ਫਲੋਰੀਡਾ ਵਿਚ ਚੱਲੀ ਗੋਲੀ, 4 ਜ਼ਖਮੀ

ਫਲੋਰੀਡਾ ਵਿਚ ਚੱਲੀ ਗੋਲੀ, 4 ਜ਼ਖਮੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਓਰਲੈਂਡੋ, ਫਲੋਰਿਡਾ ਵਿਚ ਗੋਲੀ ਚੱਲ ਜਾਣ ਦੇ ਸਿੱਟੇ ਵਜੋਂ 4 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਓਰਲੈਂਡੋ ਦੇ ਪੁਲਿਸ ਮੁੱਖੀ ਓਰਲੈਂਡੋ ਰੋਲੋਨ ਨੇ ਕਿਹਾ ਹੈ ਕਿ ਗੋਲੀਬਾਰ ਸੋਮਵਾਰ ਸਵੇਰ ਨੂੰ ਹੋਈ। ਉਨਾਂ ਕਿਹਾ ਕਿ ਜ਼ਖਮੀਆਂ ਵਿਚੋਂ ਸਾਰਿਆਂ ਦੀ ਹਾਲਤ ਸਥਿੱਰ ਹੈ। ਉਨਾਂ ਕਿਹਾ ਕਿ ਗੋਲੀਬਾਰੀ ਦੀ ਘਟਨਾ ਇਕ ਨਾਈਟ ਕਲੱਬ ਦੇ ਬਾਹਰਵਾਰ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਹੈ।