ਖੰਡਿਆਂ ਵਾਲ੍ਹੇ ਸਿੱਖ ਬਾਈਕਰ

ਖੰਡਿਆਂ ਵਾਲ੍ਹੇ ਸਿੱਖ ਬਾਈਕਰ

         ਗੈਰੀ ਫਰਿਜ਼ਨੋ

ਮਾਊਂਟ ਰੁਸ਼ਮੋਰ ਦੀਆਂ ਫੋਟੋਆਂ ਇਹ ਜਿੱਥੇ ਗਰਾਨੀਟੇ (Granite) ਪਹਾੜ੍ਹ ਨੂੰ ਕੱਟਕੇ ਅਮਰੀਕਾ  ਦੇ Presidents ਦੇ ਬੁੱਤ ਤਰਾਸ਼ੇ ਹੋਏ ਹਨ।ਜੋ ਦੇਖਣ ਵਾਲਿਆਂ ਤੇ  ਬਾ ਕਮਾਲ  ਪ੍ਰਭਾਵ ਪਾਉਂਦੇ ਹਨ। ਅਜਿਹੀ ਤਰਾਸ਼ਕਾਰੀ  ਬੁੱਤ ਵਿੱਚ ਵੀ ਜਾਨ ਪਾ ਦਿੰਦੀ ਹੈ  । ਇਸ ਜਗ੍ਹਾ ਉੱਤੇ ਜ਼ਿਆਦਾਤਰ ਬਾਈਕਰ ਆਉਂਦੇ ਹਨ ।    1938 ਤੋਂ ਲੱਗਦੇ ਆਉਂਦੇ ਸਟੂਰਗਿਸ Sturgis ਮੇਲੇ ਤੇ ਪਹਿਲੀ ਵਾਰ ਲੋਕਾਂ ਨੇਂ ਖੰਡਿਆਂ ਵਾਲ੍ਹੇ Sikh Biker ਦੇਖਣ ਨੂੰ ਮਿਲੇ। ਜਿਨ੍ਹਾਂ ਨੂੰ ਵੇਖ ਕੇ  ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਅਲੱਗ ਜਿਹੀ ਰੋਸ਼ਨੀ ਨਜ਼ਰ ਆਉਂਦੀ ਸੀ । 

