ਲਾਸ ਏਂਜਲਸ ਕਾਊਂਟੀ ਦੇ ਵਸਨੀਕਾਂ ਲਈ ਸਾਲ ਭਰ ਲਈ ਜਮਾਂ ਹੋਇਆ ਪੀਣ ਤੇ ਨਹਾਉਣ ਲਈ ਬਾਰਿਸ਼ ਦਾ ਪਾਣੀ

ਲਾਸ ਏਂਜਲਸ ਕਾਊਂਟੀ ਦੇ ਵਸਨੀਕਾਂ ਲਈ ਸਾਲ ਭਰ ਲਈ ਜਮਾਂ ਹੋਇਆ ਪੀਣ ਤੇ ਨਹਾਉਣ ਲਈ ਬਾਰਿਸ਼ ਦਾ ਪਾਣੀ
ਕੈਪਸ਼ਨ ਲਾਸ ਏਂਜਸਲ ਦਰਿਆ ਵਿਚ ਵਗ ਰਿਹਾ ਬਾਰਿਸ਼ ਦਾ ਪਾਣੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਸਮੇਤ ਅਮਰੀਕਾ ਦੇ ਦੂਸਰੇ ਰਾਜਾਂ ਵਿਚ ਪਈ ਭਾਰੀ ਬਾਰਿਸ਼ ਤੇ ਆਏ ਤੂਫਾਨ ਨੇ ਜਿਥੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹਨ ਉਥੇ ਬਾਰਿਸ਼ ਰਾਹਤ ਵੀ ਲੈ ਕੇ ਆਈ ਹੈ। ਜਨਤਿਕ ਸੂਚਨਾ ਅਫਸਰ ਲਿਜ਼ ਵਾਜ਼ਕੂਏਜ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਲਾਸ ਏਂਜਲਸ ਕਾਊਂਟੀ ਪਬਲਿਕ ਵਰਕਸ ਨੇ 27 ਅਰਬ ਗੈਲਨ ਪਾਣੀ ਜਮਾਂ ਕੀਤਾ ਹੈ ਜੋ ਸਥਾਨਕ 65600 ਵਾਸੀਆਂ ਦੀਆਂ ਸਾਲ ਭਰ ਲਈ ਜਰੂਰਤਾਂ ਪੂਰੀਆਂ ਕਰੇਗਾ। ਇਹ ਪਾਣੀ ਪੀਣ ਤੇ ਨਹਾਉਣ ਲਈ ਵਰਤਿਆ ਜਾਵੇਗਾ। ਇਥੇ ਜਿਕਰਯੋਗ ਹੈ ਕਿ ਦੱਖਣੀ ਕੈਲੀਫੋਰਨੀਆ ਵਿਚ ਪਾਣੀ ਸੰਭਾਲ ਕੇ ਰਖਣ ਦੀ ਸਹੂਲਤ 15000 ਏਕੜ ਵਿਚ ਫੈਲੀ ਹੋਈ ਹੈ। ਇਥੋਂ 26 ਏਜੰਸੀਆਂ ਮੋਟੇ ਤੌਰ 'ਤੇ 6 ਕਾਊਂਟੀਆਂ ਦੇ 1.9 ਕਰੋੜ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਂਦੀਆਂ ਹਨ।