ਸਿਮਰਨਜੀਤ ਸਿੰਘ ਮਾਨ ਵਲੋਂ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਕੀਤੀ ਮੰਗ

ਸਿਮਰਨਜੀਤ ਸਿੰਘ ਮਾਨ ਵਲੋਂ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਕੀਤੀ ਮੰਗ

12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਭਿੰਡਰਾਂ ਵਾਲਿਆਂ ਦਾ ਜਨਮਦਿਨ ਮਨਾਇਆ ਜਾਵੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ:ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀਆਂ ਵੱਡੀਆਂ ਕੰਪਨੀਆਂ ਗੁਜਰਾਤ ਲੈ ਕੇ ਜਾ ਰਹੇ ਹਨ ਅਤੇ ਪੰਜਾਬ ਨੂੰ ਕਹਿ ਰਹੇ ਹਨ ਕਿ ਇਹ ਬਾਰਡਰ ਸਟੇਟ ਹੈ, ਜੋ ਬਹੁਤ ਜਿਆਦਾ ਨਿੰਦਨਯੋਗ ਹੈ, ਕਿਉਂਕਿ ਮੋਦੀ ਇਕੱਲੇ ਗੁਜਰਾਤ ਦੇ ਨਹੀਂ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪਾਕਿਸਤਾਨ ਦਾ ਬਾਰਡਰ ਵੀ ਖੋਲ੍ਹਣਾ ਚਾਹੀਦਾ ਹੈ, ਜੇਕਰ ਚੀਨ ਨਾਲ ਵਪਾਰ ਹੋ ਸਕਦਾ ਹੈ, ਤਾਂ ਪਾਕਿ ਨਾਲ ਕਿਉਂ ਨਹੀਂ? ਪਾਕਿ ਨਾਲ ਵਪਾਰ ਹੋਣ 'ਤੇ ਸਾਡੇ ਨੌਜਵਾਨਾਂ ਨੂੰ ਕੰਮ ਮਿਲੇਗਾ। 

ਉਨਾਂ ਨੇ ਪੰਜਾਬ ਦੀਆਂ ਮੌਜੂਦਾ ਪ੍ਰਸਥਿਤੀਆਂ ਵਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਖਰਾਬ ਹੈ, ਪ੍ਰੰਤੂ ਪੰਜਾਬੀਆਂ ਨੂੰ ਹੌਸਲੇ ਬੁਲੰਦ ਰੱਖਣੇ ਚਾਹੀਦੇ ਹਨ।ਨਾਲ ਹੀ ਉਨ੍ਹਾਂ ਨੇ ਕਿਹਾ ਕਿ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਨਮਦਿਨ ਮਨਾਇਆ ਜਾਣਾ ਹੈ। ਜਿਸ ਤਰ੍ਹਾਂ ਅਯੁਧਿਆ ਵਿਖੇ ਹਿੰਦੂਆਂ ਨੇ ਵੱਡਾ ਇਕੱਠ ਕੀਤਾ ਉਸੇ ਤਰ੍ਹਾਂ ਸਿੱਖਾਂ ਨੂੰ ਵੀ ਵੱਡਾ ਇਕੱਠ ਕਰਨਾ ਚਾਹੀਦਾ ਹੈ।