5 ਪੁਲਿਸ ਅਫਸਰਾਂ ਵਿਰੁੱਧ ਕਾਲੇ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਅਗਵਾ ਤੇ ਹੱਤਿਆ ਦਾ ਕੇਸ ਦਰਜ

5 ਪੁਲਿਸ ਅਫਸਰਾਂ ਵਿਰੁੱਧ ਕਾਲੇ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਅਗਵਾ ਤੇ ਹੱਤਿਆ ਦਾ ਕੇਸ ਦਰਜ
ਕੈਪਸ਼ਨ : ਅਟਰਾਨੀ ਸਟੀਵ ਮੁਲਰਾਇ 5 ਪੁਲਿਸ ਅਫਸਰਾਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਮੈਮਫਿਸ ਪੁਲਿਸ ਦੇ 5 ਸਾਬਕਾ ਅਫਸਰਾਂ ਵਿਰੁੱਧ 29 ਸਾਲਾ ਕਾਲੇ ਵਿਅਕਤੀ ਟਾਇਰ ਨਿਕੋਲਸ ਦੀ ਮੌਤ ਦੇ ਮਾਮਲੇ ਵਿਚ ਅਗਵਾ ਤੇ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਜਾਣਕਾਰੀ ਸ਼ੈਲਬਾਈ ਕਾਊਂਟੀ ਡਿਸਟ੍ਰਿਕਟ ਅਟਾਰਨੀ ਸਟੀਵ ਮੁਲਰਾਇ ਨੇ ਦਿੱਤੀ ਹੈ।   ਇਨਾਂ 5 ਅਫਸਰਾਂ ਵਿਚ ਟਾਡਾਰੀਅਸ ਬੀਨ, ਡੈਮੈਟਰੀਅਸ ਹੇਲੇ, ਜਸਟਿਨ ਸਮਿਥ, ਐਮਿਟ ਮਾਰਟਿਨ ਤੇ ਡੀਮੌਂਡ ਮਿਲਜ ਜੂਨੀਅਰ ਸ਼ਾਮਿਲ ਹਨ। ਮੁਲਰਾਇ ਨੇ ਕਿਹਾ ਹੈ ਕਿ ਪੰਜਾਂ ਪੁਲਿਸ ਅਫਸਰਾਂ ਨੇ ਘਟਨਾ ਵਿਚ ਵੱਖ ਵੱਖ ਭੂਮਿਕਾ ਨਿਭਾਈ ਹੈ ਤੇ ਉਨਾਂ ਦੀ ਕਾਰਵਾਈ ਕਾਰਨ ਨਿਕੋਲਸ ਦੀ ਮੌਤ ਹੋਈ ਹੈ ਤੇ ਇਸ ਲਈ ਪੰਜੇ ਪੁਲਿਸ ਅਫਸਰ ਜਿੰਮੇਵਾਰ ਹਨ। 3 ਜਨਵਰੀ ਨੂੰ ਇਕ ਟਰੈਫਿਕ ਨਾਕੇ 'ਤੇ ਕੁੱਟਮਾਰ ਕਾਰਨ ਨਿਕੋਲਸ ਦੀ 10 ਜਨਵਰੀ ਨੂੰ ਹਸਪਤਾਲ ਵਿਚ ਮੌਤ ਹੋ ਗਈ ਸੀ।