ਗਾਇਕ ਅਵਤਾਰ ਗਰੇਵਾਲ ਦਾ ਸਮੂੰਹ ਸ਼ਹੀਦਾ ਦੀ ਯਾਦ ਵਿੱਚ ਗੀਤ “ਸ਼ਹੀਦੀ” ਰਿਲੀਜ਼

ਗਾਇਕ ਅਵਤਾਰ ਗਰੇਵਾਲ ਦਾ ਸਮੂੰਹ ਸ਼ਹੀਦਾ ਦੀ ਯਾਦ ਵਿੱਚ ਗੀਤ “ਸ਼ਹੀਦੀ” ਰਿਲੀਜ਼

ਅੰਮ੍ਰਿਤਸਰ ਟਾਈਮਜ਼

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਵਿੱਚ ਰਹਿੰਦਿਆਂ ਪਿਛਲੇ ਕਈ ਲੰਮੇ ਅਰਸੇ ਤੋਂ ਪੰਜਾਬੀ ਸੱਭਿਆਚਾਰਕ ਗਾਇਕੀ ਨਾਲ ਜੁੜੇ ਗਾਇਕ ਅਵਤਾਰ ਗਰੇਵਾਲ ਦਾ ਗੀਤ “ਸ਼ਹੀਦੀ” ਰਿਲੀਜ਼ ਕੀਤਾ ਗਿਆ। ਇਹ ਗੀਤ ਭਾਰਤ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕਿਰਸਾਨੀ ਸੰਘਰਸ਼ ਦੌਰਾਨ ਹੋਏ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਬਤੌਰ ਸਰਧਾਜ਼ਲੀ ਸਮਰਪਤ ਹੈ।  ਜਿਸ ਵਿੱਚ ਸ਼ਹੀਦਾ ਦੇ ਜਜ਼ਬੇ ਨੂੰ ਸਿਜਦਾ ਕਰਦੇ ਹੋਏ, ਅਜੋਕੇ ਲੀਡਰਾਂ ਦੀਆਂ ਸਵਾਰਥੀ ਨੀਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਗੀਤ ਦੇ ਗੀਤਕਾਰ ਸਵਰਗਵਾਸੀ ਜਸਪਾਲ ਸਿੰਘ ਢੇਸੀ ਹਨ। ਜਦ ਕਿ ਸੰਗੀਤ ਬੀ. ਬੁਆਇ ਅਤੇ ਟੀਮ ਨੇ ਦਿੱਤਾ ਹੈ।  ਇਸ ਗੀਤ ਨੂੰ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਜੋ ਦੇਸ਼ ਭਗਤੀ ਦੇ ਗੀਤਾਂ ਦੀ ਕਤਾਰ ਵਿੱਚ ਆਪਣੀ ਪਹਿਚਾਣ ਆਪ ਬਣਾ ਰਿਹਾ ਹੈ। ਇਸੇ ਤਰਾਂ ਉਮੀਦ ਕਰਦੇ ਹਾਂ ਕਿ ਅਵਤਾਰ ਗਰੇਵਾਲ ਸਾਫ-ਸੁਥਰੇ ਗੀਤਾਂ ਰਾਹੀ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਸੇਵਾ ਕਰਦਾ ਰਹੇਗਾ।