ਇਜ਼ਰਾਇਲੀ ਅਖਬਾਰ ਨੇ ਇਜ਼ਰਾਈਲ-ਹਮਾਸ ਯੁੱਧ ਦੇ ਵਿਚਾਲੇ ਪ੍ਰਧਾਨ ਮੰਤਰੀ ਨੇਤਨਯਾਹੂ ਖਿਲਾਫ ਮੁੱਦੇ ਉਠਾਏ

ਇਜ਼ਰਾਇਲੀ ਅਖਬਾਰ ਨੇ ਇਜ਼ਰਾਈਲ-ਹਮਾਸ ਯੁੱਧ ਦੇ ਵਿਚਾਲੇ ਪ੍ਰਧਾਨ ਮੰਤਰੀ  ਨੇਤਨਯਾਹੂ  ਖਿਲਾਫ ਮੁੱਦੇ ਉਠਾਏ

ਕਿਹਾ ਪ੍ਰਧਾਨ ਮੰਤਰੀ ਭਿ੍ਸ਼ਟ ,ਲੋਕਾਂ ਦੀ ਅਗਵਾਈ ਦੇ ਯੋਗ ਨਹੀਂ

*ਨੇਤਨਯਾਹੂ ਦੀ ਲਾਪਰਵਾਹੀ ਨੇ ਇਜ਼ਰਾਈਲ ਨੂੰ ਜੰਗ ਵਿੱਚ ਧਕੇਲਿਆ

ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਦੌਰਾਨ, ਇਜ਼ਰਾਈਲੀ ਅਖਬਾਰ ਹਾਰੇਟਜ਼ ਨੇ  ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਖ਼ਤ ਆਲੋਚਨਾ ਕੀਤੀ ਹੈ।ਅਖਬਾਰ ਦੀ ਵੈੱਬਸਾਈਟ https://www.haaretz.com/ 'ਤੇ 11 ਅਕਤੂਬਰ ਨੂੰ ਪ੍ਰਕਾਸ਼ਿਤ ਇੱਕ ਰਾਏ ਵਿੱਚ ਕਿਹਾ ਗਿਆ ਹੈ ਕਿ ਨੇਤਨਯਾਹੂ ਦੀ ਲਾਪਰਵਾਹੀ ਨੇ ਇਜ਼ਰਾਈਲ ਨੂੰ ਜੰਗ ਵਿੱਚ ਧਕੇਲ ਦਿੱਤਾ ਹੈ।

ਸਿਮਚਟ ਤੋਰਾ ਤਿਉਹਾਰ ਦੇ ਮੌਕੇ 'ਤੇ ਇਜ਼ਰਾਈਲ 'ਤੇ ਆਈ ਤਬਾਹੀ ਲਈ ਸਪੱਸ਼ਟ ਤੌਰ 'ਤੇ  ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜ਼ਿੰਮੇਵਾਰ ਹੈ ਜੋ ਆਪਣੇ ਲੰਬੇ ਸਿਆਸੀ ਤਜ਼ਰਬੇ ਅਤੇ ਸੁਰੱਖਿਆ ਮਾਮਲਿਆਂ ਦੇ ਗਿਆਨ 'ਤੇ ਮਾਣ ਕਰਦੇ ਰਹੇ ਹਨ, ਪਰ ਊਹ ਇਜਰਾਈਲ ਉਪਰ ਖਤਰਿਆਂ ਦੀ ਪਛਾਣ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਨੇ ਆਪਣੇ ਦੋ ਖਾਸ ਬੇਜ਼ਲਲ ਸਮੋਟ੍ਰਿਚ ਅਤੇ ਇਟਮਾਰ ਬੇਨ-ਗਵਿਰ ਦੀ ਨਿਯੁਕਤੀ ਕਰਦੇ ਸਮੇਂ ਉਸ ਵਿਦੇਸ਼ੀ ਨੀਤੀ ਨੂੰ ਅਪਨਾਇਆ  ਜਿਸਨੇ ਖੁਲ੍ਹੇ ਤੌਰ ਉਪਰ  ਫਿਲਸਤੀਨੀਆਂ ਦੀ ਹੋਂਦ ਅਤੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ।ਅਖਬਾਰ ਨੇ ਅੱਗੇ ਲਿਖਿਆ- ਨੇਤਨਯਾਹੂ ਯਕੀਨੀ ਤੌਰ 'ਤੇ ਆਪਣੀ ਜ਼ਿੰਮੇਵਾਰੀ ਤੋਂ ਬਚਣ ਦੀ ਕੋਸ਼ਿਸ਼ ਕਰੇਗਾ। ਉਹ ਫੌਜ, ਮਿਲਟਰੀ ਇੰਟੈਲੀਜੈਂਸ ਅਤੇ ਸ਼ਿਨ ਬੇਟ ਸੁਰੱਖਿਆ ਸੇਵਾ ਦੇ ਮੁਖੀਆਂ 'ਤੇ ਦੋਸ਼ ਲਗਾਏਗਾ। ਉਸ ਨੂੰ ਆਪਣੇ ਤੋਂ ਪਹਿਲੇ ਉਤਰਾਧਿਕਾਰੀਆਂ ਵਾਂਗ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਹਮਾਸ ਯੋਮ-ਏ-ਕਿਪੁਰ ਤਿਉਹਾਰ ਦੇ ਮੌਕੇ 'ਤੇ ਹਮਲਾ ਕਰੇਗਾ।ਉਸਨੇ ਹਮਲੇ ਦੀ ਮਾਮੂਲੀ ਸੰਭਾਵਨਾ ਕਾਰਨ ਤਿਆਰੀ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ।

ਉਨ੍ਹਾਂ ਨੇ ਦੁਸ਼ਮਣ ਅਤੇ ਇਸਦੀ ਹਮਲਾਵਰ ਫੌਜੀ ਸਮਰੱਥਾ ਨੂੰ ਘੱਟ ਸਮਝਿਆ। ਪਰ ਆਉਣ ਵਾਲੇ ਦਿਨਾਂ ਵਿੱਚ, ਜਦੋਂ ਇਜ਼ਰਾਈਲ ਰੱਖਿਆ ਬਲਾਂ 'ਤੇ ਡੂੰਘਾਈ ਨਾਲ ਨਜ਼ਰ ਮਾਰੀ ਜਾਵੇਗੀ ਅਤੇ ਖੁਫੀਆ ਅਸਫਲਤਾਵਾਂ ਸਾਹਮਣੇ ਆਉਣਗੀਆਂ, ਤਾਂ  ਨੇਤਨਯਾਹੂ ਨੂੰ ਬਦਲਣ ਅਤੇ ਸਥਿਤੀ ਦਾ ਮੁਲਾਂਕਣ ਕਰਨ ਦੀ ਜਾਇਜ਼ ਮੰਗ ਜ਼ਰੂਰ ਉਠੇਗੀ।

ਹਮਾਸ ਨਾਲ ਲੜਾਈ ਵਿੱਚ ਨਾਗਰਿਕ, ਸੈਨਿਕ ਅਤੇ ਐਮਰਜੈਂਸੀ ਸੇਵਾ ਕਰਮਚਾਰੀ ਮਾਰੇ ਗਏ ਸਨ। ਇਜ਼ਰਾਈਲ ਦੇ ਸਰਹੱਦੀ ਸ਼ਹਿਰ ਸਡੇਰੋਟ ਵਿਚ ਲਾਸ਼ਾਂ ਦਾ ਢੇਰ ਲੱਗਾ ਹੋਇਆ ਹੈ। 100 ਤੋਂ ਵੱਧ ਇਜ਼ਰਾਈਲੀ ਹੁਣ ਗਾਜ਼ਾ ਪੱਟੀ ਵਿੱਚ ਕੋਠੜੀਆਂ ਅਤੇ ਸੁਰੰਗਾਂ ਵਿੱਚ ਭਿਆਨਕ ਡਰ ਨਾਲ ਕੈਦ ਹਨ।ਉਸਦੀ ਆਲੋਚਨਾ ਕਰਦੇ ਹੋਏ, ਹਾਰੇਟਜ਼ ਲਿਖਦਾ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੀਤੇ ਦਿਨੀਂ ਆਪਣੇ ਭਾਸ਼ਣ ਵਿੱਚ ਸਹੁੰ ਖਾਧੀ ਸੀ ਕਿ ਅਸੀਂ ਦੁਸ਼ਮਣ ਨਾਲ ਜੋ ਕਰਦੇ ਹਾਂ ਉਹ ਪੀੜ੍ਹੀਆਂ ਤੱਕ ਗੂੰਜਦਾ ਰਹੇਗਾ।

