ਕੀ ਮੋਦੀ ਸਰਕਾਰ ਭਾਗਵਤ ਨੂੰ ਵੀ ਕਹੇਗੀ ‘ਰਾਸ਼ਟਰ ਵਿਰੋਧੀ’: ਸ਼ਿਵ ਸੈਨਾ

ਕੀ ਮੋਦੀ ਸਰਕਾਰ ਭਾਗਵਤ ਨੂੰ ਵੀ ਕਹੇਗੀ ‘ਰਾਸ਼ਟਰ ਵਿਰੋਧੀ’: ਸ਼ਿਵ ਸੈਨਾ

ਮੁੰਬਈ/ਬਿਊਰੋ ਨਿਊਜ਼
”ਸ਼ਿਵ ਸੈਨਾ ਨੇ ਹੈਰਾਨੀ ਜ਼ਾਹਰ ਕੀਤੀ ਹੈ ਕਿ ਕੀ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਦੇਸ਼ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਸ਼ੁਰੂ ਕਰਨ ਦਾ ਬਿਆਨ ਦੇਣ ਬਦਲੇ ਉਨ੍ਹਾਂ ਨੂੰ ਵੀ ‘ਰਾਸ਼ਟਰ ਵਿਰੋਧੀ’ ਦਾ ਲਕਬ ਦਿੱਤਾ ਜਾਵੇਗਾ।
ਸੈਨਾ ਨੇ ਆਪਣੀ ਪੱਤ੍ਰਿਕਾ ‘ਸਾਮਨਾ’ ਦੇ ਸੰਪਾਦਕੀ ਵਿੱਚ ਲਿਖਿਆ,  ”ਆਰਐਸਐਸ ਸਰਸੰਘਚਾਲਕ ਮੋਹਨ ਭਾਗਵਤ ਨੇ ਧਿਆਨ ਦਿਵਾਇਆ ਹੈ ਕਿ ਪ੍ਰਸ਼ਾਸਨ ਕਮਜ਼ੋਰ ਹੋ ਗਿਆ ਤੇ ਦੇਸ਼ ਵਿੱਚ ਚੌਤਰਫ਼ਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਹੁਣ ਜਦੋਂ ਉਨ੍ਹਾਂ ਭ੍ਰਿਸ਼ਟਾਚਾਰ ਦੀ ਗੱਲ ਪ੍ਰਵਾਨ ਕਰ ਲਈ ਹੈ ਤਾਂ ਕੀ ਉਨ੍ਹਾਂ ਨੂੰ ਵੀ ਰਾਸ਼ਟਰ ਵਿਰੋਧੀ ਤੇ ਹਿੰਦੂ ਵਿਰੋਧੀ ਕਰਾਰ ਦੇ ਦਿੱਤਾ ਜਾਵੇਗਾ।” ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਸ਼ਿਵ ਸੈਨਾ ਨੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਉਠਾਈ ਸੀ ਤੇ ਹੁਣ ਭਾਗਵਤ ਵੀ ਇਹ ਮੁੱਦੇ ਉਠਾ ਰਹੇ ਹਨ। ਸ਼੍ਰੀ ਭਾਗਵਤ ਨੇ ਪਿਛਲੇ ਹਫ਼ਤੇ ਰਾਇਗੜ੍ਹ ਜ਼ਿਲੇ ਵਿੱਚ ਸ਼ਿਵਾਜੀ ਦੀ ਯਾਦ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਟਿੱਪਣੀਆਂ ਕੀਤੀਆਂ ਸਨ।