ਜੰਗਲ ਨੂੰ ਭਿਆਨਕ ਅੱਗ ਲਗਣ ਕਾਰਨ ਘੱਟ ਤੋਂ ਘੱਟ 23 ਲੋਕ ਮਰੇ

ਜੰਗਲ ਨੂੰ ਭਿਆਨਕ ਅੱਗ ਲਗਣ ਕਾਰਨ ਘੱਟ ਤੋਂ ਘੱਟ 23 ਲੋਕ ਮਰੇ

ਵਾਸ਼ਿੰਗਟਨ/ਹੁਸਨ ਲੜੋਆ ਬੰਗਾ :
ਦੱਖਣੀ ਕੈਲੀਫੋਰਨੀਆ ਵਿਚ ਜੰਗਲ ਨੂੰ ਭਿਆਨਕ ਅੱਗ ਲਗਣ ਕਾਰਨ ਹੁਣ ਤਕ ਸੈਂਕੜੇ ਵਾਹਨਾਂ, ਘਰਾਂ ਅਤੇ ਸਰਕਾਰੀ ਦਫ਼ਤਰਾਂ ਦੇ ਸੜਨ ਸਮੇਤ ਘੱਟ ਤੋਂ ਘੱਟ 23 ਲੋਕ ਮਾਰੇ ਗਏ ਹਨ। ਕੈਲੀਫੋਰਨੀਆ ਦੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ 14 ਹੋਰ ਲਾਸ਼ਾਂ ਦੀ ਸ਼ਨਾਖਤ ਕੀਤੀ ਗਈ ਹੈ, ਚਾਰ ਵਿਆਕਤੀ ਬੋਕੁਲਿਕ ਟਾਊਨ ਆਫ਼ ਪੈਰਾਡਾਇਜ ‘ਚ ਆਪਣੀਆਂ ਕਾਰਾਂ ਕੋਲ ਮ੍ਰਿਤਕ ਪਾਏ ਗਏ ਸਨ। ਬੂਟੀ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਕਿ ਤਿੰਨ ਹੋਰ ਲਾਸ਼ਾਂ ਘਰੋਂ ਬਾਹਰ ਅਤੇ ਇਕ ਹੋਰ ਦੂਸਰੇ ਘਰ ਦੇ ਅੰਦਰ ਲੱਭੀਆਂ ਜਿੱਥੇ ਜੰਗਲ ਦੀ ਅੱਗ ਪਹੁੰਚ ਗਈ ਸੀ।  ਅਧਿਕਾਰੀਆਂ ਨੇ ਕਿਹਾ ਕਿ ਕੋਨਕਾਓ ਖੇਤਰ ‘ਚ ਚਾਰ ਹੋਰ ਲਾਸ਼ਾਂ ਲੱਭੀਆਂ ਜਿਨਾਂ ‘ਚ ਦੋ ਕਾਰਾਂ ‘ਚ ਅਤੇ ਦੋ ਘਰਾਂ ਦੇ ਅੰਦਰ ਅਤੇ ਪੈਰਾਡਾਈਜ ਖੇਤਰ ‘ਚ ਦਸ ਹੋਰ ਮ੍ਰਿਤਕ ਸਰੀਰ ਮਿਲੇ ਹਨ। ਲਾਪਤਾ ਦੱਸੇ ਗਏ ਘੱਟ ਤੋਂ ਘੱਟ 70 ਲੋਕ ਮਿਲ ਗਏ ਹਨ ਅਤੇ ਹੁਣ ਸੁਰੱਖਿਅਤ ਹਨ । ਅਧਿਕਾਰੀਆਂ ਨੂੰ ਅੱਗ ਲੱਗਣ ਕਾਰਨ ਹੋਰ ਮੌਤਾਂ ਦੀਆਂ ਰਿਪੋਰਟਾਂ ਮਿਲੀਆਂ ਹਨ, ਜਿਸ ਦੀ ਪੁਸ਼ਟੀ ਕਰਨ ਲਈ ਜਾਂਚ ਕਰਤਾ ਕੰਮ ਕਰ ਰਹੇ ਹਨ ।
ਸ਼ੈਰਿਫ ਦਫ਼ਤਰ ਅਨੁਸਾਰ ਲੋਕਾਂ ਨੂੰ ਸਹਾਇਤਾ ਦੀ ਜ਼ਰੂਰਤ ਦੇ ਲਈ ਘੱਟ ਤੋਂ ਘੱਟ 588 ਕਾਲਾਂ ਮਿਲੀਆਂ, ਜਿਨ੍ਹਾਂ ਦਾ ਜਵਾਬ ਬਚਾਓ ਕਰਮੀਆਂ ਨੇ ਦਿੱਤਾ । ਜਿਨ੍ਹਾਂ ਇਲਾਕਿਆਂ ‘ਚ ਮੌਤਾਂ ਦੀ ਰਿਪੋਰਟ ਕੀਤੀ ਗਈ ਹੈ, ਉੱਥੇ ਬਹੁਤ ਸਾਰੇ ਖ਼ਤਰੇ ਹਨ। ਅਧਿਕਾਰੀਆਂ ਨੇ ਕਿਹਾ ਕਿ ਕੋਕੋਹ ਖੇਤਰ ‘ਚ ਚਾਰ ਹੋਰ ਲਾਸ਼ਾਂ ਲੱਭੀਆਂ ਹਨ।
ਕੈਲੀਫੋਰਨੀਆ ਦੇ ਫੋਰਟਸਟਰੀ ਐਂਡ ਫਾਇਰ ਪ੍ਰੋਟੈਕਸ਼ਨ ਵਿਭਾਗ ਅਨੁਸਾਰ ਕੈਂਪ ਫਾਇਰ ਬੂਟੀ ਕਾਉਂਟੀ ‘ਚ ਲਗਪਗ 105,000 ਏਕੜ ਰਕਬੇ ਨੂੰ ਅੱਗ ਲੱਗ ਗਈ ਸੀ। ਉਸ ਦੌਰਾਨ ਫੀਲਡ ਦੇ 4,050 ਅੱਗ ਬੁਝਾਊ ਮਸ਼ੀਨਾਂ ਅੱਗ ‘ਤੇ ਕਾਬੂ ਪਾਉਂਦੀਆਂ ਰਹੀਆਂ। ਕੁੱਲ 52,000 ਲੋਕਾਂ ਨੂੰ ਆਪਣੇ ਘਰਾਂ ਤੋਂ ਕੱਢਿਆ ਗਿਆ ਹੈ। ਕੈਲੀਫੋਰਨੀਆ ਦੇ ਫਾਰੈਸਟਰੀ ਅਤੇ ਫਾਇਰ ਪ੍ਰੋਟੈਕਸ਼ਨ ਵਿਭਾਗ ਅਨੁਸਾਰ, ਪੁਲਗਾ, ਕੌਨਕਾਓ, ਮੈਗਾਲਿਯਾ, ਸਟਿਰਲਿੰਗ ਸਿਟੀ ਅਤੇ ਪੈਰਾਡਾਈਜ ਪੂਰਾ ਸ਼ਹਿਰ ਉਨ੍ਹਾਂ ਇਲਾਕਿਆਂ ਵਿਚ ਹੈ ਜਿਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਬਾਹਰ ਕੱਢਣ ਦੇ ਅਗ਼ਲੇ ਆਦੇਸ਼ਾਂ ਅਧੀਨ ਰੱਖਿਆ ਗਿਆ ਹੈ।