ਇਸ ਦੀ ਬਜਾਏ, ਉਨ੍ਹਾਂ ਨੂੰ 1983 ਦੇ ਮੇਨਾਕੇਮ ਬੇਗਿਨ ਦੇ ਮਸ਼ਹੂਰ ਕਥਨ, "ਮੈਂ ਅੱਗੇ ਨਹੀਂ ਜਾ ਸਕਦਾ" ਨੂੰ ਅਪਣਾ ਲੈਣਾ ਚਾਹੀਦਾ ਸੀ, ਜੋ  ਇਹ ਸੋਚਦਾ ਸੀ ਕਿ ਇਜ਼ਰਾਈਲ ਨੇ ਪਹਿਲੇ ਲੇਬਨਾਨ ਯੁੱਧ ਦੌਰਾਨ ਲੇਬਨਾਨ ਨਾਲ ਜੋ ਕੀਤਾ ਸੀ ਉਸਦਾ ਪ੍ਰਭਾਵ ਪੀੜ੍ਹੀਆਂ ਤੱਕ ਰਹੇਗਾ।

ਮੇਨਾਕੇਮ ਬੇਗਿਨ ਨੇ ਉਸ ਯੁੱਧ ਦੇ ਦੌਰਾਨ ਅਸਤੀਫਾ ਦੇ ਦਿੱਤਾ ਸੀ ਅਤੇ ਯਿਤਜ਼ਾਕ ਸ਼ਮੀਰ ਨੇ ਉਸਦੀ ਥਾਂ ਲੈ ਲਈ। ਮੇਨਾਚੇਮ ਬੇਗਿਨ ਦੇ ਨਾਲ, ਇਹ ਝੂਠ ਵੀ ਖਤਮ ਹੋ ਗਿਆ ਕਿ ਤੁਸੀਂ ਯੁੱਧ ਦੌਰਾਨ ਪ੍ਰਧਾਨ ਮੰਤਰੀ ਦੀ ਥਾਂ ਨਹੀਂ ਲੈ ਸਕਦੇ ਹੋ।

ਹਾਰੇਟਜ਼ ਨੇ ਲਿਖਿਆ - ਅਤੀਤ ਵਿੱਚ, ਨੇਤਨਯਾਹੂ ਨੇ ਆਪਣੇ ਆਪ ਨੂੰ ਇੱਕ ਸਾਵਧਾਨ ਨੇਤਾ ਵਜੋਂ ਪ੍ਰਚਾਰਿਆ ਸੀ ਜੋ ਯੁੱਧ ਤੇ ਇਜ਼ਰਾਈਲੀ ਲੋਕਾਂ ਦਾ ਖੂਨ-ਖਰਾਬਾ ਨਹੀਂ ਚਾਹੁੰਦਾ ਸੀ। ਪਰ ਪਿਛਲੀਆਂ ਚੋਣਾਂ ਵਿੱਚ ਆਪਣੀ ਜਿੱਤ ਤੋਂ ਬਾਅਦ, ਉਸਨੇ ਇਸ ਸਾਵਧਾਨੀ ਨੂੰ "ਪੂਰੀ ਤਰ੍ਹਾਂ ਸੱਜੇ-ਪੱਖੀ ਸਰਕਾਰ" ਦੀ ਨੀਤੀ ਵਿੱਚ ਬਦਲ ਦਿੱਤਾ। ਫਿਰ ਉਸ ਨੇ ਓਸਲੋ-ਪਰਿਭਾਸ਼ਿਤ ਖੇਤਰ ਦੇ ਕੁਝ ਹਿੱਸਿਆਂ ਵਿੱਚ ਫਲਸਤੀਨੀਆਂ ਨੂੰ ਖਤਮ ਕਰਦੇ ਹੋਏ ਪੱਛਮੀ ਕੰਢੇ ਵਿੱਚ ਇੱਕ ਹਮਲਾ ਸ਼ੁਰੂ ਕੀਤਾ। ਬਾਅਦ ਵਿੱਚ ਹੇਬਰੋਨ ਪਹਾੜੀਆਂ ਅਤੇ ਜਾਰਡਨ ਘਾਟੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ।

