ਪੀ ਸੀ ਐਸ ਸੈਕਰਾਮੈਂਟੋ ਦਾ 28ਵਾਂ ਵਿਸਾਖੀ ਮੇਲਾ 29 ਅਪ੍ਰੈਲ ਨੂੰ

ਪੀ ਸੀ ਐਸ ਸੈਕਰਾਮੈਂਟੋ ਦਾ 28ਵਾਂ ਵਿਸਾਖੀ ਮੇਲਾ 29 ਅਪ੍ਰੈਲ ਨੂੰ

ਸੈਕਰਾਮੈਂਟੋ/ਬਿਊਰੋ ਨਿਊਜ਼:
ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਦਾ ਸਾਲਾਨਾ ਵਿਸਾਖੀ ਮੇਲਾ ਇਸ ਵਾਰ 29 ਅਪ੍ਰੈਲ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 3:00 ਵਜੇ (Sheldon High School, 8833 Kingsbridge Drive, Sacramento CA 95829) ਦੇ ਪਰਫਾਰਮਿੰਗ ਆਰਟ ਸੈਂਟਰ ਵਿੱਚ ਪਹਿਲਾਂ ਵਾਲੀ ਸਜ-ਧਜ ਦੇ ਨਾਲ ਮਨਾਇਆ ਜਾ ਰਿਹਾ ਹੈ. ਇਹ ਫੈਸਲਾ ਇਸ ਸੰਸਥਾ ਦੇ ਹਾਜ਼ਰ ਮੈਂਬਰਾਂ ਵਲੋਂ ਐਲਕਗਰੋਵ ਵਿੱਚ ਮੈਕ ਰੋਡ ਤੇ ਚੱਲ ਰਹੇ ਮਾਉਂਟੇਨ ਮਾਈਕ ਪੀਜ਼ਾ ਵਿੱਚ18 ਮਾਰਚ ਨੂੰ ਹੋਈ ਮਟਿੰਗ ਦੌਰਾਨ ਲਿਆ ਗਿਆ. ਇਸ ਦੀ ਪ੍ਰਧਾਨਗੀ ਸ. ਰਾਜਿੰਦਰ ਪਾਲ ਸਿੰਘ ਕਰਨਗੇ।
ਮੀਟਿੰਗ ਦੇ ਆਰੰਭ ਵਿੱਚ ਇਸ ਸੰਸਥਾ ਦੇ ਬਾਨੀ ਰਛਪਾਲ ਸਿੰਘ ਫਰਵਾਲਾ ਨੇ ਸਮੂਹ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਆਖਦਿਆਂ ਇਸ ਸੰਸਥਾ ਦੁਆਰਾ ਹੁਣ ਤਕ ਕੀਤੀਆਂ ਪ੍ਰਾਪਤੀਆਂ ਦਾ ਸੰਖੇਪ ਜ਼ਿਕਰ ਕੀਤਾ। ਉਹਨਾਂ ਨੇ ਪਿਛਲੇ ਸਾਲ ਦੇ ਆਮਦਨ ਖ਼ਰਚ ਦਾ ਵੇਰਵਾ ਵੀ ਮੈਂਬਰਾਂ ਅੱਗੇ ਰਖਿਆ।
ਸੰਸਥਾ ਵਲੋਂ ਜਾਰੀ ਬਿਆਨ ਅਨੁਸਾਰ ਇਸ ਸਾਲ ਵੀ ਮੇਲੇ ਵਿੱਚ ਪਹਿਲਾਂ ਵਾਂਗ ਹੀ ਪੰਜਾਬ ਦੇ ਲੋਕ ਨਾਚ ਗਿੱਧਾ-ਭੰਗੜਾ, ਨਾਚ ਆਇਟਮਾਂ ਅਤੇ ਸਕਿਟਾਂ ਪੇਸ਼ ਕੀਤੀਆਂ ਜਾਣਗੀਆਂ। ਗੀਤ ਸੰਗੀਤ ਰਾਹੀਂ ਸਰੋਤਿਆਂ ਦਾ ਮਨੋਰੰਜਨ ਵੀ ਕੀਤਾ ਜਾਵੇਗਾ। ਪੰਜਾਬੀ ਭਾਈਚਾਰੇ ਵਿੱਚ ਉੱਘਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਮਾਣ-ਸਨਮਾਨ ਕੀਤਾ ਜਾਵੇਗਾ। ਮੇਲੇ ਲਈ ਕੋਈ ਦਾਖਲਾ ਫ਼ੀਸ ਨਹੀਂ ਹੈ। ਫਰੀ ਸਟਾਲ ਲਾਏ ਜਾਣਗੇ ਅਤੇ ਸਕਿਉਰਟੀ ਦਾ ਪੂਰਾ ਇੰਤਜ਼ਾਮ ਹੋਵੇਗਾ। ਮੇਲੇ ਦੀ ਕਿਸੇ ਵੀ ਆਈਟਮ ਵਿੱਚ ਭਾਗ ਲੈਣ ਜਾਂ ਹੋਰ ਜਾਣਕਾਰੀ ਲਈ ਰਛਪਾਲ ਸਿੰਘ ਫਰਵਾਲਾ ਨਾਲ ਫੋਨ: 916-880-0531 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੰਸਥਾ ਦਾ ਕਹਿਣਾ ਹੈ ਕਿ ਇਸ ਮੇਲੇ ਲਈ ਵੱਖ ਵੱਖ ਸਾਹਿਤਕ, ਸਭਿਆਚਾਰਕ ਅਤੇ ਹੋਰ ਸੰਸਥਾਵਾਂ ਵਲੋਂ ਪੂਰਾ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿੱਚ ਰਛਪਾਲ ਫਰਵਾਲਾ, ਹਰਜਿੰਦਰ ਪੰਧੇਰ, ਜਸਵੰਤ ਸਿੰਘ ਸ਼ਾਦ, ਰਾਜਿੰਦਰਪਾਲ ਸਿੰਘ, ਜਤਿੰਦਰ ਸਿੰਘ ਬੀਸਲਾ, ਸੁਖਦੇਵ ਸਿੰਘ ਦੇਬੀ, ਅਜੈਬ ਸਿੰਘ ਕਾਹਲੋਂ, ਲਖਵਿੰਦਰ ਸਿੰਘ, ਬਖਸ਼ੀਸ ਸਿੰਘ ਗਿੱਲ, ਮੱਖਣ ਸਿੰਘ, ਪਰਮਜੀਤ ਸਿੰਘ ਢਿਲੋਂ, ਤੀਰਥ ਸਿੰਘ ਸਹੋਤਾ, ਪ੍ਰੇਮ ਕੁਮਾਰ ਚੁੰਬਰ, ਅਵਤਾਰ ਡੋਡ ਅਤੇ ਵਰਿੰਦਰ ਸਿੰਘ ਨੇ ਭਾਗ ਲਿਆ।