ਸਿੱਖ ਸੰਗਤਾਂ ਵੱਧ ਤੋਂ ਵੱਧ ਸ਼ੋਮਣੀ ਕਮੇਟੀ ਦੀ ਵੋਟ ਬਣਾਕੇ ਗੁਰਦੁਆਰਾ ਪ੍ਰਬੰਧ ਵਿੱਚ ਯੋਗਦਾਨ ਪਾਉਣ - ਦਵਿੰਦਰ ਸਿੰਘ ਸੇਖੋਂ

ਸਿੱਖ ਸੰਗਤਾਂ ਵੱਧ ਤੋਂ ਵੱਧ ਸ਼ੋਮਣੀ ਕਮੇਟੀ ਦੀ ਵੋਟ ਬਣਾਕੇ ਗੁਰਦੁਆਰਾ ਪ੍ਰਬੰਧ ਵਿੱਚ ਯੋਗਦਾਨ ਪਾਉਣ - ਦਵਿੰਦਰ ਸਿੰਘ ਸੇਖੋਂ

ਅੰਮ੍ਰਿਤਸਰ ਟਾਈਮਜ਼ ਬਿਊਰੋ
 

ਚੰਡੀਗੜ੍ਹ: ਮਿਸਲ ਸਤਲੁਜ ਵਲੋਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਵੱਲੋਂ ਫਰਵਰੀ ਤੱਕ ਦੇ ਮਿਲੇ ਸਮੇਂ ਨੂੰ ਸੁਚਾਰੂ ਢੰਗ ਨਾਲ ਵਰਤਦੇ ਹੋਏ ਵੱਖ ਵੱਖ ਪਿੰਡਾਂ ਵਿੱਚ ਵੋਟ ਬਣਾਉਣ ਦੇ ਕੈਂਪ  ਲਾਏ ਜਾ ਰਹੇ ਹਨ । ਇਸ ਤਹਿਤ ਮਿਸਲ ਵੱਲੋਂ ਸਰਗਰਮੀਆਂ ਤੇਜ ਕਰਦੇ ਹੋਏ ਸ਼੍ਰੋਮਣੀ ਕਮੇਟੀ ਹਲਕਾ ਤਲਵੰਡੀ ਭਾਈ ਦੇ ਪਿੰਡ ਨਰਾਇਣ ਗੜ੍ਹ ਵਿਖੇ ਸਰਪੰਚ ਭਗਵੰਤ ਸਿੰਘ ਦੀ ਅਗਵਾਈ ਚ ਵੋਟਾਂ ਰਜਿਸਟਰ ਕਰਨ ਦਾ ਸਹਾਇਤਾ ਕੈਂਪ ਲਾਇਆ ਗਿਆ ਜਿੱਥੇ ਸੰਗਤ ਦੀ ਸਹੂਲਤ ਲਈ ਫੋਟੋ ਕਾਪੀ ਮਸ਼ੀਨ ਮੁਹਈਆ ਕਰਵਾਈ ਗਈ ।
ਮਿਸਲ ਸਤਲੁਜ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋੰ ਨੇ ਕਿਹਾ ਕਿ ਵੱਖ ਵੱਖ ਸੂਬਿਆਂ  ਦੇ ਚੋਣ ਨਤੀਜਿਆਂ ਨੇ ਜਾਹਰ ਕਰ ਦਿੱਤਾ ਕਿ ਮੁਲਖ ਵਿੱਚ ਹਿੰਦੂਤਵੀ ਤਾਕਤਾਂ ਦਾ ਪਸਾਰ ਹੋ ਰਿਹਾ ਤਾਂ ਸਿੱਖ ਸੰਗਤ ਲਈ ਹੋਰ ਵੀ ਜਰੂਰੀ ਹੈ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਸੁਧਾਰ ਹੋਵੇ । ਇਸ ਤਹਿਤ ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟ ਰਜਿਸਟਰ ਕਰਨ ਤਾਂ ਵੋਟਾਂ ਵੇਲੇ ਪੜ੍ਹੇ ਲਿਖੇ ਅਤੇ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲੇ  ਉਮੀਦਵਾਰਾਂ ਦੀ ਚੋਣ ਹੋ ਸਕੇ ।
ਮਿਸਲ ਸਤਲੁਜ ਦੇ ਸਕੱਤਰ ਗੁਰਪ੍ਰੇਮ ਸਿੰਘ ਪਤਲੀ ਨੇ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਲੜੀਵਾਰ ਸਹਾਇਤਾ ਕੈਂਪ ਲਾਏ ਜਾਣਗੇ। ਇਸ ਮੌਕੇ ਤੇ ਮਨਿੰਦਰ ਸਿੰਘ ਸੁਲਹਾਣੀ, ਗੁਰਮੀਤ ਸਿੰਘ ਜਟਾਣਾ ,ਗੁਰਮੀਤ ਸਿੰਘ , ਸੁਰਜੀਤ ਸਿੰਘ , ਅਜੈਬ ਸਿੰਘ ,ਲਖਵਿੰਦਰ ਸਿੰਘ ,ਗੁਰਦੀਪ ਸਿੰਘ ਆਦਿ ਹਾਜ਼ਰ ਰਹੇ ।