ਬਰਗਾੜੀ ਮੋਰਚੇ ‘ਚ ਸ਼ਮੂਲੀਅਤ ਲਈ ਪੰਜਾਬ ਦੇ ਕੋਨੇ-ਕੋਨੇ ਤੋਂ ਆ ਰਹੇ ਹਨ ਸਿੱਖ

ਬਰਗਾੜੀ ਮੋਰਚੇ ‘ਚ ਸ਼ਮੂਲੀਅਤ ਲਈ ਪੰਜਾਬ ਦੇ ਕੋਨੇ-ਕੋਨੇ ਤੋਂ ਆ ਰਹੇ ਹਨ ਸਿੱਖ

ਬਰਗਾੜੀ/ਬਿਊਰੋ ਨਿਊਜ਼ :

ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਤੋਂ ਕਾਰਾ, ਗੱਡੀਆਂ, ਟਰੱਕਾਂ, ਮੋਟਰਸਾਈਕਲਾਂ ਦੇ ਕੇਸਰੀ ਝੰਡਿਆਂ ਵਾਲੇ ਕਾਫਲੇ  ਭਾਰੀ ਉਤਸ਼ਾਹ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ  ਬਰਗਾੜੀ ਵਿਖੇ ਚੱਲ ਰਹੇ  ਇਨਸਾਫ਼ ਮੋਰਚੇ ਵਿਚ ਨਿਰੰਤਰ ਆ ਰਹੇ ਹਨ। ਮੋਰਚੇ ਵਿਚ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ  ਅਮਰੀਕ  ਸਿੰਘ ਅਜਨਾਲਾ, ਤਖਤ ਸ੍ਰੀ ਦਮਦਮਾ ਸਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ  ਬਲਜੀਤ  ਸਿੰਘ ਦਾਦੂਵਾਲਿਆਂ ਤੋਂ ਇਲਾਵਾ ਸਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਅਕਾਲੀ ਦਲ ਸਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ, ਵੱਸਣ ਸਿੰਘ ਜਫਰਵਾਲ, ਗੁਰਸੇਵਕ ਸਿੰਘ ਜਵਾਹਰਕੇ, ਸਰਪੰਚ ਰਜਿੰਦਰ ਸਿੰਘ ਜਵਾਹਰਕੇ ਸਤਨਾਮ ਸਿੰਘ ਮਨਾਵਾਂ,ਬਾਬਾ ਫੋਜਾ ਸੁਭਾਨੇ ਵਾਲੇ ਗੁਰਦੁਆਰਾ ਅਕਾਲ ਬੁੰਗਾ ਕੋਟਦੁੰਨਾ, ਜਗਦੀਪ ਸਿੰੰਘ ਜ਼ੀਰਾ, ਜਥੇਦਾਰ ਮੰਡ ਦੇ ਸਪੁੱਤਰ ਬਲਕਰਨ ਸਿੰਘ ਮੰਡ, ਬਾਬਾ ਕਸ਼ਮੀਰਾ ਸਿੰਘ ਅਲਹੋਰਾ ਵਾਲੇ, ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਸਰਗਰਮੀ ਨਾਲ ਸ਼ਾਮਲ ਹਨ। ਮੋਰਚੇ ਨੂੰ ਆਰਥਿਕ ਸਹਾਇਤਾ ਕਰਨ ਵਾਲ਼ਿਆਂ ਵਿਚ  ਦਿੱਲੀ ਗੁਰਦੁਆਰਾ ਪ੍ਰਬੰਧਕ  ਕਮੇਟੀ  ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ 21 ਹਜਾਰ,ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਸੰਪਰਦਾਇ ਨੇ ਇਕਵੰਜਾ ਹਜ਼ਾਰ ਰੁਪਏ, ਗੁਰਦੀਪ ਸਿੰਘ ਬਠਿੰਡਾ ਦੇ ਭਰਾ ਕੁਲਵੰਤ ਸਿੰਘ ਅਤੇ ਰੇਸ਼ਮ ਸਿੰਘ ਵੱਲੋਂ ਜੱਥਾ ਲੈ ਕੇ ਮੋਰਚੇ ਵਿੱਚ ਸ਼ਾਮਿਲ ਹੋਏ ਅਤੇ ਆਪਣੇ ਵੱਲੋਂ 10ਹਜਾਰ ਰੁਪਏ ਅਤੇ 3100ਰੁਪਏ ਦੀ ਆਰਥਿਕ ਸਹਾਇਤਾ ਵੀ ਕੀਤੀ। ਸੰਤ ਮਹਿੰਦਰ ਸਿੰਘ ਭੜੀ ਦਮਦਮੀ ਟਕਸਾਲ, ਪੰਥਕ ਸੇਵਾ ਲਹਿਰ ਦੇ ਜਸਵਿੰਦਰ ਸਿੰਘ,ਸੰਤ ਗੁਰਿੰਦਰ ਸਿੰਘ ਗੁਰਦੁਆਰਾ ਧੰਨਾ ਭਗਤ, ਬਾਬਾ ਉਮਰਾਓ ਸਿੰਘ ਲੰਬਿਆ ਵਾਲੇ, ਸੰਤ ਰਣਜੀਤ ਸਿੰਘ ਢੀਗੀ ਵਾਲੇ, ਸੰਤ ਸਾਧੂ ਸਿੰਘ ਸਾਹੜ ਵਾਲੇ,ਇੰਦਰਜੀਤ ਸਿੰਘ ਛਿੰਦੜਾ, ਬਰਿੰਦਰ ਸਿੰਘ ਹਰੀਪੁਰ ਵਾਲੇ, ਜਥੇਦਾਰ ਜੁਗਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਟਲੀ, ਹਰਬੰਸ ਸਿੰਘ ਸਾਬਕਾ ਪ੍ਰਧਾਨ ਕੋਟਲੀ, ਫ਼ਤਿਹ ਸਿੰਘ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਤਰਨਤਾਰਨ, ਸੁਖਦੇਵ ਸਿੰਘ  ਅਤੇ ਸਿੱਖ ਸੰਗਤ ਤਰਨਤਾਰਨ ਵੀ ਇਸ ਮੇਰਚੇ ਦੀ ਹਮਾਇਤ ਦਾ ਐਲਾਨ ਕਰ ਗਏ ਹਨ ।
ਇਸ ਤੋਂ ਇਲਾਵਾ ਸਵਿੰਦਰ ਸਿੰਘ ਕਾਕਾ ਚੋਹਲਾ ਸਾਹਿਬ, ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਸੰਤ ਕਰਮ ਸਿੰਘ ਰਾੜਾ ਸਾਹਿਬ ਵਾਲੇ,ਸੰਤ ਰਣਜੀਤ ਸਿੰਘ ਭੀਖੀ, ਸੰਤ ਮੋਹਨ ਸਿੰਘ ਮੁਕੰਦਪੁਰ ਵਾਲੇ, ਸੰਤ ਇਕਬਾਲ ਸਿੰਘ ਲੰਗੇਆਣਾ ਵਾਲੇ, ਭਾਈ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ,ਭਾਈ ਮੇਜਰ ਸਿੰਘ ਨਾਨਕਸਰ ਛੰਨਾ, ਭਾਈ ਜੀਵਨ ਸਿੰਘ ਹਾਗਕਾਗ, ਮੇਜਰ ਸਿੰਘ ਟਕਸਾਲੀ,ਰਾਜਾ ਰਾਜ ਸਿੰਘ  ਸਮੇਤ ਨਿਹੰਗ ਸਿੰਘ ਜਥੇਬੰਦੀਆਂ,ਸੁਖਮਨੀ ਸੇਵਾ ਸੁਸਾਇਟੀ ਮੱਲਕੇ ਵੱਲੋਂ ਮੋਰਚੇ ਲਈ ਲੰਗਰ ,ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਨਾਨਕੇ ਪਿੰਡ ਫਤਿਹਗੜ ਗੰਢੂਆ ਵੱਲੋਂ ਰਸਦ ਅਤੇ ਲੰਗਰ, ਦੀ ਸੇਵਾ ਕੀਤੀ ਗਈ। ਪਿਛਲੇ ਦਿਨੀ ਭਾਰੀ ਬਾਰਿਸ਼ ਦੇ ਬਾਵਜੂਦ ਵੀ ਨਾ ਸੰਗਤਾਂ ਦਾ ਹੜ ਠੱਲਿਆ ਗਿਆ ਅਤੇ ਨਾ ਹੀ ਲੰਗਰ ਦੀ ਸੇਵਾ ਵਿਚ ਕੋਈ ਵਿਘਨ ਦੇਖਿਆ ਗਿਆ, ਮੋਰਚਾ ਸਫ਼ਲਤਾ ਪੂਰਵਕ ਅਤੇ ਚੜਦੀ ਕਲਾ ‘ਚ  ਜਾਰੀ ਹੈ।