ਗਦਰੀ ਬਾਬਿਆਂ ਦੀ ਮਿੱਠੀ ਯਾਦ ਨੂੰ ਸਮੱਰਪਿਤ ਫਰਿਜ਼ਨੋ ਵਿਖੇ ਮੇਲਾ 6 ਅਗਸਤ ਨੂੰ

ਅੰਮ੍ਰਿਤਸਰ ਟਾਈਮਜ਼
ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ: ਗਦਰੀ ਬਾਬਿਆਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੀ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ ਯੂ. ਐਸ. ਹੈਰੀਟੇਜ਼ ਵੱਲੋ 6 ਅਗਸਤ ਦਿਨ ਸ਼ਨੀਵਾਰ ਨੂੰ ਦੁਪਿਹਰ 2 ਤੋ ਸ਼ਾਮੀਂ 5 ਵਜੇ ਦਰਮਿਆਨ ਸਥਾਨਿਕ ਨੌਰਥ ਪੁਆਇੰਟ ਈਵੈਂਟ ਸੈਂਟਰ ( 4277 N. West Ave, Fresno )ਵਿਖੇ ਗਦਰੀ ਬਾਬਿਆਂ ਦੀ ਯਾਦ ਵਿੱਚ ਸ਼ਾਨਦਾਰ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਥੇਬੰਦੀ ਦੇ ਮੈਂਬਰਾ ਦੀ ਮੀਟਿੰਗ ਸਥਾਨਕ ਪੰਜਾਬ ਪਲਾਜ਼ਾ ਵਿਖੇ ਹੋਈ, ਜਿੱਥੇ ਉਹਨਾਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ, ਇਸ ਮੇਲੇ ਵਿੱਚ ਸ਼ਿਰਕਤ ਕਰਨ ਲਈ ਕੀ ਸਪੀਕਰ ਦੇ ਤੌਰ ਤੇ ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਪ੍ਰਿਥੀਪਾਲ ਸਿੰਘ ਸੋਹੀ ਉਚੇਚੇ ਤੌਰ ਤੇ ਕਨੇਡਾ ਤੋ ਪਹੁੰਚ ਰਹੇ ਹਨ। ਇਸ ਮੌਕੇ ਗਿੱਧੇ-ਭੰਗੜੇ ਅਤੇ ਸਕਿੱਟਾਂ ਤੋਂ ਇਲਾਵਾ ਲੋਕਲ ਕਲਾਕਾਰ ਜਿੰਨਾ ਵਿੱਚ ਧਰਮਵੀਰ ਥਾਂਦੀ, ਜੋਤ ਰਣਜੀਤ ਕੌਰ, ਅਵਤਾਰ ਗਰੇਵਾਲ, ਪੱਪੀ ਭਦੌੜ, ਕਮਲਜੀਤ ਬੈਨੀਪਾਲ ਆਦਿ ਸੱਜਣ ਦੇਸ਼ ਭਗਤੀ ਦੇ ਗੀਤਾ ਨਾਲ ਹਾਜ਼ਰੀ ਭਰਨਗੇ। ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤੇਗਾ।
ਇਸ ਮੌਕੇ ਪ੍ਰਬੰਧਕ ਵੀਰਾ ਨੇ ਫਰਿਜ਼ਨੋ ਸ਼ਹਿਰ ਅਤੇ ਫਰਿਜ਼ਨੋ ਕਾਉਂਟੀ ਵਿੱਚ ਵੱਸਦੇ ਤਮਾਮ ਭਾਰਤੀ ਭਾਈਚਾਰੇ ਨੂੰ ਪੁਰ-ਜ਼ੋਰ ਅਪੀਲ ਕੀਤੀ ਕਿ ਅਪਣੇਂ ਰੋਜ਼-ਮਰ੍ਹਾ ਦੇ ਰੁਝੇਵਿਆਂ ‘ਚੋਂ ਵਿਹਲ ਕੱਢਕੇ , ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਲ਼ੇ ਯੋਧਿਆਂ ਨੂੰ ਯਾਦ ਕਰਨ ਲਈ., ਸ਼ਰਧਾਂਜਲੀ ਦੇਣ ਲਈ ਹੁੰਮ੍ਹ-ਹੁੰਮ੍ਹਾਂ ਕੇ ਪਹੁੰਚੋ ਅਤੇ ਮੇਲੇ ਦੀ ਰੌਣਕ ਨੂੰ ਵਧਾਓ। ਉਹਨਾਂ ਕਿਹਾ ਕਿ ਮੇਲੇ ਦੀ ਇੰਟਰੀ ਬਿਲਕੁਲ ਫ੍ਰੀ ਹੈ, ਬਹੁਤ ਖੁੱਲ੍ਹੀ ਕਾਰ ਪਾਰਕਿੰਗ ਹੈ ਅਤੇ ਗਰਮੀ ਨੂੰ ਮੁੱਖ ਰੱਖਦਿਆਂ ਇਹ ਮੇਲਾ ਇੰਨਡੋਰ ਏਸੀ ਹਾਲ ਅੰਦਰ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਫ਼ੋਨ :-ਰਣਜੀਤ ਗਿੱਲ 559-709-9599, ਨਿਰਮਲ ਗਿੱਲ 559-270 -9880, ਸਾਧੂ ਸਿੰਘ ਸੰਘਾ 559-457-8552, ਨੀਟਾ ਮਾਛੀਕੇ 559-333-5776
Comments (0)