ਅਮਰੀਕਾ ਵਿਚ ਵਾਲਮਾਰਟ ਆਪਣੇ ਸਟੋਰਾਂ 'ਤੇ ਭਾਰਤ ਵਿਚ ਬਣੇ ਬਾਈਸਾਈਕਲਾਂ ਦੀ ਕਰੇਗਾ ਵਿਕਰੀ

ਅਮਰੀਕਾ ਵਿਚ ਵਾਲਮਾਰਟ ਆਪਣੇ ਸਟੋਰਾਂ 'ਤੇ ਭਾਰਤ ਵਿਚ ਬਣੇ ਬਾਈਸਾਈਕਲਾਂ ਦੀ ਕਰੇਗਾ ਵਿਕਰੀ
ਕੈਪਸ਼ਨ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਬਾਈਸਾਈਕਲ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਵਾਲਮਾਰਟ ਨੇ ਐਲਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਬਜਾਰ ਵਿਚ ਭਾਰਤ ਵਿਚ ਬਣੇ ਬਾਈਸਾਇਕਲਾਂ ਦੀ ਵਿਕਰੀ ਆਪਣੇ ਚੋਣਵੇਂ ਸਟੋਰਾਂ ਉਪਰ ਕਰੇਗਾ। ਇਹ ਪਹਿਲਾ ਭਾਰਤ ਵਿਚ ਤਿਆਰ ਬਾਈਸਾਈਕਲ ਹੋਵੇਗਾ ਜੋ ਅਮਰੀਕੀ ਸੜਕਾਂ ਉਪਰ ਦੌੜੇਗਾ। ਭਾਰਤੀ ਕੰਪਨੀ ਹੀਰੋ ਈਕੋਟੈਕ ਵੱਲੋਂ ਇਸ ਬਾਈਸਾਇਕਲ ਨੂੰ ''ਕਰੂਜ਼ਰ ਸਟਾਈਲ'' ਬਣਾਇਆ ਗਿਆ ਹੈ ਤੇ ਇਹ ਸਾਈਕਲ ਬਾਲਗ ਮਰਦਾਂ ਤੇ ਔਰਤਾਂ ਦੋਨਾਂ ਵਾਸਤੇ ਉਪਲਬੱਧ ਹੋਵੇਗਾ। ਇਸ ਸਾਈਕਲ ਨੂੰ 90% ਭਾਰਤੀ ਹਿੱਸੇ ਪੁਰਜਿਆਂ ਨਾਲ ਤਿਆਰ ਕੀਤਾ ਗਿਆ ਹੈ। ਕਾਰਜਕਾਰੀ ਉੱਪ ਪ੍ਰਧਾਨ ਸੋਰਸਿੰਗ ਵਾਲਮਾਰਟ ਆਂਦਰੀਆ ਅਲਬਰਾਈਟ ਨੇ ਕਿਹਾ ਹੈ ਕਿ ਭਾਰਤ ਬਾਈਸਾਈਕਲਾਂ ਦੀ ਵਧੀ ਮੰਗ ਦੀ ਪੂਰਤੀ ਲਈ ਚੰਗੀ ਸਥਿੱਤੀ ਵਿਚ ਹੈ ਤੇ ਅਸੀਂ ਆਪਣੇ ਭਾਈਵਾਲ ਹੀਰੋ ਈਕੋਟੈਕ ਨਾਲ ਕੰਮ ਕਰਨ ਵਾਸਤੇ ਉਤਸ਼ਾਹਿਤ ਹਾਂ। ਅਮਰੀਕਾ ਵਿਚਲੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਕ ਹਲਕੇ ਨੀਲੇ ਰੰਗ ਦੇ ਇਸ ਬਾਈਸਾਈਕਲ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ।