ਸਕੇਪ ਸਾਹਿਤਕ ਸੰਸਥਾ ਵਲੋਂ ਸਲਾਨਾ ਸਮਾਗਮ ਕਰਵਾਇਆ ਗਿਆ

ਸਕੇਪ ਸਾਹਿਤਕ ਸੰਸਥਾ ਵਲੋਂ ਸਲਾਨਾ ਸਮਾਗਮ ਕਰਵਾਇਆ ਗਿਆ
ਫੌਟੋ ਕੈਪਸ਼ਨ:  1. ਨਾਵਲਕਾਰ ਰਘਬੀਰ ਸਿੰਘ ਮਾਨ ਨੂੰ  "ਸ਼ਬਦ ਸਿਰਜਨਹਾਰੇ' ਸਨਮਾਨ ਭੇਟ ਕਰਦੇ ਹੋਏ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਨ ਸਿੰਘ। ਨਾਲ ਖੜ੍ਹੇ ਹਨ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ  ਸਿੰਘ ਪ੍ਰਧਾਨ, ਐਡਵੋਕੇਟ ਐਸ.ਐਲ.ਵਿਰਦੀ, ਰਵਿੰਦਰ ਚੋਟ ਅਤੇ ਹੋਰ ਲੇਖਕ।

- ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਤੇ ਨਾਵਲਕਾਰ ਰਘਬੀਰ ਸਿੰਘ ਮਾਨ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਗਵਾੜਾ, ਸਕੇਪ ਸਾਹਿਤਕ ਸੰਸਥਾ(ਰਜਿ:) ਫਗਵਾੜਾ ਵਲੋਂ ਆਪਣੇ ਸਲਾਨਾ ਸਮਾਗਮ ਦੌਰਾਨ ਇਸ ਵਰ੍ਹੇ ਦਾ ਸ਼ਬਦ ਸਿਰਜਣਹਾਰੇ ਸਨਮਾਨ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਤੇ ਨਾਵਲਕਾਰ ਰਘਬੀਰ ਸਿੰਘ ਮਾਨ ਨੂੰ ਦਿੱਤਾ ਗਿਆ। ਸਨਮਾਨ ਵਿੱਚ ਮਾਣ ਪੱਤਰ, ਮੰਮੰਟੋ, ਦੁਸ਼ਾਲਾ ਅਤੇ ਨਕਦ ਰਾਸ਼ੀ ਸ਼ਾਮਲ ਸੀ। ਇਸ ਸਮੇਂ ਕਰਵਾਏ ਗਏ ਵਿਸ਼ਾਲ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਖੇਡ ਲੇਖਕ ਪ੍ਰਿੰਸੀਪਲ ਸਰਵਨ ਸਿੰਘ, ਲੇਖਕ ਅਤੇ ਕਾਲਮਨਵੀਸ ਗੁਰਮੀਤ ਸਿੰਘ ਪਲਾਹੀ ਅਤੇ ਪੱਤਰਕਾਰ ਪਰਵਿੰਦਰਜੀਤ ਸਿੰਘ ਪ੍ਰਧਾਨ ਨੇ ਕੀਤੀ। ਰਘਬੀਰ ਸਿੰਘ ਮਾਨ ਦੇ ਸਨਮਾਨ ਵਿੱਚ ਮਾਣ ਪੱਤਰ ਰਵਿੰਦਰ ਚੋਟ ਨੇ ਪੜ੍ਹਿਆ ਅਤੇ ਉਹਨਾ ਦੀ ਪੰਜਾਬੀ ਸਾਹਿਤ ਨੂੰ ਦਿੱਤੀ ਜਾ ਰਹੀ  ਲਗਾਤਾਰ ਸੇਵਾ ਲਈ ਉਹਨਾ ਦਾ ਧੰਨਵਾਦ ਕੀਤਾ। ਜੀ ਆਇਆਂ ਸ਼ਬਦ ਕਹਿੰਦਿਆਂ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸਾਹਿਤ ਰਚਨਾ ਸੌਖੀ ਨਹੀਂ ਅਤੇ ਜਿਹੜੇ ਲੇਖਕ ਆਮ ਲੋਕਾਂ ਲਈ ਲਿਖਦੇ ਹਨ, ਉਹ ਅਸਲ ਅਰਥਾਂ 'ਚ ਲੇਖਕ ਹਨ। ਪ੍ਰਧਾਨਗੀ ਸ਼ਬਦ ਬੋਲਦਿਆਂ ਪ੍ਰਿੰ: ਸਰਵਨ ਸਿੰਘ ਨੇ ਕਿਹਾ ਕਿ ਉਹਨਾ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾ ਨੇ ਪੰਜਾਬ ਦੇ ਖਿਡਾਰੀਆਂ ਬਾਰੇ ਲਿਖਿਆ, ਵੱਡੇ ਖੇਡ ਮੇਲਿਆਂ 'ਚ ਕੁਮੈਂਟਰੀ ਕੀਤੀ।  ਉਹਨਾ ਦੱਸਿਆ ਕਿ ਉਹ ਇਕ ਸਧਾਰਨ ਪਰਿਵਾਰ ਵਿੱਚ ਉੱਠਕੇ ਦੇਸ਼-ਵਿਦੇਸ਼ ਵਿੱਚ ਪੰਜਾਬੀ ਦੀ ਸੇਵਾ ਕਰਨ ਇਸ ਕਰਕੇ ਜਾਣੇ ਜਾਂਦੇ ਹਨ ਕਿਉਂਕਿ ਉਹਨਾ ਨੂੰ ਪੰਜਾਬੀ ਪਿਆਰਿਆਂ ਨੇ ਬਹੁਤ ਮਾਣ ਸਤਿਕਾਰ ਦਿੱਤਾ ਹੈ।

