ਅਮਰੀਕਾ ਦੇ ਸੈਨ ਐਂਟੋਨੀਓ ਵਿਚ ਇੱਕ ਟਰੇਲਰ ਵਿੱਚੋਂ ਅਮਰੀਕਾ ਬਾਰਡਰ ਕਰਾਸ ਕਰਨ ਵਾਲੇ 46 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ

ਅਮਰੀਕਾ ਦੇ ਸੈਨ ਐਂਟੋਨੀਓ ਵਿਚ ਇੱਕ ਟਰੇਲਰ ਵਿੱਚੋਂ ਅਮਰੀਕਾ ਬਾਰਡਰ ਕਰਾਸ ਕਰਨ ਵਾਲੇ 46 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ

ਅੰਮ੍ਰਿਤਸਰ ਟਾਈਮਜ਼  

ਸੈਕਰਾਮੈਂਟੋ, ( ਹੁਸਨ ਲੜੋਆ ਬੰਗਾ): ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਨ ਵਾਲੇ ਕਾਫਲੇ ਦਾ ਇੱਕ ਦਰਦਨਾਕ ਸੀਨ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ  ਸੈਨ ਐਂਟੋਨੀਓ ਵਿੱਚ ਇੱਕ ਦੂਰ-ਦੁਰਾਡੇ ਉਜਾੜ ਚ ਸੜਕ 'ਤੇ ਛੱਡੇ ਗਏ ਇੱਕ ਟਰੈਕਟਰ-ਟ੍ਰੇਲਰ ਵਿੱਚ 46 ਲੋਕ ਮਰੇ ਹੋਏ ਪਾਏ ਗਏ, ਤੇ ਮੈਕਸੀਕੋ ਤੋਂ ਸਰਹੱਦ ਪਾਰੋਂ ਤਸਕਰੀ ਕਰਕੇ ਆਏ ਪ੍ਰਵਾਸੀਆਂ ਦੀਆਂ ਜਾਨਾਂ ਲੈਣ ਦਾ ਇੱਕ ਤਾਜ਼ਾ ਦੁਖਾਂਤ ਸਾਹਮਣੇ ਆਇਆ। ਇਹਨਾਂ ਵਿੱਚੋਂ ਕੁਝ ਸਹਿਕਦੇ 16 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਚਾਰ ਬੱਚੇ ਵੀ ਸ਼ਾਮਲ ਸਨ। ਇਹ ਉਸ ਵੇਲੇ ਪਤਾ ਚੱਲਿਆ ਜਦੋਂ ਸ਼ਾਮ 6 ਵਜੇ ਦੇ ਕਰੀਬ ਸ਼ਹਿਰ ਦੇ ਇੱਕ ਕਰਮਚਾਰੀ ਨੇ ਟਰੱਕ ਵਿੱਚੋਂ ਮਦਦ ਲਈ ਚੀਕਣ ਦੀ ਆਵਾਜ਼ ਸੁਣੀ। ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਸੋਮਵਾਰ ਨੂੰ ਕਿਹਾ ਕਿ ਇਸ ਭਿਆਨਕ ਮੰਜਰ ਦਾ ਪਤਾ ਲੱਗਿਆ ਤੇ ਟ੍ਰੇਲਰ ਦੇ ਅੰਦਰ ਤੇ ਨੇੜੇ ਜ਼ਮੀਨ 'ਤੇ ਮਰੇ ਹੋਏ ਸਰੀਰਾਂ ਵਾਲੇ ਕਈ ਥੈਲੇ ਮਿਲੇ। ਸੈਨ ਐਂਟੋਨੀਓ ਦੇ ਮੇਅਰ ਰੌਨ ਨਿਰੇਨਬਰਗ ਨੇ ਕਿਹਾ ਕਿ ਮਰਨ ਵਾਲੇ 46 ਲੋਕਾਂ ਦੇ "ਪਰਿਵਾਰ ਸਨ ਜੋ ਸੰਭਾਵਤ ਤੌਰ 'ਤੇ ਬਿਹਤਰ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਚ ਅਮਰੀਕਾ ਆ ਰਹੇ ਸਨ।" "ਇਹ ਇੱਕ ਭਿਆਨਕ ਮਨੁੱਖੀ ਦੁਖਾਂਤ ਤੋਂ ਘੱਟ ਨਹੀਂ ਹੈ," ।

