ਭਾਰਤੀ ਮੂਲ ਦੇ ਅਮਰੀਕੀ ਨੂੰ ਪਤਨੀ ਤੇ 3 ਬੱਚਿਆਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਜੀਵਨ ਭਰ ਲਈ ਹੋਈ ਜੇਲ੍ਹ ਦੀ ਸਜ਼ਾ

ਭਾਰਤੀ ਮੂਲ ਦੇ  ਅਮਰੀਕੀ ਨੂੰ ਪਤਨੀ ਤੇ 3 ਬੱਚਿਆਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਜੀਵਨ ਭਰ ਲਈ ਹੋਈ ਜੇਲ੍ਹ ਦੀ ਸਜ਼ਾ
ਕੈਪਸ਼ਨ: ਸ਼ੰਕਰ ਹੰਗੁੜ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਉੱਤਰੀ ਕੈਲੀਫੋਰਨੀਆ ਵਿਚ ਰਹਿੰਦੇ ਭਾਰਤੀ ਮੂਲ ਦੇ ਅਮਰੀਕੀ ਸ਼ੰਕਰ ਹੰਗੁੜ (55) ਨੂੰ ਆਪਣੀ ਪੱਤਨੀ ਤੇ 3 ਬੱਚਿਆਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ  ਹੈ। ਉਸ ਨੂੰ ਬਿਨਾਂ ਜ਼ਮਾਨਤ ਉਪਰ ਰਿਹਾਈ ਦੇ ਆਪਣੀ ਬਚੀ ਬਾਕੀ ਜਿੰਦਗੀ ਜੇਲ੍ਹ ਵਿਚ ਬਿਤਾਉਣੀ ਪਵੇਗੀ। ਪਲੇਸਰ ਕਾਊਂਟੀ ਦੇ ਇਕ ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਸ਼ੰਕਰ ਨੇ ਅਕਤਬੂਰ 2019 ਵਿਚ ਆਪਣੀ ਪਤਨੀ ਤੇ 3 ਬੱਚਿਆਂ ਦੀ ਹੱਤਿਆ ਕਰਨ ਦਾ ਜੁਰਮ ਕਬੂਲ ਲਿਆ ਸੀ। ਮਾਰੇ ਗਏ ਬੱਚਿਆਂ ਦੀ ਉਮਰ 13,16 ਤੇ 20 ਸਾਲ ਦੀ ਸੀ। ਉਸ ਨੇ ਮੰਨਿਆ ਕਿ ਉਹ ਆਪਣੇ ਪਰਿਵਾਰ ਦੀ ਵਿੱਤੀ ਮੱਦਦ ਕਰਨ ਦੀ ਹਾਲਤ ਵਿਚ ਨਹੀਂ ਸੀ। ਇਸ ਲਈ ਉਸ ਨੇ ਪਰਿਵਾਰ ਨੂੰ ਖਤਮ ਕਰ ਦੇਣ ਦਾ ਮੰਨ ਬਣਾਇਆ। ਇਥੇ ਜਿਕਰਯੋਗ ਹੈ ਕਿ ਆਪਣੇ ਪਰਿਵਾਰ ਨੂੰ ਮਾਰਨ ਉਪਰੰਤ ਉਹ ਆਪਣੇ ਸਭ ਤੋਂ ਵੱਡੇ ਮੁੰਡੇ ਦੀ ਲਾਸ਼ ਕਾਰ ਵਿਚ ਪਾ ਕੇ ਆਪਣੇ ਘਰ ਤੋਂ 200 ਮੀਲ ਦੂਰ ਮਾਊਂਟ ਸਾਸਥਾ ਸਥਿੱਤ ਥਾਣੇ ਪਹੁੰਚ ਗਿਆ ਸੀ ਤੇ ਪੁਲਿਸ ਸਾਹਮਣੇ ਆਪਣੇ ਪੂਰੇ ਪਰਿਵਾਰ ਨੂੰ ਮਾਰ ਦੇਣ ਦਾ  ਗੁਨਾਹ ਮੰਨ ਲਿਆ ਸੀ। ਪੁਲਿਸ ਨੇ ਬਾਕੀ ਤਿੰਨ ਲਾਸ਼ਾਂ ਉਸ ਦੇ ਘਰ ਵਿਚੋਂ ਬਰਾਮਦ ਕੀਤੀਆਂ ਸਨ।