ਕਿਸਾਨਾਂ ਦੇ ਰੋਹ ਤੋਂ ਅੰਬਾਨੀ ਘਬਰਾਇਆ

ਕਿਸਾਨਾਂ ਦੇ ਰੋਹ ਤੋਂ ਅੰਬਾਨੀ ਘਬਰਾਇਆ

ਅੰਮ੍ਰਿਤਸਰ ਟਾਈਮਜ ਬਿਊਰੋ

ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਨੇ ਕਿਸਾਨੀ ਸੰਘਰਸ਼ ਦਾ ਦਬਾਅ ਮੰਨਦਿਆਂ ਬਿਆਨ ਜਾਰੀ ਕੀਤਾ ਹੈ ਕਿ ਉਹਨਾਂ ਦੀ ਕੰਪਨੀ ਹਮੇਸ਼ਾ ਭਾਰਤੀ ਕਿਸਾਨਾਂ ਦਾ ਸਮਰਥਨ ਕਰਦੀ ਹੈ ਅਤੇ ਉਹਨਾਂ ਕਿਹਾ ਕਿ ਕੰਪਨੀ ਕੰਟਰੈਕਟ ਫਾਰਮਿੰਗ ਦੇ ਵਪਾਰ ਵਿਚ ਸ਼ਾਮਲ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਕੰਪਨੀ ਕਿਸਾਨਾਂ ਦੀ ਜਿਣਸਾਂ ਦੇ ਸਹੀ ਭਾਅ ਮਿਲਣ ਵਾਲੀ ਮੰਗ ਦਾ ਸਮਰਥਨ ਕਰਦੀ ਹੈ। 

ਦੱਸ ਦਈਏ ਕਿ ਰਿਲਾਇੰਸ ਜੀਓ ਇਨਫੋਕੋਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਕੰਪਨੀ ਦੇ ਟਾਵਰਾਂ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕੰਪਨੀ ਦੇ ਸਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। 

ਜਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਨਾਲ ਵੱਡੀਆਂ ਵਪਾਰਕ ਕੰਪਨੀਆਂ ਲਈ ਖੇਤੀ ਖੇਤਰ 'ਤੇ ਕਬਜਾ ਕਰਨ ਦਾ ਰਾਹ ਖੁੱਲ੍ਹ ਜਾਵੇਗਾ। ਅੰਬਾਨੀ ਅਤੇ ਅਡਾਨੀ ਪਰਿਵਾਰ ਇਸ   ਨੀਤੀ ਤੋਂ ਲਾਹਾ ਖੱਟਣ ਲਈ ਸਭ ਤੋਂ ਮੋਹਰੀ ਮੰਨੇ ਜਾ ਰਹੇ ਹਨ ਜਿਹਨਾਂ ਨੇ ਕਿ ਵੱਖ ਵੱਖ ਤਰੀਕਿਆਂ ਨਾਲ ਖੇਤੀ ਵਸਤਾਂ ਦੇ ਵਪਾਰ ਵਿਚ ਦਖਲ ਵੀ ਸ਼ੁਰੂ ਕਰ ਦਿੱਤੀ ਹੋਈ ਹੈ। ਇਸ ਦੇ ਚਲਦਿਆਂ ਕਿਸਾਨਾਂ ਵੱਲੋੰ ਇਹਨਾਂ ਵਪਾਰਕ ਅਦਾਰਿਆਂ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਗਿਆ ਹੈ। ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਹੀ ਕੰਪਨੀ ਹੁਣ ਅਜਿਹੇ ਬਿਆਨ ਦੇ ਕੇ ਖੁਦ ਨੂੰ ਖੇਤੀ ਕਾਨੂੰਨਾਂ ਤੋਂ ਪਾਸੇ ਕਰਨਾ ਚਾਹੁੰਦੀ ਹੈ।