . ਮੇਜਰ ਸਿੰਘ ਬੈਂਸ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਫੁਰਮਾਨ "ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ" ਮਹਾਵਾਕ ਅਨੁਸਾਰ ਕੱਲ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ' ਚ ਜਾ ਨਿਵਾਜੇ ਹਨ ।

ਇਸ ਦੁੱਖ ਦੀ ਘੜੀ ਵਿਚ ਅੰਮ੍ਰਿਤਸਰ ਟਾਈਮਜ਼ ਅਦਾਰਾ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਵਾਹਿਗੁਰੂ  ਸਵ . ਸ . ਮੇਜਰ ਸਿੰਘ ਬੈਂਸ ਦੀ ਰੂਹ  ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਲਈ ( 510 ) 715-1619