ਇਹ ਹਾਲ ਹੀ ਦੇ ਵਿੱਚ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਸਭ ਤੋਂ ਘਾਤਕ ਦੁਖਾਂਤ ਵਿੱਚੋਂ ਇੱਕ ਹੈ। 2017 ਵਿੱਚ ਸੈਨ ਐਂਟੋਨੀਓ ਵਿੱਚ ਵਾਲਮਾਰਟ ਵਿੱਚ ਖੜ੍ਹੇ ਇੱਕ ਟਰੱਕ ਦੇ ਅੰਦਰ ਫਸਣ ਤੋਂ ਬਾਅਦ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। 2003 ਵਿੱਚ, ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿੱਚ 19 ਪ੍ਰਵਾਸੀ ਇੱਕ ਭਰੇ ਟਰੱਕ ਵਿੱਚੋਂ ਮਿਲੇ ਸਨ। ਪ੍ਰਵਾਸੀਆਂ ਦਾ ਇਹ ਭਰਿਆ ਟਰੱਕ ਕਿੰਨੇ ਸਮੇਂ ਤੋਂ ਸੜਕ ਦੇ ਕਿਨਾਰੇ ਛੱਡਿਆ ਗਿਆ ਸੀ, ਇਸ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਪਤਾ ਲੱਗਿਆ ਹੈ ਕਿ ਜਿਆਦਾਤਰ ਲੋਕਾਂ ਦੀ ਮੌਤ ਦਮ ਘੁਟਣ ਤੇ ਪਾਣੀ ਤਿਆਹੇ ਹੋਣ ਕਰਕੇ ਹੋਈ।

ਦੱਖਣੀ ਟੈਕਸਾਸ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਲਈ ਸਭ ਤੋਂ ਖਾਸ ਇਲਾਕਾ ਰਿਹਾ ਹੈ, ਇਥੋਂ ਪ੍ਰਵਾਸੀ ਵਾਹਨਾਂ ਵਿੱਚ ਸਵਾਰ ਹੁੰਦੇ ਹਨ ਐਂਟੋਨੀਓ ਸਭ ਤੋਂ ਨਜ਼ਦੀਕੀ ਵੱਡਾ ਸ਼ਹਿਰ ਹੈ, ਇਸ ਤੋਂ ਬਾਅਦ ਉਹ ਅਮਰੀਕਾ ਵਿੱਚ ਖਿੰਡ ਜਾਂਦੇ ਹਨ। ਹਾਲਾਂ ਕਿ ਬਾਰਡਰ ਗਸ਼ਤ ਚੌਕੀ ਸੈਨ ਐਂਟੋਨੀਓ ਦੱਖਣ-ਪੱਛਮੀ  ਵਿੱਚ ਹੈ। ਫਾਇਰ ਚੀਫ਼ ਚਾਰਲਸ ਹੁੱਡ ਨੇ ਕਿਹਾ ਕਿ ਗਰਮੀ ਨਾਲ ਸਬੰਧਤ ਬਿਮਾਰੀਆਂ ਵਾਲੇ ਹਸਪਤਾਲਾਂ ਵਿੱਚ ਲਿਜਾਏ ਗਏ 16 ਵਿੱਚੋਂ, 12 ਬਾਲਗ ਅਤੇ ਚਾਰ ਬੱਚੇ ਸਨ। ਮਰੀਜ਼ ਡੀਹਾਈਡ੍ਰੇਟਿਡ ਸਨ, ਅਤੇ ਟ੍ਰੇਲਰ ਵਿੱਚ ਕੋਈ ਪਾਣੀ ਨਹੀਂ ਮਿਲਿਆ। ਹੁੱਡ ਨੇ ਕਿਹਾ, ਇਹ ਇੱਕ ਫਰਿੱਜ ਵਾਲਾ ਟਰੈਕਟਰ-ਟ੍ਰੇਲਰ ਸੀ, ਪਰ ਉਸ ਟਰੱਕ ਚ ਕੋਈ ਕੰਮ ਕਰਨ ਵਾਲਾ ਏਸੀ ਯੂਨਿਟ ਨਹੀਂ ਸੀ। ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਇਹ ਅਸਪਸ਼ਟ ਸੀ ਕਿ ਕੀ ਉਹ ਮਨੁੱਖੀ ਤਸਕਰੀ ਨਾਲ ਨਿਸ਼ਚਿਤ ਤੌਰ 'ਤੇ ਜੁੜੇ ਹੋਏ ਸਨ ਕਿ ਨਹੀਂ, ਮੈਕਮੈਨਸ ਨੇ ਕਿਹਾ।

 ਜਿਵੇਂ ਕਿ ਅਮਰੀਕਾ ਵਿੱਚ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਬਾਰਡਰ ਪਾਰ ਕਰਨਾ ਵਧੇਰੇ ਮੁਸ਼ਕਲ ਹੋ ਗਿਆ ਸੀ, ਇਸ ਦੌਰਾਨ ਪ੍ਰਵਾਸੀਆਂ ਨੂੰ ਵਧੇਰੇ ਖ਼ਤਰਨਾਕ ਖੇਤਰ ਵਿੱਚੋਂ ਲੰਘਾਇਆ ਜਾਂਦਾ ਹੈ ਤੇ ਹਜ਼ਾਰਾਂ ਡਾਲਰਾਂ ਲਏ ਜਾਂਦੇ ਹਨ, ਇਸ ਕੰਮ ਵਿੱਚ ਕਈ ਪੰਜਾਬੀ ਵੀ ਲਿਪਤ ਹਨ।