’84 ਕਤੇਲਆਮ-ਅਭਿਸ਼ੇਕ ਵਰਮਾ ਨੂੰ ਮਿਲੇਗੀ ਵਾਧੂ ਸੁਰੱਖਿਆ

’84 ਕਤੇਲਆਮ-ਅਭਿਸ਼ੇਕ ਵਰਮਾ ਨੂੰ ਮਿਲੇਗੀ ਵਾਧੂ ਸੁਰੱਖਿਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਹਾਈ ਕੋਰਟ ਨੇ ਪੁਲੀਸ ਨੂੰ ਵਿਵਾਦਗ੍ਰਸਤ ਅਸਲਾ ਡੀਲਰ ਅਭਿਸ਼ੇਕ ਵਰਮਾ ਨੂੰ ਵਾਧੂ ਸੁਰੱਖਿਆ ਮੁਹੱਈਆ ਕਰਨ ਲਈ ਕਿਹਾ। 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਿੱਚ ਗਵਾਹ ਵਰਮਾ ਨੂੰ ਧਮਕੀ ਭਰੀਆਂ ਫੋਨ ਕਾਲਾਂ ਆ ਰਹੀਆਂ ਹਨ। ਅਦਾਲਤ ਨੇ ਦੱਖਣੀ     ਦਿੱਲੀ ਦੇ ਪੁਲੀਸ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤਾ ਕਿ ਵਰਮਾ, ਉਸ ਦੀ ਪਤਨੀ ਤੇ ਮਾਂ ਦੀ ਨਿੱਜੀ ਸੁਰੱਖਿਆ ਵਿੱਚ 10 ਅਕਤੂਬਰ ਤੱਕ ਦੋ ਹੋਰ ਸੁਰੱਖਿਆ ਮੁਲਾਜ਼ਮ ਲਾਏ ਜਾਣ। ਵਰਮਾ ਦਾ 3 ਤੋਂ 6 ਅਕਤੂਬਰ ਵਿਚਾਲੇ ਪੌਲੀਗ੍ਰਾਫਿਕ ਟੈਸਟ ਹੋਣਾ ਹੈ। ਸੁਣਵਾਈ ਕਰ ਰਹੀ ਅਦਾਲਤ ਦੇ ਹੁਕਮਾਂ ਅਨੁਸਾਰ ਮੌਜੂਦਾ ਸਮੇਂ ਪੁਲੀਸ ਨੇ ਵਰਮਾ ਨੂੰ 24 ਘੰਟਿਆਂ ਲਈ ਇਕ ਸੁਰੱਖਿਆ ਮੁਲਾਜ਼ਮ ਮੁਹੱਈਆ ਕੀਤਾ ਹੋਇਆ ਹੈ।