ਨੇਤਨਯਾਹੂ ਦੀਆਂ ਨੀਤੀਆਂ ਵਿੱਚ ਯਹੂਦੀ ਬਸਤੀਆਂ ਦਾ ਵੱਡੇ ਪੱਧਰ 'ਤੇ ਵਿਸਥਾਰ ਕਰਨਾ ਅਤੇ ਅਲ-ਅਕਸਾ ਮਸਜਿਦ ਦੇ ਨੇੜੇ ਟੈਂਪਲ ਮਾਉਂਟ 'ਤੇ ਯਹੂਦੀਆਂ ਦੀ ਮੌਜੂਦਗੀ ਨੂੰ ਵਧਾਉਣਾ ਵੀ ਸ਼ਾਮਲ ਹੈ। ਇਸ ਤੋਂ ਬਾਅਦ ਸਾਊਦੀ ਅਰਬ ਨਾਲ ਸ਼ਾਂਤੀ ਸਮਝੌਤੇ ਦਾ ਦਾਅਵਾ ਕੀਤਾ ਗਿਆ। ਅਜਿਹਾ ਸਮਝੌਤਾ ਜਿਸ ਵਿੱਚ ਫਲਸਤੀਨੀਆਂ ਨੂੰ ਕੁਝ ਨਹੀਂ ਮਿਲੇਗਾ। ਉਸ ਦੀ ਅਗਵਾਈ ਵਿੱਚ ਇੱਕ "ਦੂਜੇ ਨਕਬਾ" ਦੀਆਂ ਗੱਲਾਂ ਹੋਣ ਲੱਗੀਆਂ। ਜਿਵੇਂ ਕਿ ਉਮੀਦ ਕੀਤੀ ਗਈ ਸੀ, ਸਭ ਤੋਂ ਪਹਿਲਾਂ ਪੱਛਮੀ ਕੰਢੇ ਵਿੱਚ ਤਣਾਅ ਫੈਲਣ ਦੇ  ਸੰਕੇਤ ਮਿਲੇ ਸਨ, ਜਿੱਥੋਂ ਫਲਸਤੀਨੀਆਂ ਉਪਰ ਕਬਜ਼ਾਧਾਰੀ ਇਜ਼ਰਾਈਲ ਦੀਆਂ ਵੱਡੀਆਂ ਕਾਰਵਾਈਆਂ ਹੋਣ ਲਗੀਆਂ ਸਨ।ਬੀਤੇ ਸ਼ਨੀਵਾਰ ਨੂੰ ਹਮਾਸ ਨੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਆਪਣਾ ਹੈਰਾਨੀਜਨਕ ਹਮਲਾ ਕੀਤਾ ਸੀ।

ਇਜ਼ਰਾਈਲੀ ਅਖਬਾਰ ਹਾਰੇਟਜ਼ ਦਾ ਕਹਿਣਾ ਹੈ ਕਿ ਨੇਤਨਯਾਹੂ ਹੁਣ ਆਪਣੀ ਤੁਲਨਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਕਰ ਰਿਹਾ ਹੈ, ਜੋ ਇੱਕ ਸੱਚਾ ਨੇਤਾ ਹੈ, ਜਿਸ ਨੇ ਇੱਕ ਮਹਾਂਸ਼ਕਤੀ ਦੇ ਹਮਲੇ ਵਿਰੁੱਧ ਬਹਾਦਰੀ ਨਾਲ ਜੂਝਿਆ ਹੈ। ਨੇਤਨਯਾਹੂ ਨੇ ਇਸ ਹਫ਼ਤੇ ਇਜ਼ਰਾਈਲ 'ਤੇ ਹਮਲਾ ਕਰਨ ਵਾਲੇ ਦੁਸ਼ਮਣ ਦਾ ਪਾਲਣ ਪੋਸ਼ਣ ਕਰਨ ਲਈ ਕਈ ਸਾਲ ਬਿਤਾਏ ਹਨ।

