ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਮੈਰੀਲੈਂਡ ਵਿਚ ਲੱਗੀ

ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਮੈਰੀਲੈਂਡ ਵਿਚ ਲੱਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ  : ਭਾਰਤ ਤੋਂ ਬਾਹਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਤੋਂ ਅਮਰੀਕਾ ਦੇ ਮੈਰੀਲੈਂਡ ’ਚ ਰਸਮੀ ਤੌਰ ’ਤੇ ਪਰਦਾ ਚੁੱਕ ਦਿੱਤਾ ਗਿਆ ਹੈ। ਜੈ ਭੀਮ ਦੇ ਨਾਰਿਆਂ ਦੌਰਾਨ ਅਮਰੀਕਾ ਤੇ ਹੋਰ ਥਾਵਾਂ ਤੋਂ 500 ਤੋਂ ਵੱਧ ਲੋਕ 19 ਫੁੱਟ ਉੱਚੀ ਸਟੈਚਿਊ ਆਫ ਇਕਵੈਲਿਟੀ ਦੇ ਘੁੰਡ ਚੁਕਾਈ ਸਮਾਗਮ ਵਿਚ ਸ਼ਾਮਿਲ ਹੋਏ। ਭਾਰਤੀ ਬਾਰਿਸ਼ ਵੀ ਉਨ੍ਹਾਂ ਦੇ ਉਤਸ਼ਾਹ ਤੇ ਊਰਜਾ ਨੂੰ ਘੱਟ ਨਾ ਕਰ ਸਕੀ। ਕਈ ਲੋਕ ਇਸ ਪ੍ਰੋਗਰਾਮ ਲਈ ਲੰਬੀ ਯਾਤਰਾ ਕਰ ਕੇ ਪੁੱਜੇ ਸਨ।ਇਹ ਮੂਰਤੀ ਮਸ਼ਹੂਰ ਕਲਾਕਾਰ ਤੇ ਮੂਰਤੀਕਾਰ ਰਾਮ ਸੁਤਾਰ ਨੇ ਤਿਆਰ ਕੀਤੀ ਹੈ, ਜਿਨ੍ਹਾਂ ਨੇ ਸਰਦਾਰ ਪਟੇਲ ਦੀ ਮੂਰਤੀ ਵੀ ਬਣਾਈ ਸੀ, ਜਿਸ ਨੂੰ ਸਟੈਚਿਊ ਆਫ ਯੂਨਿਟੀ ਕਿਹਾ ਜਾਂਦਾ ਹੈ। ਅੰਬੇਡਕਰ ਇੰਟਰਨੈਸ਼ਲ ਸੈਂਟਰ (ਏਆਈਸੀ) ਦੇ ਮੁਖੀ ਰਾਮ ਕੁਮਾਰ ਨੇ ਕਿਹਾ ਕਿ ਇਹ ਅਮਰੀਕਾ ਵਿਚ ਬਾਬਾ ਸਾਹਿਬ ਦੀ ਸਭ ਤੋਂ ਉੱਚੀ ਮੂਰਤੀ ਹੈ।ਇਸ ਕਾਰਜ ਨਾਲ ਜੁੜੇ ਦਿਲੀਪ ਮਹਾਸਕੇ ਨੇ ਕਿਹਾ ਕਿ ਸਟੈਚਿਊ ਆਫ ਇਕਵੈਲਿਟੀ 1.4 ਅਰਬ ਭਾਰਤੀਆਂ ਤੇ 4.5 ਮਿਲੀਅਨ ਭਾਰਤੀ ਅਮਰੀਕੀਆਂ ਦੀ ਨੁਮਾਇੰਦਗੀ ਕਰਦੀ ਹੈ।