ਨਿਊਯਾਰਕ ਦੇ ਸੈਨੇਟਰ ਚੱਕ ਸ਼ੂਮਰ ਦਾ ਕੋਵਿੰਡ -19 ਲਈ ਸਕਾਰਾਤਮਕ ਟੈਸਟ ਹੋਇਆ

ਨਿਊਯਾਰਕ ਦੇ ਸੈਨੇਟਰ ਚੱਕ ਸ਼ੂਮਰ ਦਾ ਕੋਵਿੰਡ -19 ਲਈ ਸਕਾਰਾਤਮਕ ਟੈਸਟ ਹੋਇਆ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ,11 ਜੁਲਾਈ (ਰਾਜ ਗੋਗਨਾ)— ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੂੰ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਗਿਆ ਹੈ।ਅਤੇ ਬਹੁਤ ਹਲਕੇ ਲੱਛਣਾਂ ਦਾ ਅਨੁਭਵ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਉਹਨਾ ਦੇ ਬੁਲਾਰੇ ਨੇ ਕਿਹਾ, ਸ਼ੂਮਰ, 71 ਸਾਲਾ ਵੱਲੋ ਪੂਰੀ ਤਰ੍ਹਾਂ ਸਾਰੇ ਟੀਕੇ ਲਗਾਏ ਗਏ ਸਨ ਅਤੇ ਉਹਨਾ ਨੂੰ ਦੋ ਬੂਸਟਰ ਸ਼ਾਟ ਵੀ ਲੱਗੇ ਸਨ। ਬੁਲਾਰੇ ਜਸਟਿਨ ਗੁਡਮੈਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ਗੁਡਮੈਨ ਨੇ ਕਿਹਾ ਕਿ ਨਿਊਯਾਰਕ  ਡੈਮੋਕਰੇਟ ਰਿਮੋਟ ਤੋਂ ਕੰਮ ਕਰਦੇ ਹੋਏ ਇਸ ਹਫਤੇ ਸੰਘੀ ਸਿਹਤ ਦਿਸ਼ਾ ਨਿਰਦੇਸ਼ਾਂ ਦੇ ਤਾਹਿਤ ਉਹ ਕੁਆਰੰਟੀਨ ਦੀ ਪਾਲਣਾ ਕਰ ਰਹੇ ਹਨ।
"ਕੋਈ ਵੀ ਵਿਅਕਤੀ ਜੋ ਲੀਡਰ ਸ਼ੂਮਰ ਨੂੰ ਜਾਣਦਾ ਹਨ ਭਾਵੇਂ ਉਹ ਸਰੀਰਕ ਤੌਰ 'ਤੇ ਕੈਪੀਟਲ ਵਿੱਚ ਅਜੇ  ਨਹੀਂ ਹੈ, ਪਰ ਵਰਚੁਅਲ ਮੀਟਿੰਗਾਂ ਅਤੇ ਉਸਦੇ ਟ੍ਰੇਡਮਾਰਕ ਫਲਿੱਪ ਫੋਨ ਦੁਆਰਾ, ਉਹ ਆਪਣੇ ਮਜਬੂਤ ਕਾਰਜਕ੍ਰਮ ਨੂੰ ਉਹ ਜਾਰੀ ਰੱਖੇਗਾ ਅਤੇ ਆਪਣੇ ਸਾਥੀਆਂ ਨਾਲ ਨਿਰੰਤਰ ਸੰਪਰਕ ਵਿੱਚ ਰਹੇਗਾ।