ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ 

ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਸ਼ਵ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਸਵਿਟਜ਼ਰਲੈਂਡ ਅਧਾਰਤ ਵਾਤਾਵਰਣ ਸਮੂਹ ਵੱਲੋਂ ਹਵਾ ਦੀ ਗੁਣਵੱਤਾ ਦੇ ਆਧਾਰ ’ਤੇ ਵਿਸ਼ਵ ਦੇ ਦੂਸ਼ਿਤ ਸ਼ਹਿਰਾਂ ਦੀ ਜਾਰੀ ਕੀਤੀ ਸੂਚੀ ਵਿੱਚ ਪਹਿਲੇ 10 ਸ਼ਹਿਰਾਂ ਵਿੱਚ ਭਾਰਤ ਦੇ ਤਿੰਨ ਸ਼ਹਿਰ ਦਿੱਲੀ, ਕੋਲਕਾਤਾ ਅਤੇ ਮੁੰਬਈ ਸ਼ਾਮਲ ਹਨ। 

ਸੂਚੀ ਵਿੱਚ ਦਿੱਲੀ ਸਿਖਰ ’ਤੇ ਹੈ। ਕੋਲਕਾਤਾ ਅਤੇ ਮੁੰਬਈ  ਚੌਥੇ ਅਤੇ ਛੇਵੇਂ ਸਥਾਨ ’ਤੇ ਹਨ। ਮਾੜੇ ਏਕਿਊਆਈ ਪੱਧਰ ਵਾਲੀ ਸੂਚੀ ਵਿੱਚ ਪਾਕਿਸਤਾਨ ਦਾ ਲਾਹੌਰ ਅਤੇ ਚੀਨ ਦਾ ਚੇਂਗਦੂ ਸ਼ਹਿਰ ਵੀ ਸ਼ਾਮਲ ਹੈ।