ਪੰਜਾਬੀ ਗਾਇਕ ਕੁਨਾਲ ਦੇ ਦੋ ਗਾਣੇ ਇਸੇ ਹਫ਼ਤੇ ਹੋਣਗੇ ਰਲੀਜ਼

ਪੰਜਾਬੀ ਗਾਇਕ ਕੁਨਾਲ ਦੇ ਦੋ ਗਾਣੇ ਇਸੇ ਹਫ਼ਤੇ ਹੋਣਗੇ ਰਲੀਜ਼

ਮੁੰਬਈ/ਬਿਊਰੋ ਨਿਊਜ਼ :
ਪੰਜਾਬੀ ਗਾਇਕ ਕੁਨਾਲ ਦੇ ਦੋ ਗਾਣੇ ਇਸੇ ਹਫ਼ਤੇ ਮੁੰਬਈ ਵਿਚ ਰਲੀਜ਼ ਹੋ ਰਹੇ ਹਨ। ”ਫਿਰ ਉਹੀ ਜਿੰਦਗੀ” ਤੇ ”ਵੇ ਸੱਜਣਾ” ਦੇ ਮੁਖੜੇ ਵਾਲੇ ਇਹ ਗਾਣੇ ਰੋਮਾਂਟਿਕ ਤੇ ਗੰਭੀਰ ਹਨ ਜਿਨ੍ਹਾਂ ਨੂੰ ਗਾਇਕ ਕੁਨਾਲ ਨੇ ਦਿਲ ਦੀਆਂ ਗਹਿਰਾਈਆਂ ਤੋਂ ਗਾਇਆ ਹੈ। ਇਹ ਪਰਿਵਾਰਕ ਗਾਣੇ ਹਨ। ਇਨ੍ਹਾਂ ਗਾਣਿਆਂ ਦੀ ਪੇਸ਼ਕਾਰੀ ਪੀ.ਕੇ. ਮਿਊਜ਼ਿਕ ਫੈਕਟਰੀ ਤੇ ਬੂਟਾ ਸਿੰਘ ਬਾਸੀ ਸੰਪਾਦਕ ਸਾਂਝੀ ਸੋਚ ਵੱਲੋਂ ਕੀਤੀ ਜਾ ਰਹੀ ਹੈ। ਸੰਜੇ ਮਠਾਰੂ ਵੱਲੋਂ ਲਿਖੇ ਇਹ ਗਾਣੇ ਬਹੁਤ ਜਲਦੀ ਯੂ-ਟਿਊਬ ਅਤੇ ਟੀਵੀ ਉਪਰ ਦੇਖਣ-ਸੁਣਨ ਨੂੰ ਮਿਲਣਗੇ। ਗਾਣਿਆਂ ਦੀ ਵੀਡੀਓਗਰਾਫ਼ੀ ਵੀ ਸੰਜੇ ਮਠਾਰੂ ਨੇ ਕੀਤੀ ਹੈ। ਮਾਹੀ ਢਿਲੋ, ਅਵੇਜੀਤ ਅਤਰੀ, ਅਰਪਿਤ ਸੋਨੀ, ਪ੍ਰੀਤੀ ਤੇ ਭਾਵਿਆ ਆਦਿ ਕਲਾਕਾਰਾਂ ਦੀ ਅਦਾਕਾਰੀ ਨੇ ਗਾਣਿਆਂ ਦੇ ਫਿਲਮਆਂਕਣ ਨੂੰ ਚਾਰ ਚੰਨ ਲਾਏ ਹਨ। ਪੁਰੀ ਟੀਮ ਨੂੰ ਉਮੀਦ ਹੈ ਕਿ ਸਰੋਤੇ ਇਨ੍ਹਾਂ ਗਾਣਿਆਂ ਪ੍ਰਤੀ ਭਰਪੂਰ ਹੁੰਗਾਰਾ ਭਰਨਗੇ।