ਅਲਾਬਾਮਾ ਵਿਚ ਇਕ 13 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ

ਅਲਾਬਾਮਾ ਵਿਚ ਇਕ 13 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ
ਬੱਚੇ ਦੀ ਗੋਲੀ ਮਾਰ ਕੇ ਹੱਤਿਆ ਹੋਣ ਉਪਰੰਤ ਘਰ ਦੇ ਬਾਹਰ ਪੁੱਜੀ ਪੁਲਿਸ

ਅਲਾਬਾਮਾ ਵਿਚ ਇਕ 13 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਟਸਕਾਲੂਸਾ, ਅਲਾਬਾਮਾ ਵਿਚ ਆਪਣੇ ਸੌਣ ਵਾਲ ਕਮਰੇ ਵਿਚ ਆਈਪੈਡ ਉਪਰ ਖੇਡ ਰਹੇ ਇਕ 13 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਟਸਕਾਲੂਸਾ ਪੁਲਿਸ ਵਿਭਾਗ ਅਨੁਸਾਰ ਬੱਚੇ ਦੇ ਗੋਲੀ ਕਮਰੇ ਦੀ ਖਿੜਕੀ ਰਾਹੀਂ ਮਾਰੀ ਗਈ ਜੋ ਉਸ ਦੇ ਸਿਰ ਵਿਚ ਵੱਜੀ। ਪੁਲਿਸ ਮੌਕੇ ਉਪਰ ਪੱਜੀ ਤਾਂ ਬੱਚੇ ਦੇ ਮਾਂ- ਬਾਪ ਬੇਵੱਸ ਖੜੇ ਐਂਬੂਲੈਂਸ ਦੀ ਉਡੀਕ ਕਰ ਰਹੇ ਸਨ। ਪੁਲਿਸ ਨੇ ਕਿਹਾ ਹੈ ਕਿ ਇਹ ਕਿਸੇ ਪਾਗਲ ਵਿਅਕਤੀ ਦਾ ਹੀ ਕਾਰਾ ਹੋ ਸਕਦਾ ਹੈ। ਟਸਕਾਲੂਸਾ ਪੁਲਿਸ ਵਿਭਾਗ ਦੀ ਅਪਰਾਧ ਸ਼ਾਖਾ ਦੇ ਅਧਿਕਾਰੀ ਕੈਪਟਨ ਮਾਰਟੀ ਸੈਲਰਜ ਨੇ ਕਿਹਾ ਹੈ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਹਮਲਾਵਰ ਦਾ ਨਿਸ਼ਾਨਾ ਬੱਚਾ ਨਹੀਂ ਸੀ। ਪੁਲਿਸ ਸ਼ੱਕੀ ਦੀ ਤਲਾਸ਼ ਕਰ ਰਹੀ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।