ਲੁਟੇਰਿਆਂ ਵੱਲੋਂ ਦਿਨ ਦਿਹਾੜੇ ਜਾਰਜੀਆ ਵਿਚ ਭਾਰਤੀ ਮੂਲ ਦੇ ਗੈਸ ਸਟੇਸ਼ਨ ਮਾਲਕ ਦੀ ਹੱਤਿਆ

ਲੁਟੇਰਿਆਂ ਵੱਲੋਂ ਦਿਨ ਦਿਹਾੜੇ ਜਾਰਜੀਆ ਵਿਚ ਭਾਰਤੀ ਮੂਲ ਦੇ ਗੈਸ ਸਟੇਸ਼ਨ ਮਾਲਕ ਦੀ ਹੱਤਿਆ
ਕੈਪਸ਼ਨ :ਪਟੇਲ ਦੀ ਹੱਤਿਆ ਉਪਰੰਤ  ਖੇਤਰ ਦੀ ਪੁਲਿਸ ਵੱਲੋਂ ਕੀਤੀ ਨਾਕਾਬੰਦੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਜਾਰਜੀਆ ਵਿਚ ਦਿਨ ਦਿਹਾੜੇ ਭਾਰਤੀ ਮੂਲ ਦੇ ਅਮਰੀਕੀ ਗੈਸ ਸਟੇਸ਼ਨ ਮਾਲਕ ਦੀ ਲੁਟੇਰਿਆਂ ਨੇ ਲੁੱਟਮਾਰ  ਦੌਰਾਨ ਹੱਤਿਆ ਕਰ ਦਿੱਤੀ। 45 ਸਾਲਾ ਅਮਿਤ ਪਟੇਲ ਦੀ ਹੱਤਿਆ ਉਸ ਸਮੇਂ ਕੀਤੀ ਗਈ ਜਦੋਂ ਉਹ ਕੋਲੰਬਸ ਸ਼ਹਿਰ ਵਿਚ ਗੈਸ ਸਟੇਸ਼ਨ ਦੇ ਨਾਲ ਹੀ ਸਥਿੱਤ ਬੈਂਕ ਵਿਚ ਪੈਸੇ ਜਮਾਂ ਕਰਵਾਉਣ ਜਾ ਰਿਹਾ ਸੀ। ਇਸੇ ਇਮਾਰਤ ਵਿਚ ਪੁਲਿਸ ਥਾਣਾ ਵੀ ਹੈ। ਪਟੇਲ ਦੀ ਧੀ ਦਾ  ਅੱਜ ਜਨਮ ਦਿਨ ਵੀ ਸੀ। ਉਸ ਦੇ ਭਾਈਵਾਲ ਵੈਨੀ ਪਟੇਲ ਨੇ ਦੱਸਿਆ ਕਿ ਪੈਸੇ ਜਮਾਂ ਕਰਵਾਉਣ ਉਪੰਰਤ ਅਮਿਤ ਪਟੇਲ ਆਪਣੀ ਤਿੰਨ ਸਾਲ ਦੀ ਧੀ ਦਾ ਜਨਮ ਦਿਨ ਮੰਨਾਉਣਾ ਚਹੁੰਦਾ ਸੀ। ਵੈਨੀ ਪਟੇਲ ਨੇ ਕਿਹਾ ਕਿ ਲੁੱਟੇਰੇ ਸਾਰੇ ਪੈਸੇ ਵੀ ਲੁੱਟ ਕੇ ਲੈ ਗਏ ਹਨ। ਕੋਲੰਬਸ ਦੇ ਮੇਅਰ ਸਕਿਪ ਹੈਂਡਰਸਨ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ।