ਪ੍ਰਿਸ਼ ਸ਼ਾਹ ਬਣੇ ਚੰਡੀਗੜ੍ਹ ਯੂ.ਟੀ.ਦੇ ਚੇਅਰਮੈਨ -ਡਾਕਟਰ ਖੇੜਾ।

ਪ੍ਰਿਸ਼ ਸ਼ਾਹ ਬਣੇ ਚੰਡੀਗੜ੍ਹ ਯੂ.ਟੀ.ਦੇ ਚੇਅਰਮੈਨ -ਡਾਕਟਰ ਖੇੜਾ।

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਮੋਹਾਲੀ ਦੇ ਬਲਾਕ ਖਰੜ ਵਿਖੇ ਜ਼ਿਲ੍ਹਾ ਪ੍ਰਧਾਨ ਜੀਵਨ ਕੁਮਾਰ ਬਾਲੂ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਦੇ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿਚ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪ੍ਰਿਸ਼ ਸ਼ਾਹ ਨੂੰ ਚੇਅਰਮੈਨ ਚੰਡੀਗੜ੍ਹ, ਰਿਤਿਕ ਸ਼ੁਕਲਾ ਉਪ ਪ੍ਰਧਾਨ ਯੂਥ ਵਿੰਗ, ਇਕਬਾਲ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ, ਸ਼ਰਨਜੀਤ ਕੌਰ ਮੀਤ ਪ੍ਰਧਾਨ ਮੋਹਾਲੀ, ਚੰਦਰ ਪ੍ਰਭਾ ਉਪਾਧਿਆਇ ਉਪ ਪ੍ਰਧਾਨ ਬਲਾਕ ਮੋਹਾਲੀ,ਰੀਚਾ ਰਾਣੀ ਕੁਮਾਰ ਸੈਕਟਰੀ ਇਸਤਰੀ ਵਿੰਗ, ਅਤੇ ਹਰਪ੍ਰੀਤ ਸਿੰਘ, ਕਮਲਜੀਤ ਸਿੰਘ, ਸਿਮਰਨਪ੍ਰੀਤ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਨੂੰ ਮੈਂਬਰ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਉਪ ਚੇਅਰਮੈਨ ਮਨੇਸ ਕੁਮਾਰ ਯਾਦਵ, ਰਮਨੀਤ ਐਸ ਮੁਖਰਜੀ ਕੌਮੀ ਚੇਅਰਪਰਸਨ ਐਂਟੀ ਕ੍ਰਰਾਇਮ ਸੈੱਲ,
 ਹਰਭਜਨ ਸਿੰਘ ਜੱਲੋਵਾਲ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਜਗਦੀਪ ਸਿੰਘ ਚੇਅਰਮੈਨ ਯੂਥ ਵਿੰਗ ਚੰਡੀਗੜ੍ਹ, ਵਰਿੰਦਰ ਕੌਰ ਜਨਰਲ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ  ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਦਰਖ਼ਤ ਵੰਡੇ ਜਾ ਰਹੇ ਹਨ ਕਿਉਂਕਿ ਅੱਜ ਆਮ ਲੋਕਾਂ ਦੀ ਸੋਚ ਆਉਣ ਵਾਲੇ ਸਮੇਂ ਪ੍ਰਤੀ ਵਧੀਆ ਹੁੰਦੀ ਜਾ ਰਹੀ ਹੈ ਇਸ ਨਾਲ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਇੱਕ ਬਹੁਤ ਵੱਡਾ ਹੁੰਗਾਰਾ ਮਿਲੇਗਾ। ਹੋਰਨਾਂ ਤੋਂ ਇਲਾਵਾ ਅੰਗਰੇਜ਼ ਸਿੰਘ ਚੇਅਰਮੈਨ, ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ, ਸੀਮਾ ਨਾਗਪਾਲ ਪ੍ਰਧਾਨ, ਮਨਜੀਤ ਕੌਰ, ਸੁਪਿੰਦਰ ਕੌਰ, ਸੀਮਾ ਰਾਣੀ ਵਰਮਾ, ਪ੍ਰੀਤਾ ਦੇਵੀ, ਗੁਰਕੀਰਤ ਸਿੰਘ ਖੇੜਾ ਚੇਅਰਮੈਨ, ਪਰਮਿੰਦਰ ਸਿੰਘ ਬਲਾਕ ਪ੍ਰਧਾਨ, ਸੰਜੀਵ ਕੁਮਾਰ ਐਡਵਾਇਜ਼ਰ ਆਰ ਟੀ ਆਈ, ਜਸਵੀਰ ਕੌਰ ਚੇਅਰਪਰਸਨ, ਚਰਨਜੀਤ ਕੌਰ, ਮਨਜੀਤ ਕੌਰ ਮੋਹਾਲੀ, ਅਮ੍ਰਿਤ ਪੂਰੀ ਚੇਅਰਮੈਨ  ਅਸ਼ਵਨੀ ਕੁਮਾਰ ਚੇਅਰਮੈਨ ਐਂਟੀ ਕ੍ਰਰਾਇਮ ਅਤੇ ਮਾਂਡਵੀ ਸਿੰਘ ਮੀਤ ਪ੍ਰਧਾਨ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।