ਰਘਬੀਰ ਸਿੰਘ ਮਾਨ ਨੇ ਕਿਹਾ ਕਿ ਉਹਨਾ ਆਮ ਲੋਕਾਂ ਵਿਚੋਂ ਪੀੜਤ ਲੋਕਾਂ ਲਈ ਲਿਖਿਆ ਹੈ ਅਤੇ ਅੱਜ ਦੇ ਸਮੇਂ 'ਚ ਲਿਖਣਾ ਅਤਿ ਜ਼ੋਖਮ ਦਾ ਕੰਮ ਹੈ। ਉਹਨਾ ਹਾਜ਼ਰ ਲੇਖਕਾਂ ਨੂੰ ਆਪਣੀ ਕਲਮ ਤਿੱਖੀ ਕਰਨ ਦਾ ਸੱਦਾ ਦਿੱਤਾ।

ਸਮਾਗਮ ਦੇ ਦੂਜੇ ਅੱਧ 'ਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਰਵਿੰਦਰ ਚੋਟ, ਡਾ: ਐਸ.ਐਲ. ਵਿਰਦੀ, ਡਾ: ਜਗੀਰ ਸਿੰਘ ਨੂਰ ਨੇ ਕੀਤੀ। ਕਵੀ ਦਰਬਾਰ 'ਚ   ਉਰਮਲਜੀਤ ਸਿੰਘ ਵਾਲੀਆ, ਓਮ ਪ੍ਰਕਾਸ਼ ਸੰਦਲ, ਨਗੀਨਾ ਸਿੰਘ ਬਲੱਗਣ, ਸਾਧੂ ਸਿੰਘ ਜੱਸਲ, ਬਲਦੇਵ ਰਾਜ ਕੋਮਲ, ਰਵਿੰਦਰ ਸਿੰਘ ਰਾਏ, ਸੁਮਨ ਲਤਾ, ਦੇਵ ਰਾਜ ਦਾਦਰ, ਗੁਰਦੀਪ ਸਿੰਘ ਸੈਣੀ, ਕੈਪਟਨ ਦਵਿੰਦਰ ਸਿੰਘ, ਪ੍ਰੋ. ਪੀ.ਕੇ. ਸੂਦ, ਜਸਵੰਤ ਸਿੰਘ ਮਜਬੂਰ, ਗੁਰਨਾਮ ਬਾਵਾ, ਸ਼ਾਮ ਸਰਗੂੰਦੀ, ਦਲਜੀਤ ਮੈਹਮੀ, ਸੋਢੀ ਸੱਤੋਵਾਲੀ, ਸੀਤਲ ਰਾਮ ਬੰਗਾ, ਜਸਪਾਲ ਜ਼ੀਰਵੀ, ਦਿਲਬਹਾਰ ਸ਼ੌਕਤ, ਮੋਹਨ ਸਿੰਘ ਯੂ.ਐਸ.ਏ, ਜਗਦੀਸ਼ ਰਾਣਾ, ਮਨੋਜ ਫਗਵਾੜਵੀ,  ਹਰਚਰਨ ਭਾਰਤੀ, ਬਚਨ ਗੂੜਾ , ਕਰਮਜੀਤ ਸਿੰਘ ਸੰਧੂ, ਭਿੰਡਰ ਪਟਵਾਰੀ, ਸੁਖਦੇਵ ਸਿੰਘ ਭੱਟੀ ਆਦਿ ਕਵੀਆਂ ਨੇ ਹਿੱਸਾ ਲਿਆ।  ਸਮਾਗਮ ਦੌਰਾਨ ਇੱਕ ਨਾਵਲ  "ਪਵਿੱਤਰ ਪਾਪ" ਰਚਿਤ ਰਣਧੀਰ ਸੁਮਨ ਯੂ.ਐਸ.ਏ. ਲੋਕ ਅਰਪਨ ਕੀਤੀ ਗਈ। ਸਮਾਗਮ 'ਚ ਸੰਸਥਾ ਲਈ  ਕੰਮ ਕਰਨ ਵਾਲੇ ਮੈਂਬਰ ਸਹਿਬਾਨ ਨੂੰ ਸਨਮਾਨਿਤ  ਕੀਤਾ ਗਿਆ। ਇਸ ਸਮਾਗਮ 'ਚ  ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਅਹੁਦੇਦਾਰਾਂ ਨੇ ਹਿੱਸਾ ਲਿਆ ਜਿਸ ਵਿੱਚ ਸੁਖਵਿੰਦਰ ਸਿੰਘ, ਨਰਿੰਦਰ ਸੈਣੀ, ਜੋਤਾ ਸਿੰਘ, ਬਲਜਿੰਦਰ ਸਿੰਘ ਠੇਕੇਦਾਰ, ਮਨਦੀਪ ਸਿੰਘ, ਬੰਸੋ ਦੇਵੀ, ਦਰਸ਼ਨ ਕਟਾਰੀਆ, ਬ੍ਰਿਜ ਮੋਹਨ, ਕੁਲਦੀਪ ਸਿੰਘ, ਹਰਮਿੰਦਰ ਸਿੰਘ, ਜਸਵੀਰ ਸਿੰਘ, ਆਦਿ ਸ਼ਾਮਲ ਸਨ। ਸਟੇਜ ਸੰਚਾਲਨ ਦੀ ਭੂਮਿਕਾ ਕਮਲੇਸ਼ ਸੰਧੂ ਨੇ ਬਾਖੂਬੀ ਨਿਭਾਈ।