ਸਾਨੂੰ ਜਿਹੜਾ ਵੀ ਮਿਲਦਾ ਸੀ ਪੁੱਛ ਲੈਂਦਾ ਸੀ ਕਿ ਕੀ ਮਤਲਬ ਇਸ ਚਿੰਨ ਦਾ ਤੇ ਉੱਪਰ ਲਿਖੇ ਦਾ ਫੇਰ 10 ਮਿੰਟ ਲਾਈਦੇ ਸੀ ਓਹਨਾ ਨੂੰ ਸਮਝਾਉਣ ਲਈ ਕਿ ਸਿੱਖ ਕੌਮ ਦੇ ਅਣਖੀਲੇ ਯੋਧਿਆਂ ਦੀ ਪਹਿਚਾਣ ਹੈ ਜੋ ਸਾਨੂੰ ਸਾਡੇ ਗੁਰੂਆਂ ਦੀ ਬਖਸ਼ਿਸ਼ ਨਾਲ ਮਿਲੀ ਹੈ ਤੇ ਇਹ ਸਾਡੀ ਕੌਮ ਦੀ ਵਿਲੱਖਣ ਪਛਾਣ ਹੈ।  ਸਾਡੇ ਦੋਮਾਲਿਆਂ ਵਾਲੇ ਨੌਜਵਾਨ ਮੁੰਡੇ ਕਈ ਅਮਰੀਕਾ ਦੇ ਜੰਮੇਂ ਨੇਂ ਤੇ ਕਈ ਛੋਟੇ ਹੁੰਦੇ ਬਾਹਰ ਆਏ ਹੋਏ ਇੱਥੇ ਪੜ੍ਹੇ ਲਿਖੇ ਹੋਣ ਕਰਕੇ ਬੋਲੀ ਦੀ ਕਿਸੇ ਨੂੰ ਕੋਈ  ਸਮੱਸਿਆ ਨਹੀਂ ਸੀ…  “ਜੋ ਅਮਰੀਕਾ ਦੇ 21 ਸਾਲਾਂ ਦੇ ਆਪਣੇ ਤਜੁਰਬੇ  ਵਿੱਚ ਮੈਂ ਦੇਖਿਆ ਉਹ ਇਹ ਦੇਖਿਆ ਕਿ ਨਫਰਤ ਦਾ ਸ਼ਿਕਾਰ ਲੋਕ ਸ਼ਕਲ ਜਾਂ ਪਹਿਰਾਵੇ ਕਰਕੇ ਘੱਟ ਪਰ ਬੋਲੀ ਕਰਕੇ ਬਾਹਲੇ ਹੁੰਦੇ ਨੇਂ”  ਸਾਡੇ ਨਾਲ ਅਜਿਹਾ ਕੋਈ ਵੀ ਕੋਈ ਮਾੜ੍ਹਾ ਵਿਵਹਾਰ ਨਹੀਂ ਹੋਇਆ ਜਿੱਥੇ ਸਾਨੂੰ ਕਿਸੇ ਨੇਂ ਨਫਰਤ ਕੀਤੀ ਹੋਵੇ ਸਗੋਂ ਸਾਡੇ ਨਾਲ ਖੜ੍ਹ ਖੜ੍ਹ ਫੋਟੋਆਂ ਕਰਾਉਂਦੇ ਰਹੇ ਗੋਰੇ, ਹਾਲਾਂਕਿ ਸਾਡੇ ਪੰਜਾਬੀ ਭਾਈਚਾਰੇ ਵਿੱਚ ਕੁਝ ਕੁ ਪਹਿਲਾਂ ਦੇ ਮੋਟਰਸਾਈਕਲ ਕਲਚਰ ਵਿੱਚ ਵੜ੍ਹੇ ਪੰਜਾਬੀਆਂ ਨੇਂ ਸਾਨੂੰ ਡਰਾਉਣ ਦੀ ਪੂਰੀ ਕੋਸ਼ਿਸ ਕੀਤੀ ਸੀ ਕਿ ਉੱਥੇ ਤੁਹਾਡੇ ਤੇ ਅਟੈਕ ਕਰਨਗੇ ਗੋਰਿਆਂ ਦੇ ਬਾਇਕਰ ਗੈਂਗ   ਅਸੀਂ ਕਿਹਾ ਆਹ ਗੱਲ ਆ ਤਾਂ ਜਰੂਰ ਜਾਵਾਂਗੇ ਤੇ ਜਾਵਾਂਗੇ ਵੀ ਆਪਣੀਆਂ Club Vests ਵਿੱਚ ਹੀ ਤੇ ਗਏ ਵੀ ਤੇ ਘੁੰਮੇਂ ਵੀ ਏਦਾਂ ਹੀ ਅਸੀਂ ਤਾਂ ਰਾਤ ਦੇ 2 ਵਜੇ ਮੇਲਾ ਬੰਦ ਕਰਾਕੇ ਹੋਟਲ ਨੂੰ ਵਾਪਸ ਮੁੜ੍ਹਦੇ ਸੀ।ਪਰ ਹਰ ਇੱਕ ਤੋਂ ਸਤਿਕਾਰ ਤੇ ਮਿੱਤਰਤਾ ਵਾਲਾ ਵਿਵਹਾਰ ਹੀ ਮਿਲਿਆ ਸਾਨੂੰ ਤਾਂ ਗੋਰਿਆਂ ਦੇ 99% ਅਬਾਦੀ ਵਾਲੇ ਮੇਲੇ ਵਿਚੋਂ । ਇੱਕ ਗੱਲ ਜਰੂਰ ਕਹਿ ਸਕਦੇ ਆਂ ਹੁਣ ਅਗਲੇ ਸਾਲਾਂ ਤੋਂ ਬਹੁਤ ਲੋਕ ਉੱਥੇ ਦੂਰੋਂ ਹੀ ਪਛਾਣ ਲਿਆ ਕਰਨਗੇ ਕਿ ਇਹ ਓਹੀ ਨੇਂ American Sikh Bikers ਕਿਉਂਕਿ ਉੱਥੇ ਓਹੀ ਲੋਕ ਨੇਂ ਹਰ ਸਾਲ ਜਾਣ ਵਾਲੇ 5 ਲੱਖ ਤੋਂ 7.5 ਲੱਖ ਦੀ ਗਿਣਤੀ ਵਾਲੇ ਬਾਇਕਰ ਹਨ। ਜਿਨ੍ਹਾਂ ਵਿਚ ਇਸ ਵਾਰ ਸਿੱਖ ਬਾਇਕਰ ਵੀ ਸ਼ਾਮਿਲ ਹੋਏ।