ਘਰ ‘ਚ ਝਗੜਾ ਕਰਨ ਦੇ ਦੋਸ਼ ਹੇਠ ਜਸਜੀਤ ਬਨੀ ਗ੍ਰਿਫ਼ਤਾਰੀ ਮਗਰੋਂ ਰਿਹਾਅ

ਘਰ ‘ਚ ਝਗੜਾ ਕਰਨ ਦੇ ਦੋਸ਼ ਹੇਠ ਜਸਜੀਤ ਬਨੀ ਗ੍ਰਿਫ਼ਤਾਰੀ ਮਗਰੋਂ ਰਿਹਾਅ

ਚੰਡੀਗੜ੍ਹ/ਬਿਊਰੋ ਨਿਊਜ਼ :
ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਮਰਹੂਮ ਖ਼ਜ਼ਾਨਾ ਮੰਤਰੀ ਕੈਪਟਨ ਕਮਲਜੀਤ ਸਿੰਘ ਦੇ ਪੁੱਤਰ ਤੇ ਸਾਬਕਾ ਵਿਧਾਇਕ ਜਸਜੀਤ ਸਿੰਘ ਬਨੀ ਨੂੰ ਘਰ ਵਿੱਚ ਝਗੜਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਨੇ ਸ੍ਰੀ ਬਨੀ ਵਿਰੁੱਧ ਧਾਰਾ 107 ਤੇ 151 ਤਹਿਤ ਕੇਸ ਦਰਜ ਕੀਤਾ ਅਤੇ ਸਾਰੀ ਰਾਤ ਥਾਣੇ ਵਿੱਚ ਰੱਖਣ ਤੋਂ ਬਾਅਦ ਐਸਡੀਐਮ ਮੂਹਰੇ ਪੇਸ਼ ਕਰਨ ਪਿੱਛੋਂ ਰਿਹਾਅ ਕਰ ਦਿੱਤਾ। ਸੈਕਟਰ 3 ਥਾਣੇ ਦੀ ਪੁਲੀਸ ਅਨੁਸਾਰ ਰਾਤ ਸ੍ਰੀ ਬੰਨੀ ਦੇ ਘਰੋਂ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਉਹ ਘਰ ਵਿੱਚ ਝਗੜਾ ਕਰ ਰਿਹਾ ਹੈ। ਪੁਲੀਸ ਨੇ ਉੱਥੇ ਜਾ ਕੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਅਖ਼ੀਰ ਥਾਣੇ ਲਿਆਉਣਾ ਪਿਆ। ਪੁਲੀਸ ਅਨੁਸਾਰ ਸ੍ਰੀ ਬਨੀ ਨੇ ਆਪਣੇ ਇੱਕ ਵਰਕਰ ਨਾਲ ਖਿੱਚਧੂਹ ਵੀ ਕੀਤੀ ਸੀ ਪਰ ਕਿਸੇ ਨੇ ਵੀ ਉਸ ਵਿਰੁੱਧ ਕੋਈ ਸ਼ਿਕਾਇਤ ਨਹੀਂ      ਦਿੱਤੀ। ਇਸ ਪਿੱਛੋਂ ਪੁਲੀਸ ਨੇ ਧਾਰਾ 107 ਤੇ 151 ਤਹਿਤ ਕਾਰਵਾਈ ਕੀਤੀ ਹੈ। ਪੁਲੀਸ ਨੇ ਸਾਬਕਾ ਵਿਧਾਇਕ ਦਾ ਮੈਡੀਕਲ ਕਰਵਾਇਆ ਤਾਂ ਉਸ ਦੇ ਸ਼ਰਾਬ ਪੀਣ ਦੀ ਪੁਸ਼ਟੀ ਹੋਈ। ਉਧਰ ਸ੍ਰੀ ਬਨੀ ਨੇ ਕਿਹਾ ਕਿ ਉਹ ਬੇਕਸੂਰ ਹੈ।