 ਅਖਬਾਰ ਹਾਰੇਟਜ਼ ਇਜ਼ਰਾਈਲ ਦੇ ਪ੍ਰਧਾਨ ਮੰਤਰੀ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਹਿੰਦਾ ਹੈ ਕਿ ਇਜ਼ਰਾਈਲ ਦੀ ਅਗਵਾਈ ਹੁਣ ਇੱਕ ਭ੍ਰਿਸ਼ਟ  ਤੇ ਅਪਰਾਧੀ ਨੇਤਾ ਦੇ ਹੱਥਾਂ ਵਿੱਚ ਹੈ ਜੋ ਕੁਝ ਸਮੇਂ ਪਹਿਲਾਂ ਆਪਣੇ ਉਪਰ ਲਗੇ ਭਿ੍ਸ਼ਟ ਦੋਸ਼ਾਂ ਉਪਰ ਮਿੱਟੀ ਪਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਸੀ।ਇਸ ਜੰਗ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਅਦਾਲਤ ਦੇ ਕਟਹਿਰੇ ਵਿੱਚ ਨੇਤਨਯਾਹੂ ਦੇ ਸਿਆਸੀ ਬਚਾਅ ਲਈ ਲੜਾਈ ਲੜੀ ਜਾ ਰਹੀ ਸੀ। ਸੁਪਰੀਮ ਕੋਰਟ ਇਸ ਗੱਲ 'ਤੇ ਚਰਚਾ ਕਰ ਰਹੀ ਸੀ ਕਿ ਕੀ ਉਸ ਨੂੰ ਅਯੋਗ ਕਰਾਰ ਦੇਣਾ ਸੰਭਵ ਹੈ । ਉਸਨੇ ਪੱਛਮੀ ਸਰਕਾਰਾਂ ਨੂੰ ਆਪਣੇ ਵਿਰੁੱਧ ਕਰ ਦਿੱਤਾ ਹੈ ਅਤੇ ਅਮਰੀਕੀ ਪ੍ਰਸ਼ਾਸਨ ਨਾਲ ਸਬੰਧ ਕਮਜ਼ੋਰ ਕੀਤੇ ਹਨ।ਉਸਨੇ ਫੌਜ, ਸ਼ਿਨ ਬੇਟ ਸੁਰੱਖਿਆ ਸੇਵਾ ਅਤੇ ਬਹੁਗਿਣਤੀ ਆਬਾਦੀ ਨੂੰ ਲੋਕਾਂ ਦੇ ਦੁਸ਼ਮਣਾਂ ਵਜੋਂ ਚਿੰਨਿਤ ਕੀਤਾ ਹੈ। ਨੇਤਨਯਾਹੂ ਹੁਣ ਦੇਸ਼ ਨੂੰ ਇੱਕ ਯੁੱਧ ਵਲ ਲਿਜਾ ਰਿਹਾ ਹੈ ਜਿਸ ਦੇ ਸਹੀ ਟੀਚਿਆਂ ਨੂੰ ਕੋਈ ਨਹੀਂ ਜਾਣਦਾ, ਨਤੀਜੇ ਤਾਂ ਦੂਰ ਦੀ ਗਲ ਹੈ।ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਇਜ਼ਰਾਈਲ ਉੱਤੇ ਜੋ ਖ਼ਤਰਾ ਮੰਡਰਾ ਰਿਹਾ ਸੀ, ਉਹ ਸਾਹਮਣੇ ਆ ਗਿਆ ਹੈ। ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਪ੍ਰਧਾਨ ਮੰਤਰੀ ਦੇਸ਼ ਦੇ ਮਾਮਲਿਆਂ ਨੂੰ ਨਹੀਂ ਦੇਖ ਸਕਦਾ। ਉਸ ਨੂੰ ਰਾਸ਼ਟਰ ਹਿੱਤ ਦੇ ਨਾਂ 'ਤੇ ਸੰਭਾਵੀ ਸਜ਼ਾ ਅਤੇ ਜੇਲ੍ਹ ਤੋਂ ਬਚਾਇਆ ਨਹੀਂ ਜਾ ਸਕਦਾ।

ਅਖਬਾਰ ਲਿਖਦਾ ਹੈ ਕਿ ਉਸ ਨੂੰ ਸੱਤਾ ਦੇਣ ਵਾਲੇ ਲੱਖਾਂ ਵੋਟਰਾਂ ਨੇ ਆਪਣੇ ਰਿਸ਼ਤੇਦਾਰ ਗੁਆ ਦਿੱਤੇ ਹਨ।  ਉਹ ਘੰਟਿਆਂਬੱਧੀ ਸੁਰੱਖਿਅਤ ਕਮਰਿਆਂ ਵਿੱਚ ਬੰਦ ਰਹੇ, ਹੈਰਾਨ ਅਤੇ ਡਰੇ ਹੋਏ ਸਨ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਅਜ਼ੀਜ਼ਾਂ ਦਾ ਕੀ ਹੋਇਆ, ਜਿਨ੍ਹਾਂ ਨੂੰ ਹਮਾਸ ਨੇ ਬੰਧਕ ਬਣਾ ਲਿਆ ਹੈ।ਅਖਬਾਰ ਇਹ ਸਵਾਲ ਪੁੱਛਦਾ ਹੈ ਕਿ ਕੀ ਉਹਨਾਂ ਵੋਟਰਾਂ ਦੀ ਵੋਟ ਉਹਨਾਂ ਨੂੰ ਇਜ਼ਰਾਈਲ ਨੂੰ ਇੱਕ ਅਜਿਹੀ ਜੰਗ ਵਿੱਚ ਲਿਜਾਣ ਦਾ ਵਿਸ਼ੇਸ਼, ਪੂਰਨ, ਅਟੱਲ ਅਧਿਕਾਰ ਦਿੰਦੀ ਹੈ ਜਿਸਦਾ ਅੰਤ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਜਿਸ ਵਿਚ ਕੋਈ ਯੋਜਨਾ ਅਤੇ ਕੋਈ ਟੀਚਾ ਨਹੀਂ ਹੈ।