ਅਮਰੀਕਾ ਦੀ ਕੋਰਟ ਨੇ ਦੋਸ਼ੀ ਕੇਨੇਥ ਸਮਿਥ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਸੁਣਾਈ

ਅਮਰੀਕਾ ਦੀ ਕੋਰਟ ਨੇ ਦੋਸ਼ੀ ਕੇਨੇਥ ਸਮਿਥ ਨੂੰ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਸੁਣਾਈ

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਨੂੰ ਜ਼ਾਲਮਾਨਾ ਢੰਗ ਦਸਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ- ਅਮਰੀਕਾ ਦੇ ਅਲਬਾਮਾ 'ਚ ਪਾਦਰੀ ਦੀ ਪਤਨੀ ਦੀ ਹੱਤਿਆ ਦੇ ਦੋਸ਼ੀ ਕੇਨੇਥ ਸਮਿਥ ਨੂੰ ਬੀਤੇ ਦਿਨੀਂ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਸੁਣਾਏ ਜਾਣ 'ਤੇ ਦੇਸ਼ ਭਰ 'ਚ ਆਲੋਚਨਾ ਜਾਰੀ ਹੈ। ਵ੍ਹਾਈਟ ਹਾਊਸ ਨੇ ਵੀ ਇਸ ਤਰ੍ਹਾਂ ਮੌਤ ਦੀ ਸਜ਼ਾ ਦੇਣ 'ਤੇ ਚਿੰਤਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਇਸ ਦੀ ਸਖ਼ਤ ਆਲੋਚਨਾ ਕਰਦੇ ਹੋਏ ਇਸ ਨੂੰ ਜ਼ਾਲਮ ਤਰੀਕਾ ਦੱਸਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਨਾਈਟ੍ਰੋਜਨ ਗੈਸ ਦੀ ਵਰਤੋਂ ਚਿੰਤਾਜਨਕ ਹੈ। ਅਸੀਂ ਇਸ ਤੋਂ ਬਹੁਤ ਦੁਖੀ ਹਾਂ। ਅਮਰੀਕਾ ਵਿਚ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਪਰ ਅਲਬਾਮਾ, ਓਕਾਲਾ ਅਤੇ ਮਿਸੀਸਿਪੀ ਵਿਚ ਨਾਈਟ੍ਰੋਜਨ ਗੈਸ ਨਾਲ ਮੌਤ ਦੀ ਸਜ਼ਾ ਦੇਣ ਦੀ ਵਿਵਸਥਾ ਹੈ। ਅਲਬਾਮਾ ਦੇ ਅਟਾਰਨੀ ਜਨਰਲ ਸਟੀਵ ਮਾਰਸ਼ਲ ਨੇ ਕੈਨੇਥ ਸਮਿਥ ਨੂੰ ਫਾਂਸੀ ਦੇਣ ਦੇ ਤਰੀਕੇ ਦਾ ਬਚਾਅ ਕੀਤਾ।

ਪਾਦਰੀ ਨੇ ਕਿਹਾ, ਅਸੀਂ ਸਾਰੇ ਡਰੇ ਹੋਏ ਸੀ

ਕੇਨੇਥ ਦੀ ਮੌਤ ਦੇ ਮੌਕੇ 'ਤੇ ਮੌਜੂਦ ਲੋਕਾਂ ਵਿੱਚ ਪਾਦਰੀ ਜੈਫ ਹੁੱਡ ਵੀ ਸ਼ਾਮਲ ਹਨ। ਜਦੋਂ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਸੀ, ਉਸ ਦੇ (ਕੇਨੇਥ ਸਮਿਥ) ਦੇ ਚਿਹਰੇ 'ਤੇ ਹੈਰਾਨੀ ਦੇ ਪ੍ਰਗਟਾਵੇ ਸਾਫ਼ ਵੇਖੇ ਜਾ ਸਕਦੇ ਸਨ। ਇਨ੍ਹਾਂ ਹਾਲਾਤਾਂ 'ਚ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕੀ ਸੀ ਪਰ ਉਸ ਦੌਰਾਨ ਸਾਡੇ ਸਾਰਿਆਂ ਦੇ ਚਿਹਰਿਆਂ 'ਤੇ ਡਰ ਸੀ। ਇਹ ਉਹ ਪਲ ਸਨ ਜੋ ਹਮੇਸ਼ਾ ਮੇਰੇ ਨਾਲ ਰਹੇਗਾ। ਸਮਿਥ ਬੁਰੀ ਤਰ੍ਹਾਂ ਤੜਫ ਰਿਹਾ ਸੀ।