ਭਾਰਤੀ ਮੂਲ ਦੀ ਅਮਰੀਕੀ ਲੇਖਿਕਾ ਸੁਜਾਤਾ ਗਿਲਦਾ ਨੂੰ ਸ਼ਕਤੀ ਭੱਟ ਪੁਰਸਕਾਰ

ਭਾਰਤੀ ਮੂਲ ਦੀ ਅਮਰੀਕੀ ਲੇਖਿਕਾ ਸੁਜਾਤਾ ਗਿਲਦਾ ਨੂੰ ਸ਼ਕਤੀ ਭੱਟ ਪੁਰਸਕਾਰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤੀ ਮੂਲ ਦੀ ਅਮਰੀਕੀ ਦਲਿਤ ਲੇਖਿਕਾ ਸੁਜਾਤਾ ਗਿਲਦਾ ਨੂੰ ਉਸ ਦੀ ਪਹਿਲੀ ਪੁਸਤਕ ਲਈ ਸ਼ਕਤੀ ਭੱਟ ਪੁਰਸਕਾਰ ਦਿੱਤਾ ਗਿਆ। ਸੁਜਾਤਾ ਵਲੋਂ ਲਿਖੀ ਪੁਸਤਕ ‘ਆਂਟਸ ਅਮੰਗ ਐਲੀਫੈਂਟ’ ਪਾਠਕਾਂ ਨੂੰ ਲੇਖਿਕਾ ਦੀਆਂ ਚਾਰ ਪੀੜ੍ਹੀਆਂ ਤਕ ਲੈ ਜਾਂਦੀ ਹੈ ਜਿਸ ਦਾ ਕੇਂਦਰ ਉਸ ਦਾ ਚਾਚਾ ਅਤੇ ਇਕ ਹੋਰ ਸ਼ਖ਼ਸ ਹੈ। ਪੁਰਸਕਾਰ ਦੇਣ ਵਾਲੇ ਜੱਜਾਂ ਨੇ ਇਸ ਪੁਸਤਕ ਦੀ ਕਾਫ਼ੀ ਤਾਰੀਫ਼ ਕੀਤੀ।