ਪਿਛਲੇ ਸਾਲ ਹੋਏ ਹਮਲੇ ਦੌਰਾਨ ਕੈਪੀਟਲ ਹਿੱਲ ਵਿਚ ਦਾਖਲ ਹੋਏ ਪਹਿਲੇ ਦੰਗਕਾਰੀ ਨੂੰ 5 ਸਾਲ ਦੀ ਸਜ਼ਾ

ਪਿਛਲੇ ਸਾਲ ਹੋਏ ਹਮਲੇ ਦੌਰਾਨ ਕੈਪੀਟਲ ਹਿੱਲ ਵਿਚ ਦਾਖਲ ਹੋਏ ਪਹਿਲੇ ਦੰਗਕਾਰੀ ਨੂੰ 5 ਸਾਲ ਦੀ ਸਜ਼ਾ
ਕੈਪਸ਼ਨ : ਯੂ ਐਸ ਕੈਪੀਟਲ ਵਿਚ ਦਾਖਲ ਹੋਣ ਸਮੇ ਵਿਚਾਲੇ ਨਜਰ ਆ ਰਿਹਾ ਡੌਗ ਜੇਨਸਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 17 ਦਸੰਬਰ (ਹੁਸਨ ਲੜੋਆ ਬੰਗਾ) - ਪਿਛਲੇ ਸਾਲ 6 ਜਨਵਰੀ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਯੂ ਐਸ ਕੈਪੀਟਲ ਵਿਚ ਦਾਖਲ ਹੋਣ ਵਾਲੇ ਪਹਿਲੇ ਦੰਗਾਕਾਰੀ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਪੂਰੀ ਹੋਣ ਉਪਰੰਤ ਉਸ ਉਪਰ 3 ਸਾਲ ਨਿਗਰਾਨੀ ਰੱਖੀ ਜਾਵੇਗੀ। ਰਿਹਾਈ ਤੋਂ ਬਾਅਦ ਉਸ ਨੂੰ 2000 ਡਾਲਰ ਮੁਆਵਜ਼ਾ ਵੀ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਵਿਅਕਤੀ ਲੋਆ ਦਾ ਉਸਾਰੀ ਵਰਕਰ ਡੌਗ ਜੇਨਸਨ ਹੈ ਜਿਸ ਦੀ ਪਛਾਣ ਉਸ ਵੱਲੋਂ ਪਹਿਣੀ 'ਕਿਊ' ਟੀ ਸ਼ਰਟ ਤੋਂ ਕੀਤੀ ਗਈ ਸੀ। ਸੁਣਵਾਈ ਦੌਰਾਨ ਜੇਨਸਨ ਨੇ ਕਿਹਾ ਕਿ ਉਹ ਆਪਣਾ ਭੂਤਕਾਲ ਨਹੀਂ ਬਦਲ ਸਕਦੇ ਤੇ ਮੈ ਕੇਵਲ ਭਵਿੱਖ ਨੂੰ ਵੇਖ ਸਕਦਾ ਹਾਂ। ਮੈ ਵਾਪਿਸ ਜਾ ਕੇ ਪਰਿਵਾਰ ਦੇ ਇਕ ਮੈਂਬਰ ਵਜੋਂ ਰਹਿਣਾ ਚਹੁੰਦਾ ਹਾਂ। ਪੁਲਿਸ ਅਫਸਰ ਈਜੇਨ ਗੁੱਡਮੈਨ ਨੇ ਜੇਨਸਨ ਦੀ ਦੰਗਾਕਾਰੀ ਵਜੋਂ ਪਛਾਣ ਕਰਦਿਆਂ ਆਪਣੀ ਗਵਾਹੀ ਵਿਚ ਕਿਹਾ ਸੀ ਕਿ ਉਸ ਨੇ ਬਾਕੀ ਲੋਕਾਂ ਨੂੰ ਵੀ ਦੰਗਾ ਕਰਨ ਲਈ ਉਕਸਾਇਆ ਸੀ।