51 ਮਸ਼ਹੂਰ ਹਸਤੀਆਂ ਨੂੰ ਐਨਏਡੀ ਦਿੱਲੀ ਰਤਨ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

51 ਮਸ਼ਹੂਰ ਹਸਤੀਆਂ ਨੂੰ ਐਨਏਡੀ ਦਿੱਲੀ ਰਤਨ ਐਵਾਰਡ ਨਾਲ  ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 9 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਡਾਕਟਰਾਂ, ਸਮਾਜ ਸੇਵਕਾਂ, ਕਲਾਕਾਰਾਂ, ਗਾਇਕਾਂ ਅਤੇ ਵਕੀਲਾਂ ਨੂੰ ਐਨਏਡੀ ਦਿੱਲੀ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਨੈਸ਼ਨਲ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਕੁਲਦੀਪ ਸਿੰਘ ਮਰਵਾਹ ਦੀ ਤਰਫੋਂ ਪੱਛਮੀ ਦਿੱਲੀ ਵਿਖੇ ਗ੍ਰੈਂਡ ਐਂਪਾਇਰ ਬੈਂਕਵੇਟ ਵਿਖੇ ਐਨ.ਏ.ਡੀ ਦਿੱਲੀ ਰਤਨ ਐਵਾਰਡ 2023 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ, ਡਾ.ਆਰ.ਐਨ ਕਾਲੜਾ ਸੀ.ਈ.ਓ ਅਤੇ ਮੈਡੀਕਲ ਡਾਇਰੈਕਟਰ ਕਾਲੜਾ ਹਸਪਤਾਲ ਸਨ। ਓਬੀਸੀ ਕਮਿਸ਼ਨ ਦਿੱਲੀ ਸਰਕਾਰ ਅਤੇ ਰਾਸ਼ਟਰੀ ਪ੍ਰਧਾਨ ਓਬੀਸੀ ਐਸਸੀ/ਐਸਟੀ ਅਤੇ ਘੱਟ ਗਿਣਤੀਆਂ, ਚੇਅਰਮੈਨ ਜਗਦੀਸ਼ ਯਾਦਵ, ਜੀਕੇ ਭਾਰਤੀ ਐਡਵੋਕੇਟ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਅਤੇ ਦਿੱਲੀ ਹਾਈ ਕੋਰਟ ਡਾ. ਅਚਾਰੀਆ ਜੀਤੂ ਸਿੰਘ ਵੈਦਿਕ ਜੋਤਿਸ਼ ਮਹਿਮਾਨ ਭਾਵਨਾ ਧਵਨ, ਸਤਪਾਲ ਸਿੰਘ ਮੰਗਾ, ਡਾ. ਬੀਨਾ ਗਰੋਵਰ, ਬਿੰਦੀਆ ਮਲਹੋਤਰਾ, ਰਾਜੇਸ਼ ਚੌਹਾਨ, ਜੈ ਸਿੰਘ ਕਟਾਰੀਆ, ਵਿਕਰਾਂਤ ਮੋਹਨ ਸਮੇਤ ਕਈ ਲੋਕ ਮੌਜੂਦ ਸਨ। ਪ੍ਰੋਗਰਾਮ ਦਾ ਸੰਚਾਲਨ ਜੋਤੀ ਆਹੂਜਾ, ਮੇਨਕਾ ਤੁਸ਼ਾਮਦ ਅਤੇ ਸਲੋਨੀ ਬੇਖੁਦੀ ਨੇ ਕੀਤਾ ਅਤੇ ਸੁਰੇਖਾ ਰੌਬਿਨ ਅਤੇ ਰੋਹਨ ਨੇ ਗੀਤ ਗਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਕੁਲਦੀਪ ਸਿੰਘ ਮਰਵਾਹਾ ਨੇ ਦੱਸਿਆ ਕਿ ਅੱਜ 51 ਸ਼ਖਸੀਅਤਾਂ ਨੂੰ ਐਨਏਡੀ ਦਿੱਲੀ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜਿਸ ਵਿੱਚ ਮੁੱਖ ਤੌਰ ’ਤੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਡਾਕਟਰ, ਸਮਾਜ ਸੇਵਕ, ਕਲਾਕਾਰ, ਗਾਇਕ ਅਤੇ ਵਕੀਲ ਹਨ ।

ਪੰਮਾ ਨੇ ਕਿਹਾ ਕਿ ਨੈਸ਼ਨਲ ਅਕਾਲੀ ਦਲ ਦਾ ਉਦੇਸ਼ ਰਾਜਨੀਤੀ ਨਹੀਂ, ਸਮਾਜ ਨੂੰ ਇਕਜੁੱਟ ਕਰਨਾ ਹੈ।ਧਰਮ-ਪ੍ਰਦਰਸ਼ਨ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਦੇ ਨਾਲ-ਨਾਲ ਉਹ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕਰਦੇ ਹਨ। ਇਸ ਮੌਕੇ ਡਾ: ਕੋਲੜਾ ਨੇ ਕਿਹਾ ਕਿ ਪਰਮਜੀਤ ਸਿੰਘ ਪੰਮਾ ਹਮੇਸ਼ਾ ਲੋਕਾਂ ਦੀ ਮਦਦ ਲਈ ਤਨਦੇਹੀ ਨਾਲ ਕੰਮ ਕਰਦੇ ਹਨ, ਜੋ ਕਿ ਸ਼ਲਾਘਾਯੋਗ ਕਦਮ ਹੈ । ਇਸ ਮੌਕੇ ਜਗਦੀਸ਼ ਯਾਦਵ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਪਰਮਜੀਤ ਸਿੰਘ ਪੰਮਾ ਨੂੰ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਦੇਖਦੇ ਆ ਰਹੇ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ।