ਅਮਰੀਕਾ ਵਿਚ ਨਹੀਂ ਰੁੱਕ ਰਿਹਾ ਹੱਤਿਆਵਾਂ ਦਾ ਸਿਲਸਿਲਾ

ਅਮਰੀਕਾ ਵਿਚ ਨਹੀਂ  ਰੁੱਕ ਰਿਹਾ ਹੱਤਿਆਵਾਂ ਦਾ ਸਿਲਸਿਲਾ

2021 ਦੌਰਾਨ ਅਮਰੀਕਾ ਦੇ 22 ਸ਼ਹਿਰਾਂ ਵਿਚ ਹੱਤਿਆਵਾਂ ਵਿੱਚ ਹੋਇਆ ਵਾਧਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 9 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਹੱਤਿਆਵਾਂ ਦਾ ਸਿਲਸਲਾ ਨਹੀਂ ਰੁਕ ਰਿਹਾ। ਹਰ ਸਾਲ ਪਿਛਲੇ ਸਾਲ ਦੀ ਤੁਲਨਾ ਵਿਚ ਹੱਤਿਆਵਾਂ ਦੇ ਮਾਮਲੇ ਵਧ ਰਹੇ ਹਨ।  2021 ਦੇ ਪਹਿਲੇ 9 ਮਹੀਨਿਆਂ ਦੌਰਾਨ ਅਮਰੀਕਾ ਵਿਚ ਹੱਤਿਆਵਾਂ ਵਿੱਚ ਵਾਧਾ ਹੋਇਆ ਹੈ ਹਾਲਾਂ ਕਿ ਇਹ ਵਾਧਾ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ 2019 ਵਿਚ ਹੱਤਿਆਵਾਂ ਵਿਚ ਹੋਏ ਰਿਕਾਰਡ ਵਾਧੇ ਦੀ ਤੁਲਨਾ ਵਿਚ ਘੱਟ ਹੈ। ਕ੍ਰਿਮੀਨਲ ਜਸਟਿਸ ਵਿੱਚ ਛੱਪੀ ਇਕ ਰਿਪੋਰਟ ਅਨੁਸਾਰ 2021 ਦੇ ਪਹਿਲੇ 9 ਮਹੀਨਿਆਂ  ਦੌਰਾਨ 2020 ਦੇ ਇਸੇ ਸਮੇਂ ਦੀ ਤਲਨਾ ਵਿਚ ਅਮਰੀਕਾ ਦੇ 22 ਸ਼ਹਿਰਾਂ ਵਿਚ ਹੱਤਿਆਵਾਂ ਵਿੱਚ 4% ਦਾ ਵਾਧਾ ਦਰਜ ਹੋਇਆ ਹੈ। ਰਿਪੋਰਟ ਅਨੁਸਾਰ ਜਨਵਰੀ ਤੋਂ ਸਤੰਬਰ ਤੱਕ126 ਹੋਰ ਹੱਤਿਆਵਾਂ ਦੇ ਮਾਮਲੇ ਦਰਜ ਹੋਏ ਹਨ। ਰਿਪੋਰਟ ਅਨੁਸਾਰ 2019 ਦੇ ਇਸੇ ਸਮੇਂ ਦੌਰਾਨ ਇਨਾਂ ਹੀ 22 ਸ਼ਹਿਰਾਂ ਵਿਚ 36%   ਵਧ ਹੱਤਿਆਵਾਂ ਦੇ ਮਾਮਲੇ ਦਰਜ ਹੋਏ ਸਨ। ਰਿਪੋਰਟ ਅਨੁਸਾਰ 2021 ਦੀ ਪਹਿਲੀ ਛਿਮਾਹੀ ਦੌਰਾਨ ਇਸ ਤੋਂ ਪਿਛਲੇ ਸਾਲ ਦੀ ਇਸੇ ਛਿਮਾਹੀ ਦੀ ਤੁਲਨਾ ਵਿਚ 16% ਹੱਤਿਆਵਾਂ ਵਧ ਹੋਈਆਂ ਹਨ। ਜਦ ਕਿ 2019 ਦੀ ਤੁਲਨਾ ਵਿਚ 2020 ਦੌਰਾਨ 25% ਹੱਤਿਆਵਾਂ ਵਧ ਹੋਈਆਂ ਹਨ।